ਇਸ ਵਾਰ ਚੋਣਾਂ ''ਚ ਆਸਾਨ ਨਹੀਂ ਹੋਵੇਗੀ ਜਗਮੀਤ ਸਿੰਘ ਦੀ ਰਾਹ

01/11/2019 4:19:24 PM

ਟੋਰਾਂਟੋ (ਏਜੰਸੀ)— ਫਰਵਰੀ ਮਹੀਨੇ ਬਰਨੇਬੀ ਸਾਊਥ ਦੀ ਫੈਡਰਲ ਸੀਟ 'ਤੇ ਉਪ ਚੋਣਾਂ ਹੋਣ ਜਾ ਰਹੀਆਂ ਹਨ। ਇਨ੍ਹਾਂ ਚੋਣਾਂ ਵਿਚ ਭਾਰਤੀ-ਕੈਨੇਡੀਅਨ ਐੱਨ.ਡੀ.ਪੀ. ਨੇਤਾ ਜਗਮੀਤ ਸਿੰਘ ਦੇ ਸਿਆਸੀ ਕਰੀਅਰ ਦੀ ਸਖਤ ਪ੍ਰੀਖਿਆ ਹੋਵੇਗੀ। 25 ਫਰਵਰੀ ਦੀਆਂ ਚੋਣਾਂ ਜ਼ਰੀਏ ਸਿੰਘ ਦਾ ਉਦੇਸ਼ ਹਾਊਸ ਆਫ ਕਾਮਨਜ਼ ਵਿਚ ਦਾਖਲ ਹੋਣ ਦਾ ਹੈ। ਉਨ੍ਹਾਂ ਤੋਂ ਪਹਿਲੇ ਐੱਨ.ਡੀ.ਪੀ. ਨੇਤਾ ਥਾਮਸ ਮੁਲਕੇਅਰ ਨੇ ਚਿਤਾਵਨੀ ਦਿੱਤੀ ਹੈ,''ਜੇ ਸਿੰਘ ਸੰਸਦੀ ਚੋਣਾਂ ਵਿਚ ਹਾਰ ਗਏ ਤਾਂ ਉਨ੍ਹਾਂ ਲਈ ਪਾਰਟੀ ਦੇ ਉੱਚ ਅਹੁਦੇ 'ਤੇ ਬਣੇ ਰਹਿਣਾ ਬਹੁਤ ਮੁਸ਼ਕਲ ਹੋ ਜਾਵੇਗਾ।'' 

ਸਿੰਘ ਲਈ ਆਪਣੀ ਪਾਰਟੀ ਦੇ ਉੱਚ ਅਹੁਦੇ 'ਤੇ ਬਣੇ ਰਹਿਣ ਦੀ ਵੱਡੀ ਚੁਣੌਤੀ ਹੈ। ਸਾਲ 2015 ਵਿਚ ਪਾਰਟੀ ਦੇ ਕੈਨੇਡੀ ਸਟੀਵਰਟ ਨੇ 550 ਤੋਂ ਘੱਟ ਵੋਟਾਂ ਨਾਲ ਜਿੱਤ ਹਾਸਲ ਕੀਤੀ ਸੀ। ਸਟੀਵਰਟ ਨੇ ਵੈਨਕੂਵਰ ਦੇ ਮੇਅਰ ਅਹੁਦੇ ਲਈ ਚੋਣ ਲੜਨ ਲਈ ਆਪਣੀ ਸੀਟ ਤੋਂ ਅਸਤੀਫਾ ਦੇ ਦਿੱਤਾ ਸੀ। ਸਟੀਵਰਟ ਨੇ ਚੋਣਾਂ ਵਿਚ ਜਿੱਤ ਹਾਸਲ ਕੀਤੀ ਸੀ। ਲੰਬੇ ਸਮੇਂ ਤੋਂ ਜਸਟਿਨ ਟਰੂਡੋ ਦੀ ਸਰਕਾਰ ਨੇ ਉਪ ਚੋਣਾਂ ਦੇ ਐਲਾਨ ਵਿਚ ਦੇਰੀ ਕੀਤੀ। ਆਖਿਰਕਾਰ ਚੋਣਾਂ ਦੇ ਐਲਾਨ ਦੇ ਬਾਅਦ ਸਿੰਘ ਨੇ ਪੀ.ਐੱਮ. 'ਤੇ ਗੇਮ ਖੇਡਣ ਦਾ ਦੋਸ਼ ਲਗਾਇਆ। 

ਅਤੀਤ ਵਿਚ ਫੈਡਰਲ ਪਾਰਟੀਆਂ ਦੇ ਹੋਰ ਨੇਤਾਵਾਂ ਦੇ ਉਲਟ, ਦੂਜੀਆਂ ਪ੍ਰਮੁੱਖ ਪਾਰਟੀਆਂ ਨੇ ਸਿੰਘ ਨੂੰ ਨਿਰਣਾਇਕ ਕਰਾਰ ਨਹੀਂ ਦਿੱਤਾ ਹੈ। ਉੱਧਰ ਗ੍ਰੀਨ ਪਾਰਟੀ ਨੇ ਉਮੀਦਵਾਰ ਨਹੀਂ ਉਤਾਰਿਆ। ਲਿਬਰਲ ਅਤੇ ਕੰਜ਼ਰਵੇਟਿਵ ਦੋਹਾਂ ਪਾਰਟੀਆਂ ਨੇ ਸਿੰਘ ਦੇ ਵਿਰੋਧ ਵਿਚ ਆਪਣੇ ਉਮੀਦਵਾਰਾਂ ਨੂੰ ਨਾਮਜ਼ਦ ਕੀਤਾ ਹੈ। ਸਿੰਘ ਦੇ ਵਿਰੋਧੀ ਸਥਾਨਕ ਖੇਤਰ ਦੇ ਹਨ। ਜਦਕਿ ਸਿੰਘ ਓਂਟਾਰੀਓ ਦੇ ਬ੍ਰੈਮਪਟਨ ਤੋਂ ਹਨ ਅਤੇ ਸਿਰਫ ਸੀਟ ਖਾਲੀ ਹੋਣ ਦੇ ਬਾਅਦ ਉਹ ਬ੍ਰਿਟਿਸ਼ ਕੋਲੰਬੀਆ ਦੇ ਬਰਨੇਬੀ ਵਿਚ ਚਲੇ ਗਏ। 

ਚੋਣਾਂ ਦੇ ਐਲਾਨ ਦੇ ਬਾਅਦ ਬਰਨੇਬੀ ਵਿਚ ਮੀਡੀਆ ਨੂੰ ਸੰਬੋਧਿਤ ਕਰਦਿਆਂ ਸਿੰਘ ਨੇ ਕਿਹਾ,''ਮੈਂ ਆਪਣੇ ਭਵਿੱਖ ਨੂੰ ਲੈ ਕੇ ਚਿੰਤਤ ਨਹੀਂ ਹਾਂ। ਮੈਂ ਬਰਨੇਬੀ ਸਾਊਥ ਦੇ ਲੋਕਾਂ ਦੇ ਭਵਿੱਖ ਦੇ ਬਾਰੇ ਵਿਚ ਚਿੰਤਤ ਹਾਂ। ਮੈਂ ਦੇਸ਼ ਦੇ ਭਵਿੱਖ ਦੇ ਬਾਰੇ ਵਿਚ ਚਿੰਤਤ ਹਾਂ।'' ਸਿੰਘ ਨੇ ਚੋਣਾਂ ਦੇ ਬਾਅਦ ਐੱਨ.ਡੀ.ਪੀ. ਚੀਫ ਬਣੇ ਰਹਿਣ ਦੇ ਬਾਰੇ ਵਿਚ ਵਿਸ਼ਵਾਸ ਪ੍ਰਗਟ ਕੀਤਾ। ਉਨ੍ਹਾਂ ਕਿਹਾ,''ਮੈਂ ਬਿਨਾਂ ਕਿਸੇ ਸ਼ੱਕ ਦੇ ਆਉਣ ਵਾਲੀਆਂ ਫੈਡਰਲ ਚੋਣਾਂ ਵਿਚ ਨਵੀਂ ਡੈਮੋਕ੍ਰੇਟਿਕ ਪਾਰਟੀ ਚਲਾਉਣ ਵਾਲਾ ਨੇਤਾ ਬਣਾਂਗਾ। ਉਹ ਚੋਣਾਂ ਇਸ ਸਾਲ ਅਕਤੂਬਰ ਵਿਚ ਹੋਣੀਆਂ ਹਨ। 

ਜ਼ਿਕਰਯੋਗ ਹੈ ਕਿ ਸਿੰਘ ਨੂੰ ਕਦੇ ਵੀ ਕੌਮਾਂ ਚੋਣਾਂ ਲਈ ਨਹੀਂ ਚੁਣਿਆ ਗਿਆ। ਉਨ੍ਹਾਂ ਦਾ ਮੁਸ਼ਕਲਾਂ ਦਾ ਸਾਹਮਣਾ ਕਰਨਾ ਦਾ ਰਿਕਾਰਡ ਹੈ। ਜਦੋਂ ਉਨ੍ਹਾਂ ਨੂੰ ਪਹਿਲੀ ਵਾਰ ਓਂਟਾਰੀਓ ਵਿਧਾਨ ਸਭਾ ਚੋਣਾਂ ਲਈ ਚੁਣਿਆ ਗਿਆ ਸੀ ਉਦੋਂ ਉਨ੍ਹਾਂ ਨੇ ਸ਼ਾਨਦਾਰ ਜਿੱਤ ਪ੍ਰਾਪਤ ਕੀਤੀ ਸੀ।

Vandana

This news is Content Editor Vandana