ਕੈਨੇਡਾ ਦਾ ਤੇਜ਼ ਦੌੜਾਕ ਬੋਲਟ ਨੂੰ ਟੱਕਰ ਦੇਣ ਦੀ ਕਰ ਰਿਹੈ ਤਿਆਰੀ

06/09/2017 1:43:51 PM

ਟੋਰਾਂਟੋ— ਓਲੰਪਿਕ 'ਚ ਸਿਲਵਰ ਅਤੇ ਕਾਂਸੇ ਦਾ ਤਮਗਾ ਜਿੱਤਣ ਵਾਲਾ ਕੈਨੇਡੀਅਨ ਦੌੜਾਕ ਐਨਡਰੇ ਡੀ ਗਰਾਸ 28 ਜੂਨ ਨੂੰ ਹੋ ਰਹੀਆਂ ਦੌੜਾਂ 'ਹੈਰੀ ਜੋਰਮ ਟਰੈਕ ਕਲਾਸਿਕ' 'ਚ ਹਿੱਸਾ ਲੈਣ ਲਈ ਤਿਆਰੀ ਕਰ ਰਿਹਾ ਹੈ। ਇਸ ਇਵੈਂਟ ਦੇ ਪ੍ਰਬੰਧਕਾਂ ਨੇ ਕਿਹਾ ਕਿ ਲੋਕਾਂ ਨੂੰ ਕੈਨੇਡਾ ਦੇ ਸਭ ਤੋਂ ਤੇਜ਼ ਦੌੜਾਕ ਡੀ ਗਰਾਸ ਨਾਲ ਮਿਲਣ ਦਾ ਮੌਕਾ ਮਿਲੇਗਾ। 22 ਸਾਲਾ ਡੀ ਗਰਾਸ ਦੁਨੀਆ ਦਾ ਸਭ ਤੋਂ ਤੇਜ਼ ਦੌੜਾਕ ਬਣਨਾ ਚਾਹੁੰਦਾ ਹੈ।

ਇਸ ਲਈ ਉਹ ਅਗਸਤ 'ਚ ਹੋ ਰਹੀ ਚੈਂਪੀਅਨਸ਼ਿਪ 'ਚ ਆਪਣਾ ਦਮ ਦਿਖਾਉਣਾ ਚਾਹੁੰਦਾ ਹੈ। ਉਹ ਚਾਹੁੰਦਾ ਹੈ ਕਿ ਲੰਡਨ 'ਚ ਹੋ ਰਹੀਆਂ ਖੇਡਾਂ 'ਚ ਉਹ ਯੂਸੇਨ ਬੋਲਟ ਨੂੰ ਟੱਕਰ ਦੇਵੇ, ਜੋ ਕਿ ਹੁਣ ਰੀਟਾਇਰਮੈਂਟ ਲੈਣ ਵਾਲਾ ਹੈ। ਜ਼ਿਕਰਯੋਗ ਹੈ ਕਿ ਡੀ ਗਰੇਸ ਪਹਿਲਾ ਕੈਨੇਡੀਅਨ ਸਪਰਿੰਟਰ ਹੈ ਜੋ ਇਕ ਓਲੰਪਿਕ 'ਚ 3 ਤਮਗੇ ਜਿੱਤ ਕੇ ਆਇਆ ਸੀ।