ਕੱਪੜੇ ਦੇ ਬਣੇ ਮਾਸਕ ਨਾਲ ਰੋਕਿਆ ਜਾ ਸਕਦਾ ਹੈ ਕੋਰੋਨਾਵਾਇਰਸ

05/27/2020 6:10:15 PM

ਟੋਰਾਂਟੋ (ਭਾਸ਼ਾ): ਗਲੋਬਲ ਪੱਧਰ 'ਤੇ ਫੈਲੀ ਕੋਵਿਡ-19 ਮਹਾਮਾਰੀ ਤੋਂ ਬਚਾਅ ਸਬੰਧੀ ਕਈ ਤਰ੍ਹਾਂ ਦੇ ਅਧਿਐਨ ਕੀਤੇ ਜਾ ਰਹੇ ਹਨ। ਅੱਜ-ਕਲ੍ਹ ਵਿਭਿੰਨ ਸੋਸ਼ਲ ਮੀਡੀਆ ਮੰਚਾਂ 'ਤੇ ਘਰ ਵਿਚ ਮਾਸਕ ਬਣਾਉਣ ਦਾ ਤਰੀਕਾ ਦੱਸਣ ਵਾਲੇ ਵੀਡੀਓਜ਼ ਬਹੁਤ ਸਾਰੇ ਹਨ। ਇਹ ਵੀਡੀਓ ਕਾਫੀ ਫਾਇਦੇਮੰਦ ਵੀ ਸਾਬਤ ਹੋ ਸਕਦੇ ਹਨ। ਇਕ ਨਵੇਂ ਅਧਿਐਨ ਦੇ ਮੁਤਾਬਕ ਸੂਤੀ ਕੱਪੜੇ ਦੀਆਂ ਕਈ ਪਰਤਾਂ ਨਾਲ ਬਣੇ ਮਾਸਕ ਛਿੱਕਣ ਜਾਂ ਖੰਘਣ ਨਾਲ ਵਾਤਾਵਰਨ ਵਿਚ ਡਿੱਗਣ ਵਾਲੇ ਛਿੱਟਿਆਂ ਨੂੰ ਰੋਕ ਸਕਦੇ ਹਨ, ਜਿਸ ਨਾਲ ਕੋਰੋਨਾਵਾਇਰਸ ਫੈਲਣ ਦਾ ਖਤਰਾ ਘੱਟ ਹੋ ਸਕਦਾ ਹੈ। 

ਕੈਨੇਡਾ ਵਿਚ ਮੈਕਮਾਸਟਰ ਯੂਨੀਵਰਸਿਟੀ ਦੇ ਵਿਗਿਆਨੀਆਂ ਨੇ ਕਿਹਾ ਕਿ ਵਾਇਰਸ ਦਾ ਸਭ ਤੋਂ ਵੱਧ ਇਨਫੈਕਸ਼ਨ ਬੋਲਦੇ, ਖੰਘਦੇ ਜਾਂ ਛਿੱਕਦੇ ਹੋਏ ਡਿੱਗਣ ਵਾਲੇ ਛਿੱਟਿਆਂ ਨਾਲ ਹੁੰਦਾ ਹੈ ਅਤੇ ਕੁਝ ਇਨਫੈਕਸ਼ਨ ਉਦੋਂ ਫੈਲਦਾ ਹੈ ਜਦੋਂ ਇਹਨਾਂ ਕਣਾਂ ਜਾਂ ਛਿੱਟਿਆਂ ਤੋਂ ਪਾਣੀ ਵਾਸ਼ਪ ਬਣ ਕੇ ਏਅਰੋਸੋਲ ਦੇ ਆਕਾਰ ਦੇ ਕਣਾਂ ਵਿਚ ਬਦਲਦਾ ਹੈ। ਸੂਖਮ ਠੋਸ ਕਣਾਂ ਜਾਂ ਤਰਲ ਬੂੰਦਾਂ ਦੇ ਹਵਾ ਵਿਚ ਜਾਂ ਕਿਸੇ ਹੋਰ ਗੈਸ ਵਿਚ ਕੋਲਾਈਡ ਨੂੰ ਏਅਰੋਸੋਲ ਕਿਹਾ ਜਾਂਦਾ ਹੈ। 

ਪੜ੍ਹੋ ਇਹ ਅਹਿਮ ਖਬਰ- ਕੈਨੇਡਾ 'ਚ ਵਾਪਰੇ ਹਾਦਸੇ 'ਚ ਮਾਪਿਆਂ ਦਾ ਇਕਲੌਤੇ ਪੁੱਤ ਦੀ ਮੌਤ

ਅਧਿਐਨ ਦੇ ਮੁਤਾਬਕ ਮਾਸਕ 'ਤੇ ਰਹਿਣ ਵਾਲੇ ਵਾਇਰਸ ਨਾਲ ਇਨਫੈਕਟਿਡ ਹਰੇਕ ਕਣ ਏਅਰੋਸੋਲ ਦੇ ਰੂਪ ਵਿਚ ਹਵਾ ਵਿਚ ਲਟਕਿਆ ਨਹੀਂ ਰਹਿੰਦਾ ਜਾਂ ਸਤਹਿ 'ਤੇ ਨਹੀਂ ਡਿੱਗਦਾ ਜਿਸ ਦੇ ਬਾਅਦ ਵਿਚ ਸਤਹਿ ਨੂੰ ਛੂਹਣ ਨਾਲ ਇਨਫੈਕਟਿਡ ਹੋਣ ਦਾ ਖਦਸ਼ਾ ਬਣੇ। ਇਹ ਅਧਿਐਨ ਪਤੱਰਿਕਾ ਐਨਲਸ ਆਫ ਇੰਟਰਨਲ ਮੈਡੀਸਨ ਵਿਚ ਪ੍ਰਕਾਸ਼ਿਤ ਹੋਇਆ ਹੈ। ਖੋਜੀਆਂ ਨੇ ਹਾਲ ਹੀ ਦੇ ਅੰਕੜਿਆਂ ਸਮੇਤ ਕਈ ਸਬੂਤਾਂ ਦਾ ਵਿਸ਼ਲੇਸ਼ਣ ਕੀਤਾ ਅਤੇ ਪਾਇਆ ਕਿ ਕੱਪੜੇ ਨਾਲ ਬਣੇ ਮਾਸਕ ਹਵਾ ਅਤੇ ਸਤਹਿ ਦੇ ਸੰਪਰਕ ਵਿਚ ਆਉਣ ਨਾਲ ਹੋਣ ਵਾਲੇ ਇਨਫੈਕਸ਼ਨ ਨੂੰ ਘੱਟ ਕਰ ਸਕਦੇ ਹਨ।

Vandana

This news is Content Editor Vandana