ਜਗਮੀਤ ਸਿੰਘ ਦੀ ''ਬੇਧਿਆਨੀ'' ''ਤੇ ਖਿੱਚਿਆ ਗਿਆ ਮੀਡੀਆ ਦਾ ਧਿਆਨ

01/16/2019 4:49:01 PM

ਟੋਰਾਂਟੋ (ਏਜੰਸੀ)— ਕੈਨੇਡਾ 'ਚ ਨਿਊ ਡੈਮੋਕ੍ਰੇਟਿਕ ਪਾਰਟੀ (ਐੱਨ.ਡੀ.ਪੀ.) ਦੇ ਲੀਡਰ ਜਗਮੀਤ ਸਿੰਘ ਨੇ ਇਕ ਇੰਟਰਵਿਊ ਦੌਰਾਨ ਬੇਧਿਆਨੀ ਵਰਤੀ ਤਾਂ ਮੀਡੀਆ ਦਾ ਧਿਆਨ ਉਨ੍ਹਾਂ ਵੱਲ ਖਿੱਚਿਆ ਗਿਆ ਅਤੇ ਕਿਹਾ ਜਾਣ ਲੱਗਾ ਕਿ ਉਨ੍ਹਾਂ ਨੂੰ ਦੇਸ਼ ਦੇ ਵੱਡੇ ਮਸਲੇ ਬਾਰੇ ਜਾਣਕਾਰੀ ਨਹੀਂ ਸੀ। ਅਸਲ 'ਚ ਇਕ ਇੰਟਰਵਿਊ ਦੌਰਾਨ ਉਨ੍ਹਾਂ ਤੋਂ ਪੁੱਛਿਆ ਗਿਆ ਸੀ ਕਿ ਜਦੋਂ ਚੀਨ ਦੀ ਹੁਵੇਈ ਕੰਪਨੀ ਦੀ ਮੁੱਖ ਵਿੱਤੀ ਸਲਾਹਕਾਰ ਮੇਂਗ ਵਾਂਗਝੋਉ ਦੀ ਕੈਨੇਡਾ ਵਿਚ ਗ੍ਰਿਫਤਾਰੀ ਹੋਈ ਸੀ। ਉਦੋਂ ਦੋ ਕੈਨੇਡੀਅਨ ਨਾਗਰਿਕਾਂ ਨੂੰ ਚੀਨ ਵਿਚ ਹਿਰਾਸਤ ਵਿਚ ਲਿਆ ਗਿਆ ਸੀ। 

ਇਸ ਮਗਰੋਂ ਚੀਨੀ ਦੂਤ ਲਿਉ ਸ਼ਾਏ ਨੇ ਕੈਨੇਡਾ 'ਤੇ ਹੰਕਾਰ ਦੇ ਦੋਸ਼ ਲਗਾਏ ਸਨ। ਇਸ ਬਾਰੇ ਵਿਚ ਉਨ੍ਹਾਂ ਦਾ ਕੀ ਕਹਿਣਾ ਹੈ। ਜਦੋਂ ਸਿੰਘ ਤੋਂ ਇਸ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਦਾ ਧਿਆਨ ਕਿਤੇ ਹੋਰ ਹੀ ਸੀ। ਸਿੰਘ ਨੇ ਮੁਆਫੀ ਮੰਗਦਿਆਂ ਇੰਟਰਵਿਊ ਲੈਣ ਵਾਲੇ ਤੋਂ ਪੁੱਛਿਆ ਕਿ ਕਿਸ ਨੇ ਹੰਕਾਰ ਦੇ ਦੋਸ਼ ਲਗਾਏ? ਪਰ ਬਾਅਦ ਵਿਚ ਸਿੰਘ ਨੇ ਸਮਝਾਇਆ ਕਿ ਉਨ੍ਹਾਂ ਨੇ ਪ੍ਰਸ਼ਨ ਸੁਣਿਆ ਹੀ ਨਹੀਂ ਸੀ ਅਤੇ ਕਿਹਾ ਕਿ ਹਿਰਾਸਤ ਵਿਚ ਲਏ ਗਏ ਨਾਗਰਿਕਾਂ ਬਾਰੇ ਕੈਨੇਡਾ ਨੂੰ ਕਾਫੀ ਚਿੰਤਾ ਸੀ।

Vandana

This news is Content Editor Vandana