ਕੈਨੇਡੀਅਨ ਕੈਮਰਾ ਸਟੋਰ ਦੇ ਰਿਹੈ 5000 ਡਾਲਰਾਂ ਦੀ ਮੁਫਤ ਸ਼ਾਪਿੰਗ ਦਾ ਆਫਰ, ਜਾਣੋ ਕਾਰਨ

12/17/2017 3:13:48 PM

ਕੈਲਗਰੀ— ਕੈਨੇਡਾ ਦੇ ਇਕ ਕੈਮਰਾ ਸਟੋਰ ਨੂੰ ਸ਼ਨੀਵਾਰ ਸਵੇਰੇ ਚੋਰਾਂ ਨੇ ਨਿਸ਼ਾਨਾ ਬਣਾਇਆ, ਜਿਸ 'ਚ 35,000 ਡਾਲਰਾਂ ਦੇ ਕੈਮਰੇ ਤੇ ਲੈਂਜ਼ ਚੋਰੀ ਹੋਏ। ਸਟੋਰ ਮਾਲਕ ਦਾ ਕਹਿਣਾ ਹੈ ਕਿ ਇਹ ਵੱਖਰੀ ਤਰ੍ਹਾਂ ਦੇ ਕੈਮਰੇ ਸਨ। 3 ਲੈਂਜ਼ ਅਤੇ ਦੋ ਕੈਮਰੇ ਚੋਰੀ ਹੋਣ ਨਾਲ ਸਟੋਰ ਨੂੰ ਘਾਟਾ ਪਿਆ ਹੈ। ਚੋਰਾਂ ਨੂੰ ਲੱਭਣ 'ਚ ਮਦਦ ਕਰਨ ਵਾਲੇ ਲਈ ਸਟੋਰ ਵਲੋਂ ਖਾਸ ਇਨਾਮ ਵੀ ਰੱਖਿਆ ਗਿਆ ਹੈ। ਸਟੋਰ ਮਾਲਕ ਨੇ ਕਿਹਾ ਕਿ ਜੇਕਰ ਕੋਈ ਉਨ੍ਹਾਂ ਨੂੰ ਇਸ 'ਚ ਮਦਦ ਕਰੇਗਾ ਤਾਂ ਉਹ ਉਸ ਨੂੰ 5000 ਡਾਲਰਾਂ ਦੀ ਮੁਫਤ ਸ਼ਾਪਿੰਗ ਕਰਵਾਉਣਗੇ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੇ 21 ਸਾਲਾਂ ਦੇ ਇਤਿਹਾਸ 'ਚ ਅਜਿਹੀ ਘਟਨਾ ਕਦੇ ਨਹੀਂ ਵਾਪਰੀ। 
ਉਨ੍ਹਾਂ ਦੱਸਿਆ ਕਿ ਜਦ ਬਿਲਡਿੰਗ ਅਲਾਰਮ ਵੱਜਾ ਤਾਂ ਉਹ ਪੁਲਸ ਨਾਲ ਸਟੋਰ 'ਚ ਪੁੱਜੇ। ਇੱਥੇ ਦੀਆਂ ਖਿੜਕੀਆਂ ਦੇ ਸ਼ੀਸ਼ੇ ਟੁੱਟੇ ਹੋਏ ਸਨ। ਦੋ ਡਿਸਪਲੇ ਕੇਸਸ ਵੀ ਤੋੜ ਕੇ ਖੋਲ੍ਹੇ ਹੋਏ ਸਨ ਅਤੇ ਸਟੀਲ ਸ਼ਟਰ ਵੀ ਖੁੱਲ੍ਹਾ ਸੀ। ਜਾਂਚ ਮਗਰੋਂ ਉਨ੍ਹਾਂ ਨੂੰ ਪਤਾ ਲੱਗਾ ਕਿ ਦੋ ਕੈਮਰੇ ਤੇ 3 ਲੈਂਜ਼ ਚੋਰੀ ਹੋਏ ਹਨ। ਫਿਲਹਾਲ ਪੁਲਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ।