ਕੈਨੇਡਾ: ਕਿਊਬਿਕ ''ਚ ਕੋਰੋਨਾ ਮਾਮਲੇ 1 ਲੱਖ ਪਾਰ, ਜਾਣੋ ਬਾਕੀ ਸੂਬਿਆਂ ਦਾ ਹਾਲ

10/26/2020 12:26:37 AM

ਮਾਂਟੇਰੀਅਲ: ਕੈਨੇਡਾ ਵਿਚ ਕੋਰੋਨਾ ਵਾਇਰਸ ਦੀ ਦੂਜੀ ਲਹਿਰ ਸ਼ੁਰੂ ਹੋਣ ਤੋਂ ਬਾਅਦ ਕਿਊਬਿਕ ਸਣੇ ਪੂਰੇ ਦੇਸ਼ ਵਿਚ ਮਹਾਮਾਰੀ ਦੀ ਰਫਤਾਰ ਜਾਰੀ ਹੈ। ਕੈਨੇਡਾ ਦੇ ਕਿਊਬਿਕ ਸੂਬੇ ਵਿਚ ਐਤਵਾਰ ਨੂੰ ਕੋਰੋਨਾ ਵਾਇਰਸ ਦੇ ਨਵੇਂ 879 ਮਾਮਲਿਆਂ ਨਾਲ ਮਹਾਮਾਰੀ ਦੇ ਕੁੱਲ ਮਾਮਲਿਆਂ ਦੀ ਗਿਣਤੀ 1 ਲੱਖ ਦਾ ਅੰਕੜਾ ਪਾਰ ਕਰ ਗਈ।

ਕੈਨੇਡਾ ਦੇ ਸਿਹਤ ਵਿਭਾਗ ਮੁਤਾਬਕ ਕਿਊਬਿਕ ਵਿਚ ਕੋਰੋਨਾ ਵਾਇਰਸ ਦੇ ਕੁੱਲ ਮਾਮਲੇ 1,00,114 ਹੋ ਗਏ ਹਨ। ਵਿਭਾਗ ਨੇ ਇਸ ਦੇ ਨਾਲ ਹੀ ਕਿਹਾ ਕਿ ਬੀਤੇ 18 ਅਕਤੂਬਰ ਤੋਂ 23 ਅਕਤੂਬਰ ਦੇ ਵਿਚਾਲੇ ਪੰਜ ਲੋਕਾਂ ਦੀ ਇਸ ਬੀਮਾਰੀ ਕਾਰਣ ਮੌਤ ਹੋ ਚੁੱਕੀ ਹੈ।

