ਕੈਨੇਡਾ : ਬਰਫਬਾਰੀ ਕਾਰਨ ਬੱਸ ਹੋਈ ਕ੍ਰੈਸ਼, 1 ਜ਼ਖਮੀ

02/16/2018 11:02:01 PM

ਟੋਰਾਂਟੋ — ਕੈਨੇਡਾ 'ਚ ਜਿੱਥੇ ਬਰਫਬਾਰੀ ਨੂੰ ਲੈ ਕੇ ਕਈ ਵਾਰ ਮੌਸਮ ਵਿਭਾਗ ਵੱਲੋਂ ਚੇਤਾਵਨੀ ਜਾਰੀ ਕੀਤੀ ਗਈ ਹੈ, ਉਥੇ ਹੀ ਸ਼ੁੱਕਰਵਾਰ ਸਵੇਰੇ 4 ਵਜੇ ਇਕ ਪ੍ਰਾਈਵੇਟ ਬੱਸ ਉਸ ਵੇਲੇ ਕ੍ਰੈਸ਼ ਹੋ ਗਈ ਜਦੋਂ ਉਹ ਪਿੰ੍ਰਸ ਜਾਰਜ ਤੋਂ ਕਾਅਸਨ ਕਰੀਕ ਰਵਾਨਾ ਹੋਈ ਸੀ। ਇਸ ਬੱਸ 'ਚ 11 ਯਾਤਰੀ ਸਵਾਰ ਸਨ ਅਤੇ ਉਨ੍ਹਾਂ 'ਚੋਂ 1 ਯਾਤਰੀ ਜ਼ਖਮੀ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ। ਜਿਸ ਨੂੰ ਨੇੜੇ ਦੇ ਇਕ ਹਸਪਤਾਲ 'ਚ ਦਾਖਲ ਕਰਾਇਆ ਗਿਆ, ਜਿੱਥੇ ਉਸ ਦੀ ਹਾਲਤ ਹੁਣ ਸਥਿਰ ਦੱਸੀ ਜਾ ਰਹੀ ਹੈ।
ਪ੍ਰਾਈਵੇਟ ਬੱਸ ਕੰਪਨੀ ਵੱਲੋਂ ਬਿਆਨ ਜਾਰੀ ਕਰ ਕਿਹਾ ਕਿ ਸਾਡੀ ਇਹ ਬੱਸ ਪ੍ਰਿੰਸ ਜਾਰਜ ਤੋਂ ਡਾਅਸਨ ਕਰੀਕ ਦੇ ਇਕ ਚਰਚ ਲਈ ਰਵਾਨਾ ਹੋਈ ਸੀ, ਜਿਸ 'ਚ ਇਕ ਯਾਤਰੀ ਜ਼ਖਮੀ ਹੋ ਗਿਆ। ਉਥੇ ਹੀ ਪ੍ਰਾਈਵੇਟ ਬੱਸ ਕੰਪਨੀ ਨੇ ਸੜਕ 'ਤੇ ਜਮ੍ਹੀ ਬਰਫ ਨੂੰ ਬੱਸ ਕ੍ਰੈਸ਼ ਹੋਣ ਦਾ ਕਾਰਨ ਦੱਸਿਆ ਹੈ। ਉਨ੍ਹਾਂ ਵੱਲੋਂ ਕਿਹਾ ਗਿਆ ਕਿ ਬੱਸ ਆਪਣੀ ਨਿਰਧਾਰਤ ਸਪੀਡ 'ਤੇ ਹੀ ਜਾ ਰਹੀ ਸੀ, ਪਰ ਸੜਕ 'ਤੇ ਬਰਫ ਜ਼ਿਆਦਾ ਜਮ੍ਹੀ ਹੋਣ ਕਾਰਨ ਬੱਸ ਕ੍ਰੈਸ਼ ਹੋ ਗਈ।
ਜ਼ਿਕਰਯੋਗ ਹੈ ਕਿ ਕੈਨੇਡਾ ਦੇ ਹਰੇਕ ਸੂਬੇ 'ਚ ਹੋ ਰਹੀ ਬਰਫਬਾਰੀ ਨੂੰ ਲੈ ਕੇ ਮੌਸਮ ਵਿਭਾਗ ਨੂੰ ਚੇਤਾਵਨੀ ਜਾਰੀ ਕਰ ਲੋਕਾਂ ਨੂੰ ਸੈਫ ਡਰਾਈਵਿੰਗ ਕਰਨ ਬਾਰੇ ਸੁਚੇਤ ਕਰਦਾ ਹੈ। ਪਰ ਫਿਰ ਵੀ ਕਈ ਵੱਡੇ ਹਾਦਸੇ ਵਾਪਰ ਜਾਂਦੇ ਹਨ।