ਪਨਾਹ ਮੰਗਣ ਵਾਲਿਆਂ ਲਈ ਟੋਰਾਂਟੋ ''ਚ ਖੁੱਲ੍ਹੇਗਾ ਐਮਰਜੰਸੀ ਹੋਮ

05/25/2018 12:40:25 AM

ਟੋਰਾਂਟੋ—ਕੈਨੇਡਾ ਲਈ ਗੈਰ-ਕਾਨੂੰਨੀ ਪ੍ਰਵਾਸੀਆਂ ਦੀ ਆਮ ਵੱਡੀ ਚੁਣੌਤੀ ਬਣੀ ਹੋਈ ਹੈ। ਗਰਮੀਆਂ ਆਉਣ ਕਾਰਨ ਹੁਣ ਸ਼ਰਨਾਰਥੀਆਂ ਦੀ ਆਮਦ 'ਚ ਹੋਰ ਜ਼ਿਆਦਾ ਵਾਧਾ ਹੋ ਗਿਆ ਅਜਿਹੇ 'ਚ ਕੈਨੇਡਾ ਦੇ ਸਭ ਤੋਂ ਵੱਡੇ ਸ਼ਹਿਰ ਟੋਰਾਂਟੋ ਨੇ ਐਲਾਨ ਕੀਤਾ ਕਿ ਉਹ ਸ਼ਰਨਾਰਥੀ ਦਾਅਵੇਦਾਰਾਂ ਨੂੰ ਪਨਾਹ ਦੇਣ ਲਈ ਯੋਜਨਾ ਬਣਾ ਰਿਹਾ ਹੈ। ਟੋਰਾਂਟੋ ਗਰਮੀਆਂ 'ਚ ਕਾਲਜ ਦੇ ਡੋਰਾਮ 'ਚ 800 ਪਨਾਹ ਮੰਗਣ ਵਾਲਿਆਂ ਦੇ ਰਹਿਣ ਦਾ ਪ੍ਰਬੰਧ ਕਰੇਗਾ। ਹੋ ਸਕਦਾ ਹੈ ਕਿ ਅਗਸਤ ਤੱਕ ਇਨ੍ਹਾਂ ਨੂੰ ਕਮਿਊਨਿਟੀ ਸੈਨਟਰਾਂ 'ਚ ਵੀ ਪਨਾਹ ਦਿੱਤੀ ਜਾ ਸਕਦੀ ਹੈ। ਦੱਸਣਯੋਗ ਹੈ ਕਿ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਅਹੁਦਾ ਸੰਭਾਲਣ ਦੇ ਇਕ ਸਾਲ 'ਚ ਘਟੋ-ਘੱਟ 27,000 ਸ਼ਰਨਾਰਥੀਆਂ ਨੇ ਗੈਰ-ਕਾਨੂੰਨੀ ਤਰੀਕੇ ਨਾਲ ਅਮਰੀਕਾ-ਕੈਨੇਡਾ ਬਾਰਡਰ ਪਾਰ ਕਰਦਿਆਂ ਕੈਨੇਡਾ 'ਚ ਪਨਾਹ ਮੰਗੀ ਸੀ।

