ਪਲਾਸਟਿਕ ਟੀ ਬੈਗ ਜ਼ਰੀਏ ਪੀਣ ਵਾਲੇ ਪਦਾਰਥ ''ਚ ਪਹੁੰਚ ਰਿਹੈ ਅਤੀ ਸੂਖਮ ਕਣ

09/26/2019 5:41:31 PM

ਟੋਰਾਂਟੋ (ਭਾਸ਼ਾ)— ਪਲਾਸਟਿਕ ਟੀ ਬੈਗ ਤੁਹਾਡੇ ਪੀਣ ਵਾਲੇ ਪਦਾਰਥ ਵਿਚ ਸੂਖਮ ਜਾਂ ਨੈਨੋ ਆਕਾਰ ਦੇ ਲੱਖਾਂ ਕਣਾਂ ਨੂੰ ਪਹੁੰਚਾ ਸਕਦਾ ਹੈ। ਇਕ ਪੱਤਰਿਕਾ ਵਿਚ ਪ੍ਰਕਾਸ਼ਿਤ ਅਧਿਐਨ ਵਿਚ ਇਹ ਦਾਅਵਾ ਕੀਤਾ ਗਿਆ ਹੈ। ਅਧਿਐਨ ਵਿਚ ਕਿਹਾ ਗਿਆ ਹੈ ਕਿ ਇਨ੍ਹਾਂ ਸੂਖਮ ਕਣਾਂ ਦੇ ਸਿਹਤ 'ਤੇ ਪੈਣ ਵਾਲੇ ਅਸਰ ਦਾ ਪਤਾ ਫਿਲਹਾਲ ਨਹੀਂ ਚੱਲ ਪਾਇਆ ਹੈ। ਪਲਾਸਟਿਕ ਦਿਨੋ-ਦਿਨ ਛੋਟੇ-ਛੋਟੇ ਕਣਾਂ ਵਿਚ ਟੁੱਟਦੇ ਰਹਿੰਦਾ ਹੈ। ਇਨ੍ਹਾਂ ਸੂਖਮ ਕਣਾਂ ਦਾ ਆਕਾਰ 100 ਨੈਨੋਮੀਟਰ ਤੋਂ ਵੀ ਘੱਟ ਹੁੰਦਾ ਹੈ। 

ਤੁਲਨਾ ਲਈ ਜਾਣ ਸਕਦੇ ਹਾਂ ਕਿ ਇਨਸਾਨਾਂ ਦੇ ਵਾਲ ਦਾ ਵਿਆਸ ਤਕਰੀਬਨ 75,000 ਨੈਨੋਮੀਟਰ ਹੁੰਦਾ ਹੈ। ਕੈਨੇਡਾ ਵਿਚ ਮੈਕਗਿਲ ਯੂਨੀਵਰਸਿਟੀ ਦੇ ਸ਼ੋਧ ਕਰਤਾਵਾਂ ਨੇ ਵਾਤਾਵਰਣ, ਪਾਣੀ ਅਤੇ ਖਾਧ ਲੜੀ ਵਿਚ ਮੌਜੂਦ ਅਤੀ ਸੂਖਮ ਕਣਾਂ ਦਾ ਪਤਾ ਲਗਾਇਆ ਪਰ ਹਾਲੇ ਇਹ ਪਤਾ ਨਹੀਂ ਹੈ ਕੀ ਇਨਸਾਨਾਂ ਲਈ ਇਹ ਹਾਨੀਕਾਰਕ ਹੁੰਦੇ ਹਨ। ਸ਼ੋਧ ਕਰਤਾ ਨਤਾਲੀ ਤੂਫੇਂਕਜੀ ਅਤੇ ਉਨ੍ਹਾਂ ਦੇ ਸਹਿਯੋਗੀ ਜਾਣਨਾ ਚਾਹੁੰਦੇ ਸਨ ਕੀ ਪਲਾਸਟਿਕ ਟੀ ਬੈਗ ਪੀਣ ਵਾਲੇ ਪਦਾਰਥਾਂ ਵਿਚ ਅਤੀ ਸੂਖਮ ਕਣ ਛੱਡਦੇ ਹਨ। 

ਆਪਣੇ ਵਿਸ਼ਲੇਸ਼ਣ ਲਈ ਸ਼ੋਧ ਕਰਤਾਵਾਂ ਨੇ 4 ਵੱਖ-ਵੱਖ ਤਰ੍ਹਾਂ ਦੇ ਟੀ ਬੈਗ ਖਰੀਦੇ। ਉਨ੍ਹਾਂ ਨੇ ਪੈਕਟਾਂ ਵਿਚੋਂ ਚਾਅਪੱਤੀ ਕੱਢ ਕੇ ਉਸ ਨੂੰ ਧੋ ਦਿੱਤਾ ਅਤੇ ਫਿਰ ਵਰਤੋਂ ਕੀਤੀ। ਇਲੈਕਟ੍ਰਾਨ ਮਾਈਕ੍ਰੋਸਕੋਪੀ ਦੀ ਵਰਤੋਂ ਕਰਨ 'ਤੇ ਟੀਮ ਨੂੰ ਪਤਾ ਚੱਲਿਆ ਕਿ ਇਕ ਪਲਾਸਟਿਕ ਟੀ ਬੈਗ ਚਾਹ ਉਬਾਲਣ ਦੇ ਤਾਪਮਾਨ 'ਤੇ ਪਾਣੀ ਵਿਚ ਕਰੀਬ 11.6 ਅਰਬ ਮਾਈਕ੍ਰੋਪਲਾਸਟਿਕ ਅਤੇ 3.1 ਅਰਬ ਨੈਨੋਪਲਾਸਟਿਕ ਕਣ ਛੱਡਦਾ ਹੈ।


Vandana

Content Editor

Related News