ਕੈਨੇਡਾ : ਕੋਵਿਡ-19 ਵਾਰੀਅਰਜ਼ ਦੇ ਸਨਮਾਨ ''ਚ ਉੱਡਿਆ ਜਹਾਜ਼ ਕਰੈਸ਼ (ਵੀਡੀਓ)

05/18/2020 5:58:46 PM

ਓਟਾਵਾ (ਬਿਊਰੋ): ਕੈਨੇਡਾ ਦੀ ਏਅਰ ਫੋਰਸ ਦਾ ਇਕ ਜਹਾਜ਼ ਰਿਹਾਇਸ਼ੀ ਖੇਤਰ ਵਿਚ ਕਰੈਸ਼ ਹੋ ਗਿਆ। ਇਸ ਹਾਦਸੇ ਵਿਚ ਇਕ ਪਾਇਲਟ ਦੀ ਮੌਤ ਹੋ ਗਈ ਹੈ ਜਦਕਿ ਇਕ ਹੋਰ ਕਰੂ ਮੈਂਬਰ ਜ਼ਖਮੀ ਦੱਸਿਆ ਜਾ ਰਿਹਾ ਹੈ। ਇਹ ਜੈੱਟ ਕੈਨੇਡਾ ਵਿਚ ਕੋਵਿਡ-19 ਵਿਰੁੱਧ ਜੰਗ ਲੜ ਰਹੇ ਲੋਕਾਂ ਨੂੰ ਸਲਾਮ ਕਰਨ ਲਈ ਉਡਾਏ ਗਏ ਸਨ। ਅਚਾਨਕ ਇਹਨਾਂ ਵਿਚੋਂ ਇਕ ਜਹਾਜ਼ ਕਰੈਸ਼ ਹੋ ਕੇ ਬ੍ਰਿਟਿਸ਼ ਕੋਲੰਬੀਆ ਸਥਿਤ ਕਮਲੂਪਸ ਵਿਚ ਇਕ ਘਰ ਨਾਲ ਜਾ ਟਕਰਾਇਆ। ਜਹਾਜ਼ ਜਿਵੇਂ ਹੀ ਕਰੈਸ਼ ਹੋ ਕੇ ਹੇਠਾਂ ਵੱਲ ਡਿੱਗਿਆ ਉਦੋਂ ਇਕ ਪਾਇਲਟ ਉਸ ਵਿਚੋਂ ਨਿਕਲਣ ਵਿਚ ਸਫਲ ਰਿਹਾ ਜੋ ਫਿਲਹਾਲ ਜ਼ਖਮੀ ਹੈ। ਇਸ ਘਟਨਾ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ।

 

ਕੈਨੇਡੀਅਨ ਸਨੋਬਰਡਜ਼ ਜਨਤਾ ਲਈ ਹਵਾ ਵਿਚ ਸਟੰਟ ਕਰ ਰਹੇ ਸਨ। ਇੱਥੇ ਦੱਸ ਦਈਏ ਕਿ ਅਧਿਕਾਰਕਤ ਤੌਰ 'ਤੇ 431 ਏਅਰ ਪ੍ਰਦਰਸ਼ਨ ਸਕੁਐਡਰਨ ਦੇ ਰੂਪ ਵਿਚ ਜਾਣਿਆ ਜਾਣ ਵਾਲਾ ਸਨੋਬਾਈਬਰਜ਼, ਰੋਇਲ ਕੈਨੇਡੀਅਨ ਏਅਰ ਫੋਰਸ ਦਾ ਮਿਲਟਰੀ ਏਯਰੋਬੇਟਿਕਸ ਜਾਂ ਏਅਰ ਸ਼ੋਅ ਫਲਾਈਟ ਪ੍ਰਦਰਸ਼ਨ ਟੀਮ ਹੈ। ਇਹ ਘਟਨਾ ਐਤਵਾਰ ਨੂੰ ਵਾਪਰੀ। ਜਹਾਜ਼ ਉਡਾਣ ਭਰਨ ਦੇ ਕੁਝ ਦੇਰ ਬਾਅਦ ਹੀ ਕਰੈਸ਼ ਹੋ ਗਿਆ। ਮਾਮਲੇ ਵਿਚ ਰੋਇਲ ਕੈਨੇਡੀਅਨ ਏਅਰ ਫੋਰਸ ਨੇ ਕਿਹਾ,''ਸਾਨੂੰ ਇਹ ਦੱਸਦੇ ਹੋਏ ਦੁੱਖ ਹੋ ਰਿਹਾ ਹੈਕਿ ਅਸੀਂ ਸੀ.ਐੱਫ. ਸਨੋਬਰਡਜ਼ ਟੀਮ ਦਾ ਇਕ ਮੈਂਬਰ ਗਵਾ ਦਿੱਤਾ ਹੈ ਅਤੇ ਇਕ ਹੋਰ ਜ਼ਖਮੀ ਹੈ।''