ਪ੍ਰਵਾਸੀਆਂ ਦੀ ਇਸ ਆਮਦ ਨੇ ਸ਼ਰਨਾਰਥੀ ਦਰਜੇ ਦੀ ਮੰਗ ਕਰਨ ਵਾਲਿਆਂ ਦੀ ਸਹਾਇਤਾ ਲਈ ਕੈਨੇਡਾ ਦੀ ਬੈਕਲੋਗ ਪ੍ਰਣਾਲੀ 'ਤੇ ਬੋਝ ਪਾ ਦਿੱਤਾ ਹੈ ਜਿਸ ਨਾਲ ਪ੍ਰਵਾਸੀਆਂ ਦੀ ਮਦਦ ਕਰਨ ਵਾਲੀਆਂ ਏਜੰਸੀਆਂ ਲਈ ਇਨ੍ਹਾਂ ਵਾਸਤੇ ਘਰਾਂ ਅਤੇ ਸਮਾਜਿਕ ਸੇਵਾਵਾਂ ਪ੍ਰਦਾਨ ਕਰਨ ਦੀ ਚਿੰਤਾ ਵਧ ਗਈ ਹੈ। ਟੋਰਾਂਟੋ ਦੇ ਸੰਸਥਾਪਕ ਫਰਾਂਸਿਸਕੋ ਰਿਕੋ ਦਾ ਕਹਿਣਾ ਹੈ ਕਿ ਬੁੱਧਵਾਰ ਨੂੰ ਆਇਆ ਇਹ ਫਰਮਾਨ ਰਫਿਊਜੀ ਏਜੰਸੀਆਂ ਲਈ ਹੈਰਾਨੀਜਨਕ ਹੈ। ਉਹ ਅਤੇ ਉਨ੍ਹਾਂ ਦੇ ਸਹਿਯੋਗੀ ਲੰਮੇ ਸਮੇਂ ਤਕ ਹੱਲ ਵਿਕਸਿਤ ਕਰਨ ਲਈ ਮਹੀਨਿਆਂ ਤੱਕ ਸ਼ਹਿਰ ਦੇ ਨਾਲ ਕੰਮ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਇਹ ਕਿਸੇ ਮੱਲ੍ਹਮ ਤੋਂ ਘੱਟ ਨਹੀਂ ਹੈ ਪਰ ਮੱਲ੍ਹਮ ਜ਼ਿਆਦਾ ਸਮੇਂ ਤੱਕ ਨਹੀਂ ਚੱਲ ਸਕਦੀ। ਖਾਸ ਕਰਕੇ ਜਦ ਤਕ ਲੋਕ ਇਸ ਪੱਧਰ ਤੱਕ ਆਉਂਦੇ ਰਹਿਣਗੇ। ਰਫਿਊਜੀ ਕੈਨੇਡਾ 'ਚ ਗੈਰ-ਕਾਨੂੰਨੀ ਤਰੀਕੇ ਨਾਲ ਪ੍ਰਵੇਸ਼ ਕਰਦੇ ਹਨ। ਉਨ੍ਹਾਂ ਨੂੰ ਪਤਾ ਹੈ ਕਿ ਉਹ ਸਿੱਧੇ ਕਾਨੂੰਨੀ ਤੌਰ 'ਤੇ ਕੈਨੇਡਾ ਅਮਰੀਕਾ ਦਾ ਬਾਰਡਰ ਪਾਰ ਕਰਨ ਦੀ ਕੋਸ਼ਿਸ਼ ਕਰਨਗੇ ਤਾਂ ਕੈਨੇਡਾ ਉਨ੍ਹਾਂ ਨੂੰ ਅਮਰੀਕਾ ਨਾਲ ਹੋਈ ਦੋ-ਪੱਖੀ ਸੰਧੀ ਤਹਿਤ ਵਾਪਸ ਭੇਜ ਦੇਵੇਗਾ।

 

ਕੈਨੇਡਾ ਨੇ ਇਸ ਸਮਝੌਤੇ ਦਾ ਵਿਸਥਾਰ ਕਰਨ ਦੀ ਮੰਗ ਕੀਤੀ ਹੈ ਤਾਂ ਕਿ ਉਹ ਹਜ਼ਾਰਾਂ ਪਨਾਹ ਮੰਗਣ ਵਾਲਿਆਂ ਨੂੰ ਵਾਪਸ ਮੋੜ ਸਕੇ। ਵੱਡੀ ਗਿਣਤੀ 'ਚ ਸ਼ਰਨਾਰਥੀ ਫਰੈਂਚ ਬੋਲਣ ਵਾਲੇ ਪ੍ਰੋਵਿੰਸ ਕਿਊਬਿਕ 'ਚ ਪੁੱਜੇ ਹਨ ਅਤੇ ਹੁਣ ਕਿਊਬਿਕ ਸਰਕਾਰ ਨੇ ਕਹਿ ਦਿੱਤਾ ਹੈ ਕਿ ਇਸ ਦੀਆਂ ਸੋਸ਼ਲ ਸਰਵਿਸਿਜ਼ ਸੀਮਤ ਹਨ ਅਤੇ ਉਹ ਹੋਰ ਨਵੇਂ ਆਉਣ ਵਾਲੇ ਲੋਕਾਂ ਦਾ ਬੋਝ ਨਹੀਂ ਝੱਲ ਸਕਣਗੀਆਂ। ਪਨਾਹ ਮੰਗਣ ਵਾਲਿਆਂ ਨੂੰ ਓਨਟਾਰੀਓ 'ਚ ਬਦਲਣ ਦੀ ਵਿਕਲਪੀ ਯੋਜਨਾ ਤਾਂ ਹੈ ਪਰ ਕੈਨੇਡਾ ਦੇ ਇੰਮੀਗ੍ਰੇਸ਼ਨ ਮੰਤਰੀ ਬੁਲਾਰੇ ਨੇ ਕਿਹਾ ਕਿ ਇਸ ਸੰਬੰਧੀ ਕੰਮ 'ਤੇ ਵਿਚਾਰ ਚੱਲ ਰਿਹਾ ਹੈ। ਪਰ ਓਨਟਾਰੀਓ ਦੀ ਰਾਜਧਾਨੀ ਅਤੇ ਕੈਨੇਡਾ ਦਾ ਸਭ ਤੋਂ ਵੱਡਾ ਸ਼ਹਿਰ ਆਪਣੇ ਕਾਮਿਆਂ ਨੂੰ ਦੇਖ ਰਿਹਾ ਹੈ ਅਤੇ ਆਉਣ ਵਾਲੇ ਮਹੀਨਿਆਂ 'ਚ ਕਿਊਬਿਕ ਤੋਂ ਆਉਣ ਵਾਲੇ ਸ਼ਰਨਾਰਥੀਆਂ ਨੂੰ ਝੱਲਣ ਲਈ ਵੀ ਸ਼ਹਿਰ ਮਜਬੂਰ ਹੋਵੇਗਾ।