ਆਓ ਜਾਣਦੇ ਹਾਂ ਦੇਸ਼ ਦੇ ਬਾਕੀ ਸੂਬਿਆਂ ਦਾ ਹਾਲ:-
*
ਕਿਊਬਿਕ: 100,114 ਪੁਸ਼ਟੀ ਕੀਤੇ ਮਾਮਲੇ (ਜਿਨ੍ਹਾਂ ਵਿਚ 6,143 ਮੌਤਾਂ, 84,828 ਸਿਹਤਯਾਬ)
* ਓਨਟਾਰੀਓ: 70,373 ਪੁਸ਼ਟੀ ਕੀਤੇ ਮਾਮਲੇ (ਜਿਨ੍ਹਾਂ ਵਿਚ 3,093 ਮੌਤਾਂ, 60,160 ਸਿਹਤਯਾਬ)
* ਅਲਬਰਟਾ: 24,261 ਪੁਸ਼ਟੀ ਕੀਤੇ ਮਾਮਲੇ (ਜਿਨ੍ਹਾਂ ਵਿਚ 300 ਮੌਤਾਂ, 20,310 ਸਿਹਤਯਾਬ)
* ਬ੍ਰਿਟਿਸ਼ ਕੋਲੰਬੀਆ: 12,554 ਪੁਸ਼ਟੀ ਕੀਤੇ ਮਾਮਲੇ (ਜਿਨ੍ਹਾਂ ਵਿਚ 256 ਮੌਤਾਂ, 10,247 ਸਿਹਤਯਾਬ)
* ਮਾਨੀਟੋਬਾ: 4,249 ਪੁਸ਼ਟੀ ਕੀਤੇ ਮਾਮਲੇ (ਜਿਨ੍ਹਾਂ ਵਿਚ 54 ਮੌਤਾਂ, 2,142 ਸਿਹਤਯਾਬ)
* ਸਸਕੈਚਵਾਨ: 2,669 ਪੁਸ਼ਟੀ ਕੀਤੇ ਮਾਮਲੇ (ਜਿਨ੍ਹਾਂ ਵਿਚ 25 ਮੌਤਾਂ, 2,070 ਸਿਹਤਯਾਬ)
* ਨੋਵਾ ਸਕੋਟੀਆ: 1,100 ਪੁਸ਼ਟੀ ਕੀਤੇ ਮਾਮਲੇ (ਜਿਨ੍ਹਾਂ ਵਿਚ 65 ਮੌਤਾਂ, 1,029 ਸਿਹਤਯਾਬ)
* ਨਿਊ ਬ੍ਰਨਸਵਿਕ: 328 ਪੁਸ਼ਟੀ ਕੀਤੇ ਮਾਮਲੇ (ਜਿਨ੍ਹਾਂ ਵਿਚ 6 ਮੌਤਾਂ, 257 ਸਿਹਤਯਾਬ)
* ਨਿਊ ਫਾਊਂਡਲੈਂਡ ਐਂਡ ਲੈਬਰਾਡੋਰ: 290 ਪੁਸ਼ਟੀ ਕੀਤੇ ਮਾਮਲੇ (ਜਿਨ੍ਹਾਂ ਵਿਚ 4 ਮੌਤਾਂ, 275 ਸਿਹਤਯਾਬ)
* ਪ੍ਰਿੰਸ ਐਡਵਰਡ ਆਈਸਲੈਂਡ: 64 ਪੁਸ਼ਟੀ ਕੀਤੇ ਮਾਮਲੇ (ਜਿਨ੍ਹਾਂ ਵਿਚ 63 ਸਿਹਤਯਾਬ)
* ਯੂਕੋਨ: 20 ਪੁਸ਼ਟੀ ਕੀਤੇ ਮਾਮਲੇ (ਜਿਨ੍ਹਾਂ ਵਿਚ 15 ਸਿਹਤਯਾਬ)
* ਰੀਪੇਟ੍ਰੀਏਟਿਡ ਕੈਨੇਡੀਅਨ : 13 ਪੁਸ਼ਟੀ ਕੀਤੇ ਮਾਮਲੇ (ਜਿਨ੍ਹਾਂ ਵਿਚ 13 ਸਿਹਤਯਾਬ)
* ਨਾਰਥਵੈਸਟ ਟੈਰਾਟਰੀਜ਼: 5 ਪੁਸ਼ਟੀ ਕੀਤੇ ਮਾਮਲੇ (ਜਿਨ੍ਹਾਂ ਵਿਚ 5 ਸਿਹਤਯਾਬ)
* ਨਨਾਵਤ: ਕੋਈ ਪੁਸ਼ਟੀ ਕੀਤਾ ਮਾਮਲਾ ਨਹੀਂ।

ਇਹ ਵੀ ਪੜ੍ਹੋ: ਲੋਕਾਂ ਲਈ ਅਲਰਟ! ਕੈਨੇਡਾ ਦੇ ਇਨ੍ਹਾਂ ਖੇਤਰਾਂ 'ਚ ਹੋਣ ਵਾਲੀ ਹੈ ਭਾਰੀ ਬਰਫ਼ਬਾਰੀ

Baljit Singh

This news is Content Editor Baljit Singh