 

ਜ਼ਖਮੀ ਪਾਇਲਟ ਦੀ ਹਾਲਤ ਸਥਿਰ ਹੈ। ਸੋਸ਼ਲ ਮੀਡੀਆ 'ਤੇ ਵਾਇਰਲ ਵੀਡੀਓ ਵਿਚ ਦੇਖਿਆ ਜਾ ਸਕਦਾ ਹੈ ਕਿ 2 ਜਹਾਜ਼ ਹਵਾ ਵਿਚ ਜਿਵੇਂ ਹੀ ਉਡਾਣ ਭਰਦੇ ਹਨ ਉਦੋਂ ਇਕ ਜਹਾਜ਼ ਵਿਚ ਅੱਗ ਲੱਗ ਜਾਂਦੀ ਹੈ ਅਤੇ ਉਹ ਕਰੈਸ਼ ਹੋ ਜਾਂਦਾ ਹੈ। ਘਟਨਾ ਨੂੰ ਆਪਣੀ ਅੱਖੀਂ ਦੇਖਣ ਵਾਲੀ ਏਨੀਟੀ ਨੇ ਕਿਹਾ,''ਇਕ ਜਹਾਜ਼ ਉੱਡਦਾ ਜਾ ਰਿਹਾ ਸੀ ਅਤੇ ਦੂਜਾ ਦੋ ਹਿੱਸਿਆਂ ਵਿਚ ਤਬਦੀਲ ਹੋ ਗਿਆ, ਉਸ ਵਿਚੋਂ ਧੂੰਆਂ ਨਿਕਲ ਰਿਹਾ ਸੀ ਅਤੇ ਇਹ ਇਕ ਅੱਗ ਦੇ ਗੋਲੇ ਵਰਗਾ ਲੱਗ ਰਿਹਾ ਸੀ।''

ਇਕ ਹੋਰ ਸ਼ਖਸ ਨੇ ਕਿਹਾ,''ਮੈਂ ਇਹ ਨਜ਼ਾਰਾ ਦੇਖਦੇ ਹੀ ਉੱਥੋਂ ਭੱਜਣਾ ਸ਼ੁਰੂ ਕਰ ਦਿੱਤਾ। ਜਹਾਜ਼ ਇਕ ਘਰ ਨਾਲ ਜਾ ਟਕਰਾਇਆ। ਇਸ ਮਗਰੋਂ ਲੋਕ ਅੱਗ ਬੁਝਾਉਣ ਦੀ ਕੋਸ਼ਿਸ਼ ਕਰ ਰਹੇ ਸਨ।'' ਭਾਵੇਂਕਿ ਇਕ ਸਥਾਨਕ ਰਿਪੋਰਟ ਵਿਚ ਕਿਹਾ ਗਿਆ ਹੈਕਿ ਜਹਾਜ਼ ਗਲੀ ਵਿਚ ਆ ਕੇ ਕਰੈਸ਼ ਹੋਇਆ ਅਤੇ ਇਕ ਘਰ ਦੀ ਖਿੜਕੀ ਵਾਲ ਜਾ ਟਕਰਾਇਆ। ਇਸ ਘਟਨਾ ਦੀਆਂ ਕਈ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ। ਕਮਲੂਪਸ ਸ਼ਹਿਰ ਪੱਛਮੀ ਤੱਟ 'ਤੇ ਕੈਨੇਡੀਅਨ ਸੂਬੇ ਵਿਚ ਵੈਨਕੂਵਰ ਦੇ ਉੱਤਰ-ਪੂਰਬ ਵਿਚ ਲੱਗਭਗ 200 ਮੀਲ (320 ਕਿਲੋਮੀਟਰ) ਦੂਰ ਹੈ। ਇਸ ਦੀ ਆਬਾਦੀ ਤਕਰੀਬਨ 90,000 ਹੈ।

Vandana

This news is Content Editor Vandana