ਕੈਨੇਡਾ ''ਚ ਪੰਜਾਬੀ ਮੂਲ ਦੇ ਪੁਲਸ ਅਫਸਰ ਬਿਕਰਮਦੀਪ ਦੀ ਗੋਲੀ ਮਾਰ ਕੇ ਹੱਤਿਆ

05/03/2021 7:02:09 PM

ਸਰੀ (ਬਿਊਰੋ) ਕੈਨੇਡਾ ਦੇ ਸਰੀ ਸੂਬੇ ਵਿਖੇ ਮਪੈਲ ਰਿਜ ਦੀ ਇਕ ਸੂਬਾਈ ਜੇਲ੍ਹ ਵਿਚ ਕੰਮ ਕਰਨ ਵਾਲੇ ਇਕ ਲੋਕਪ੍ਰਿਅ ਸੁਧਾਰਵਾਦੀ ਪੰਜਾਬੀ ਮੂਲ ਦੇ ਅਫਸਰ ਬਿਕਰਮਦੀਪ ਰੰਧਾਵਾ (29) ਦੀ ਕੁਝ ਹਮਲਾਵਰਾਂ ਨੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਇਹ ਘਟਨਾ ਸ਼ਨੀਵਾਰ ਨੂੰ ਡੈਲਟਾ/ਸਰੀ ਬਾਰਡਰ 'ਤੇ ਵਾਪਰੀ। ਡੈਲਟਾ ਪੁਲਸ ਦੇ ਜਾਂਚਕਰਤਾ ਇਸ ਸੰਭਾਵਨਾ ਨੂੰ ਵੇਖ ਰਹੇ ਹਨ ਕਿ 29 ਸਾਲਾ ਬਿਕਰਮਦੀਪ ਰੰਧਾਵਾ ਨੂੰ ਗਲਤੀ ਨਾਲ ਪਛਾਣ ਦੇ ਮਾਮਲੇ ਵਿਚ ਮਾਰਿਆ ਗਿਆ ਸੀ।

PunjabKesari

ਇਕ ਸਾਬਕਾ ਸਹਿਯੋਗੀ ਨੇ ਪੋਸਟਮੀਡੀਆ ਨੂੰ ਦੱਸਿਆ ਕਿ ਰੰਧਾਵਾ ਨੇ ਫਰੇਜ਼ਰ ਰੀਜ਼ਨਲ ਕਰੈਕਸ਼ਨਲ ਸੈਂਟਰ ਵਿਚ ਕਈ ਸਾਲਾਂ ਤੱਕ ਕੰਮ ਕੀਤਾ ਅਤੇ ਯੂਨੀਵਰਸਿਟੀ ਦੇ ਕੋਰਸਾਂ ਵਿਚ ਵੀ ਕੰਮ ਕੀਤਾ। ਇਸ ਘਟਨਾ ਸੰਬੰਧੀ ਟਵਿੱਟਰ 'ਤੇ ਇਕ ਵੀਡੀਓ ਸ਼ੇਅਰ ਕੀਤਾ ਗਿਆ ਹੈ।

 

ਪੜ੍ਹੋ ਇਹ ਅਹਿਮ ਖਬਰ- ਕੈਨੇਡਾ 'ਚ ਟਰੱਕ ਹੇਠ ਆਉਣ ਕਾਰਨ ਪੰਜਾਬੀ ਡਰਾਈਵਰ ਦੀ ਮੌਤ

ਇਕ ਅਖ਼ਬਾਰ ਦੀ ਖ਼ਬਰ ਮੁਤਾਬਕ ਐਤਵਾਰ ਨੂੰ ਬਿਕਰਮ ਦੇ ਘਰ ਹੱਤਿਆ ਦੀ ਸੂਚਨਾ ਮਿਲੀ। ਬਿਕਰਮ 14 ਸਾਲ ਪਹਿਲਾਂ ਕੈਨੇਡਾ ਗਿਆ ਸੀ। ਉੱਥੇ ਪੜ੍ਹਾਈ ਕਰ ਕੇ ਉਹ ਕੈਨੇਡਾ ਪੁਲਸ ਦੇ ਜੇਲ੍ਹ ਡਿਪਾਰਟਮੈਂਟ ਕਰੈਕਸ਼ਨ ਅਫਸਰ ਦੇ ਤੌਰ 'ਤੇ ਤਾਇਨਾਤ ਹੋਇਆ ਸੀ। ਬਿਕਰਮਦੀਪ ਬਾਬਾ ਬਕਾਲਾ ਸਾਹਿਬ ਦੇ ਪਿੰਡ ਬਿਆਸ ਵਿਚ ਵੱਡਾ ਹੋਇਆ। ਬਿਕਰਮਦੀਪ ਦੇ ਪਿਤਾ ਰਿਟਾਇਰਡ ਏ.ਡੀ.ਐੱਫ.ਓ. ਤਿਰਲੋਚਨ ਸਿੰਘ ਰੰਧਾਵਾ ਨੇ ਦੱਸਿਆ ਕਿ 14 ਸਾਲ ਦੀ ਉਮਰ ਵਿਚ ਬਿਕਰਮ ਨੂੰ ਉਹਨਾਂ ਨੇ ਵੱਡੇ ਬੇਟੇ ਦਪਿੰਦਰ ਕੋਲ ਕੈਨੇਡਾ ਭੇਜ ਦਿੱਤਾ ਸੀ। ਗ੍ਰੈਜੁਏਸ਼ਨ ਮਗਰੋਂ ਉਸ ਨੂੰ ਕੈਨੇਡੀਅਨ ਪੁਲਸ ਵਿਚ ਨੌਕਰੀ ਮਿਲ ਗਈ ਸੀ।


Vandana

Content Editor

Related News