ਕੈਨੇਡਾ : ਪੰਜਾਬੀ ਮੂਲ ਦੇ ਵਿਦਿਆਰਥੀ ਪਲਵਿੰਦਰ ਸਿੰਘ ਦੀ ਡੁੱਬਣ ਕਾਰਨ ਮੌਤ

08/23/2019 1:32:10 PM

ਨਿਊਯਾਰਕ/ਐਡਮਿੰਟਨ (ਰਾਜ ਗੋਗਨਾ)— ਕੈਨੇਡਾ ਦੇ ਸੂਬੇ ਐਡਮਿੰਟਨ ਦੀ ਸਿਲਵਾਨ ਲੇਕ ਵਿਚ ਬੁੱਧਵਾਰ ਨੂੰ ਪੰਜਾਬੀ ਮੂਲ ਦਾ ਨੌਜਵਾਨ ਵਿਦਿਆਰਥੀ ਡੁੱਬ ਗਿਆ ਸੀ।ਜਾਣਕਾਰੀ ਮੁਤਾਬਕ ਇਹ ਲੋਕ ਅੰਦਰੂਨੀ ਥਾਂ 'ਤੇ ਗੋਲ ਇਨਫਲਾਟੇਬਲਜ਼ ਵਰਗੀਆਂ ਚੀਜ਼ਾਂ ਉੱਤੇ ਤੈਰ ਰਹੇ ਸਨ। ਗੋਤਾਖੋਰਾਂ ਨੇ ਵੀਰਵਾਰ ਸਵੇਰੇ 6:35 ਵਜੇ ਸਿਲਵਾਨ ਝੀਲ ਤੋਂ ਇਕ ਨੌਜਵਾਨ ਦੀ ਲਾਸ਼ ਬਰਾਮਦ ਕੀਤੀ, ਜਿਸ ਦੀ ਪਛਾਣ ਪਲਵਿੰਦਰ ਸਿੰਘ ਵਜੋਂ ਹੋਈ। ਨੌਜਵਾਨ ਦਾ ਪਿਛੋਕੜ ਪੰਜਾਬ ਦਾ ਸ਼ਹਿਰ ਨਾਭਾ ਦੱਸਿਆ ਜਾਂਦਾ ਹੈ। 

ਮਿਲੀ ਜਾਣਕਾਰੀ ਮੁਤਾਬਕ ਕੇਂਦਰੀ ਅਲਬਰਟਾ ਝੀਲ ਵਿੱਚ ਦੋ ਨੌਜਵਾਨ ਵਿਅਕਤੀ ਗੋਲ ਇਨਫਲਾਟੇਬਲਜ਼ ਵਰਗੀਆਂ ਚੀਜ਼ਾਂ 'ਤੇ ਤੈਰ ਰਹੇ ਸਨ, ਜਦੋਂ ਇੱਕ ਤੇਜ਼ ਲਹਿਰ ਨੇ ਦੋਹਾਂ ਨੂੰ ਪਾਣੀ ਵਿੱਚ ਸੁੱਟ ਦਿੱਤਾ। ਉਸ ਦੇ ਨਾਲ ਡਿੱਗੇ ਉਸ ਦੇ ਨੌਜਵਾਨ ਦੋਸਤ ਨੂੰ ਨੇੜੇ ਦੇ ਲੋਕਾਂ ਨੇ ਪਾਣੀ ਵਿੱਚੋਂ ਬਾਹਰ ਕੱਢਣ ਵਿੱਚ ਮਦਦ ਕੀਤੀ ਅਤੇ ਦੂਸਰੇ ਦੀ ਡੁੱਬਣ ਕਾਰਨ ਮੌਤ ਹੋ ਗਈ। ਉਸ ਦੀ ਪਛਾਣ ਇਕ ਪਰਿਵਾਰਕ ਦੋਸਤ ਵੱਲੋਂ 21 ਸਾਲਾ ਪਲਵਿੰਦਰ ਸਿੰਘ ਵਾਸੀ ਐਡਮਿੰਟਨ ਵਜੋਂ ਕੀਤੀ ਗਈ ਸੀ, ਜੋ ਮੁੜ ਦਿਖਾਈ ਨਹੀਂ ਦਿੱਤਾ ਅਤੇ ਡੂੰਘੇ ਪਾਣੀ ਵਿੱਚ ਜਾ ਪਹੁੰਚਿਆ ਤੇ ਮਾਰਿਆ ਗਿਆ।

ਉਸ ਦੀ ਲਾਸ਼ ਉਸ ਥਾਂ ਦੇ ਨੇੜੇ ਤੋਂ ਹੀ ਕੁਝ ਸਮੇਂ ਬਾਅਦ ਮਿਲੀ ਸੀ, ਜਿੱਥੇ ਉਸਨੂੰ ਆਖ਼ਰੀ ਵਾਰ ਦੇਖਿਆ ਗਿਆ ਸੀ।ਮ੍ਰਿਤਕ ਪਿਛਲੇ ਸਾਲ ਨਵੰਬਰ ਮਹੀਨੇ ਵਿਚ ਕੈਨੇਡਾ ਆਇਆ ਸੀ ਅਤੇ ਨੌਰਕੁਏਸਟ ਕਾਲਜ ਵਿਚ ਪਾਰਟ-ਟਾਈਮ ਕਾਰੋਬਾਰ ਅਤੇ ਲੇਖਾ ਦਾ ਵਿਦਿਆਰਥੀ ਸੀ। ਉਹ ਤੈਰਨਾ ਵੀ ਨਹੀਂ ਸੀ ਜਾਣਦਾ ਅਤੇ ਉਸ ਨੇ ਲਾਈਫ-ਜੈਕਟ ਵੀ ਨਹੀਂ ਪਹਿਨੀ ਹੋਈ ਸੀ।


Vandana

Content Editor

Related News