ਤੇਲ ਪਾਈਪ ਲਾਈਨ ਦੇ ਮੁੱਦੇ ''ਤੇ ਐੱਨ.ਡੀ.ਪੀ. ਆਗੂ ਆਹਮੋ-ਸਾਹਮਣੇ

10/30/2019 11:27:26 AM

ਟੋਰਾਂਟੋ (ਬਿਊਰੋ): ਕੈਨੇਡਾ ਵਿਚ ਹੋਈਆਂ ਆਮ ਚੋਣਾਂ ਵਿਚ ਨਿਊ ਡੈਮੋਕ੍ਰੈਟਿਕ ਪਾਰਟੀ (ਐੱਨ.ਡੀ.ਪੀ.) ਦੇ ਆਗੂ ਜਗਮੀਤ ਸਿੰਘ ਨੇ ਬ੍ਰਿਟਿਸ਼ ਕੋਲੰਬੀਆ ਦੀ ਬਰਨਬੀ ਸੀਟ 'ਤੇ ਜਿੱਤ ਪ੍ਰਾਪਤ ਕੀਤੀ। ਇਨੀ ਦਿਨੀਂ ਜਗਮੀਤ ਨੂੰ ਐਲਬਰਟਾ ਵਿਚ ਸੂਬਾਈ ਨਿਊ ਡੈਮੋਕ੍ਰੈਟਿਕ ਪਾਰਟੀ ਦੀ ਆਗੂ ਅਤੇ ਸਾਬਕਾ ਮੁੱਖ ਮੰਤਰੀ ਰਾਚੇਲ ਨੋਟਲੀ ਦੀ ਸਖਤ ਆਲੋਚਨਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਵਿਧਾਨ ਸਭਾ ਵਿਚ ਵਿਰੋਧੀ ਧਿਰ ਦੀ ਆਗੂ ਨੋਟਲੀ ਨੇ ਕਿਹਾ ਹੈ ਕਿ ਕੈਨੇਡਾ ਲਈ ਤੇਲ ਉਦਯੋਗ ਦੇ ਮਹੱਤਵ ਦੀ ਜਗਮੀਤ ਨੂੰ ਸਮਝ ਨਹੀਂ ਹੈ ਅਤੇ ਕੇਂਦਰ ਸਰਕਾਰ ਵੱਲੋ ਬਣਾਈ ਜਾਣ ਵਾਲੀ ਤੇਲ ਪਾਈਪ ਲਾਈਨ ਦੇ ਵਿਰੋਧ ਨਾਲ ਲੋਕਾਂ ਵਿਚ ਚਿੰਤਾ ਦਾ ਮਾਹੌਲ ਹੈ।

ਉਨ੍ਹਾਂ ਨੇ ਕਿਹਾ,''ਸੂਬਾ ਹੀ ਨਹੀਂ ਸਗੋਂ ਕੈਨੇਡਾ ਭਰ ਦੇ ਲੋਕ ਟ੍ਰਾਂਸਮਾਊਂਟੇਨ ਪਾਈਪ ਲਾਈਨ ਪ੍ਰਾਜੈਕਟ ਨੂੰ ਅੱਗੇ ਵਧਾਉਣ ਦੇ ਹੱਕ ਵਿਚ ਹਨ।'' ਇਸ ਤੋਂ ਪਹਿਲਾਂ ਕੈਨੇਡਾ ਵਿਚ ਚੋਣ ਪ੍ਰਚਾਰ ਕਰਦਿਆਂ ਜਗਮੀਤ ਸਿੰਘ ਕਹਿ ਚੁੱਕੇ ਹਨ ਕਿ ਕੈਨੇਡਾ ਦੀ ਸੰਸਦ ਵਿਚ ਪਾਈਪ ਲਾਈਨ ਪ੍ਰਾਜੈਕਟ ਨੂੰ ਅੱਗੇ ਵਧਾਉਣ ਦਾ ਵਿਰੋਧ ਕਰਨਗੇ ਪਰ ਇਕ ਪੱਖ ਇਹ ਵੀ ਹੈ ਕਿ ਲਿਬਰਲ ਪਾਰਟੀ ਦੀ ਗਠਜੋੜ ਸਰਕਾਰ ਨੂੰ ਇਸ ਬਾਰੇ ਵਿਚ ਕੰਜ਼ਰਵੇਟਿਵ ਪਾਰਟੀ ਦੀ ਮਨਜ਼ੂਰੀ ਮਿਲ ਜਾਵੇਗੀ। 

ਨੋਟਲੀ ਨੇ ਕਿਹਾ ਕਿ ਪਾਈਪ ਲਾਈਨ ਦਾ ਕੰਮ ਚੱਲ ਰਿਹਾ ਹੈ, ਜਿਸ ਵਿਚ ਰੁਕਾਵਟ ਪਾਉਣ ਦੀ ਬਜਾਏ ਜਗਮੀਤ ਨੂੰ ਹੋਰ ਮਹੱਤਪੂਰਨ ਮੁੱਦੇ ਜਿਵੇਂ ਸਿਹਤ ਸਹੂਲਤਾਂ ਵੱਲ ਧਿਆਨ ਦੇਣਾ ਚਾਹੀਦਾ ਹੈ। ਜਾਣਕਾਰੀ ਮੁਤਾਬਕਕ ਟਰੂਡੋ ਵੱਲੋਂ ਗਠਜੋੜ ਸਰਕਾਰ ਦੇ ਗਠਨ ਲਈ ਦਰਵਾਜੇ ਬੰਦ ਰੱਖਣ ਦੇ ਐਲਾਨ ਦੇ ਬਾਅਦ ਐੱਨ.ਡੀ.ਪੀ. ਦੀ ਸੀਨੀਅਰ ਲੀਡਰਸ਼ਿਪ ਵਿਚ ਚਿੰਤਾ ਦਾ ਮਾਹੌਲ ਹੈ। ਮੰਨਿਆ ਜਾ ਰਿਹਾ ਹੈ ਕਿ ਜੇਕਰ ਘੱਟ ਗਿਣਤੀ ਲਿਬਰਲ ਸਰਕਾਰ ਦੀ ਐੱਨ.ਡੀ.ਪੀ. 'ਤੇ ਨਿਰਭਰਤਾ ਨਾ ਬਣੀ ਤਾਂ ਦੁਬਾਰਾ ਚੋਣਾਂ ਹੋਣ ਦੀ ਹਾਲਤ ਵਿਚ ਪਾਰਟੀ ਦਾ ਪ੍ਰਦਰਸ਼ਨ ਪਹਿਲਾਂ ਨਾਲੋਂ ਮਾੜਾ ਸਕਦਾ ਹੈ। ਜਿਸ ਦੇ ਨਤੀਜੇ ਵਿਚ ਜਗਮੀਤ ਸਿੰਘ ਦੀ ਪਾਰਟੀ ਦੇ ਪਕੜ ਕਮਜ਼ੋਰ ਹੋ ਸਕਦੀ ਹੈ।

Vandana

This news is Content Editor Vandana