ਵੇਗਾਸ ''ਤੇ ਹਮਲੇ ਤੋਂ ਪਹਿਲਾਂ ਆਈ. ਐੱਸ. ਵਲੋਂ ਜਾਰੀ ਕੀਤੀ ਗਈ ਸੀ ਇਕ ਵੀਡੀਓ

10/06/2017 3:31:33 AM

ਅਮਰੀਕਾ — ਮਈ ਮਹੀਨੇ ਵਿਚ ਆਈ. ਐੱਸ. ਆਈ. ਐੱਸ. ਨੇ ਇਕ ਪ੍ਰਾਪੇਗੰਡਾ ਵੀਡੀਓ ਜਾਰੀ ਕੀਤੀ ਸੀ, ਜਿਸ ਵਿਚ ਵੇਗਾਸ 'ਤੇ ਹਮਲਾ ਕਰਨ ਬਾਰੇ ਹਦਾਇਤ ਕੀਤੀ ਗਈ ਸੀ।
ਲਾਸ ਵੇਗਾਸ ਦੇ ਪੁਲਸ ਅਤੇ ਅੱਤਵਾਦ ਰੋਕੂ ਅਧਿਕਾਰੀ ਇਕ ਅੱਤਵਾਦੀ  ਗਰੁੱਪ ਵਲੋਂ ਜਾਰੀ 44 ਮਿੰਟ ਦੀ ਭਿਆਨਕ ਵੀਡੀਓ ਤੋਂ ਪੂਰੀ ਤਰ੍ਹਾਂ ਚੌਕਸ ਹੋ ਗਏ ਸਨ, ਜਿਸ ਵਿਚ ਅੱਤਵਾਦੀਆਂ ਨੇ ਆਪਣੇ ਸਾਥੀਆਂ ਨੂੰ ਹਮਲਾ  ਕਰਨ 'ਤੇ ਜ਼ੋਰ ਦਿੱਤਾ ਸੀ। ਵੀਡੀਓ ਵਿਚ ਅਮਰੀਕਾ, ਕੈਨੇਡਾ, ਇੰਗਲੈਂਡ, ਰਸ਼ੀਆ ਅਤੇ ਬੈਲਜੀਅਮ ਦੇ ਅੱਤਵਾਦੀ ਜੋ ਪੱਛਮ 'ਚ ਰਹਿੰਦੇ ਹਨ, ਨੂੰ ਕਿਹਾ ਗਿਆ ਸੀ ਕਿ ਉਹ ਸ਼ਹਿਰੀਆਂ ਨੂੰ  ਆਪਣਾ ਨਿਸ਼ਾਨਾ ਬਣਾਉਣ।
ਜਦਕਿ ਇਸ ਗੱਲ ਦੀ ਪੁਸ਼ਟੀ ਨਹੀਂ ਹੋਈ ਕਿ ਵੇਗਾਸ 'ਚ ਜੋ ਹਮਲਾ ਹੋਇਆ ਹੈ, ਜਿਸ 'ਚ 58 ਲੋਕ ਮਾਰੇ ਗਏ ਸਨ ਅਤੇ 400 ਤੋਂ ਵਧੇਰੇ ਜ਼ਖਮੀ ਹੋ ਗਏ ਸਨ, ਉਸ ਦਾ ਸੰਬੰਧ ਇਸ ਵੀਡੀਓ ਨਾਲ ਹੈ ਜਾਂ ਨਹੀਂ। ਹੋ ਸਕਦਾ ਹੈ ਕਿ ਵੀਡੀਓ ਵਿਚ ਜੇਹਾਦੀਆਂ ਨੂੰ ਹਥਿਆਰਬੰਦ ਹੋਣ ਲਈ ਕਿਹਾ ਹੋਵੇ।
ਲਾਸ ਵੇਗਾਸ ਮੈਟਰੋਪੋਲੀਟਨ ਪੁਲਸ ਵਿਭਾਗ ਦੇ ਕੈਪਟਨ ਕ੍ਰਿਸਟੋਫਰ ਡਾਰ ਸੀ ਜੋ ਕਿ ਦੱਖਣੀ ਨੀਵੇਦਾ ਅੱਤਵਾਦੀ ਰੋਕੂ ਕੇਂਦਰ ਦੇ ਮੁਖੀ ਵੀ ਹਨ, ਨੇ ਇਕ ਬਿਆਨ ਵਿਚ ਦੱਸਿਆ ਕਿ ਮੇਰੇ ਵਿਚਾਰ 'ਚ ਕੋਈ ਵੀ ਇੰਟਰਨੈੱਟ 'ਤੇ ਜਾ ਕੇ ਧਮਕੀ ਦਿੰਦਾ ਹੈ ਕਿ ਉਹ ਇਕ ਜ਼ੋਰਦਾਰ ਹਮਲਾ ਕਰਨ ਜਾ ਰਹੇ ਹਨ ਪਰ ਇਹ ਸਾਡੀ ਜ਼ਿੰਮੇਵਾਰੀ ਬਣ ਜਾਂਦੀ ਹੈ ਕਿ ਅਸੀਂ ਧਮਕੀ 'ਤੇ ਵਿਸ਼ਵਾਸ ਕਰੀਏ। ਇਹ ਬਿਲਕੁਲ ਗੈਰ-ਜ਼ਿੰਮੇਵਾਰਾਨਾ ਹੋਵੇਗਾ  ਕਿ ਆਈ. ਐੱਸ. ਆਈ. ਐੱਸ. ਗਰੁੱਪ ਵਰਗਾ  ਧਮਕੀ ਦੇਵੇ ਅਤੇ ਅਸੀਂ ਵਿਸ਼ਵਾਸ ਨਾ ਕਰੀਏ ਜਦਕਿ ਇਸ ਗਰੁੱਪ ਨੇ ਪਿਛੋਕੜ ