ਕੈਨੇਡਾ ਦੇ ਇਕ ਹੋਰ ਸਕੂਲ ''ਚੋਂ ਮਿਲੀਆਂ ਸਮੂਹਿਕ ਕਬਰਾਂ

06/24/2021 6:24:32 PM

ਓਟਾਵਾ (ਬਿਊਰੋ): ਕੈਨੇਡਾ ਦੇ ਇਕ ਹੋਰ ਸਾਬਕਾ ਬੋਰਡਿੰਗ ਸਕੂਲ ਵਿਚ ਅਣਪਛਾਤੇ ਲੋਕਾਂ ਦੀਆਂ ਕਬਰਾਂ ਮਿਲੀਆਂ ਹਨ। ਇਹਨਾਂ ਵਿਚ ਸੈਂਕੜੇ ਆਦਿਵਾਸੀ ਬੱਚਿਆਂ ਦੀਆਂ ਲਾਸ਼ਾਂ ਨੂੰ ਦਫਨਾਇਆ ਗਿਆ ਸੀ। ਸਥਾਨਕ ਮੀਡੀਆ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ। ਤਾਜ਼ਾ ਖੁਲਾਸੇ ਤੋਂ ਪਹਿਲਾਂ 215 ਬੱਚਿਆਂ ਦੀਆਂ ਲਾਸ਼ਾਂ ਦੇ ਅਵਸ਼ੇਸ਼ ਬ੍ਰਿਟਿਸ਼ ਕੋਲੰਬੀਆ ਸੂਬੇ ਦੇ ਇਕ ਸਾਬਕਾ ਸਥਾਨਕ ਬੋਰਡਿੰਗ ਸਕੂਲ ਵਿਚੋਂ ਬਰਾਮਦ ਕੀਤੀਆਂ ਗਈਆਂ ਸਨ।

ਕੈਨੇਡਾ ਦੇ ਆਦਿਵਾਸੀ ਲੋਕਾਂ ਦੀ ਨੁਮਾਇੰਦਗੀ ਰਕਨ ਵਾਲੇ ਸੰਗਠਨ ਕੋਸੈਕਸ ਫਸਟ ਨੇਸ਼ਨ ਦੇ ਮੈਂਬਰਾਂ ਅਤੇ ਕੈਨੇਡਾ ਦੇ ਫੈਡਰੇਸ਼ਨ ਆਫ ਸੌਵਰੇਨ ਇੰਡੀਜੀਨਸ ਫਸਟ ਨੇਸ਼ਨਜ਼ (FSIN) ਨੇ ਕਿਹਾ ਕਿ ਕਬਰਾਂ ਸਸਕੈਚਵਾਨ ਸੂਬੇ ਦੇ ਸਾਬਕਾ ਮੈਰੀਵਿਲ ਇੰਡੀਅਨ ਰੈਜੀਡੈਂਸ਼ੀਅਲ ਸਕੂਲ ਵਿਚ ਖੋਜੀਆਂ ਗਈਆਂ। ਬਿਆਨ ਵਿਚ ਕਿਹਾ ਗਿਆ ਹੈ ਕਿ ਕੈਨੇਡਾ ਵਿਚ ਅਣਪਛਾਤੀਆਂ ਕਬਰਾਂ ਦੀ ਗਿਣਤੀ ਦੇਸ਼ ਦੇ ਇਤਿਹਾਸ ਵਿਚ ਹੁਣ ਤੱਕ ਦੀ ਸਭ ਤੋਂ ਵੱਡੀ ਹੈ।

ਪੜ੍ਹੋ ਇਹ ਅਹਿਮ ਖਬਰ- ਸ਼੍ਰੀਲੰਕਾ ਨੇ LTTE ਦੇ 16 ਸ਼ੱਕੀਆਂ ਸਮੇਤ 93 ਕੈਦੀ ਕੀਤੇ ਰਿਹਾਅ

ਐੱਫ.ਐੱਸ.ਆਈ.ਐੱਨ. ਨੇਤਾ ਬੌਬੀ ਕੈਮਰੂਨ ਅਤੇ ਕੋਸੈਕਸ ਪ੍ਰਮੁੱਖ ਕੈਡਮਸ ਡੇਲੋਰਮੀ ਨੇ ਕਿਹਾ ਕਿ ਉਹ ਖੋਜ ਬਾਰੇ ਵਿਸਥਾਰ ਨਾਲ ਦੱਸਣ ਲਈ ਇਕ ਪ੍ਰੈੱਸ ਕਾਨਫਰੰਸ ਕਰਨਗੇ। ਸਾਬਕਾ ਬੋਰਡਿੰਗ ਸਕੂਲ 1899 ਤੋਂ 1997 ਤੱਕ ਚੱਲਿਆ। ਇਹ ਸਸਕੈਚਵਾਨ ਦੀ ਰਾਜਧਾਨੀ ਰੇਜਿਨਾ ਤੋਂ ਲੱਗਭਗ 140 ਕਿਲੋਮੀਟਰ ਦੂਰ ਪੂਰਬ ਵਿਚ ਸਥਿਤ ਹੈ ਜਿੱਥੇ ਹੁਣ ਕੋਸੈਕਸ ਭਾਈਚਾਰੇ ਦੇ ਲੋਕ ਰਹਿੰਦੇ ਹਨ। 1970 ਵਿਚ ਫਸਟ ਨੇਸ਼ਨ ਨੇ ਸਕੂਲ ਕਬਰਸਤਾਨ 'ਤੇ ਕੰਟਰੋਲ ਕਰ ਲਿਆ ਸੀ। ਉਦੋਂ ਤੋਂ ਉਹ ਸਾਰੀਆਂ ਸਾਬਕਾ ਆਦਿਵਾਸੀ ਰਿਹਾਇਸ਼ੀ ਸਕੂਲਾਂ ਵਿਚ ਸੰਭਾਵਿਤ ਸਮੂਹਿਕ ਕਬਰਾਂ ਦੀ ਖੋਜ ਕਰ ਰਿਹਾ ਹੈ।

Vandana

This news is Content Editor Vandana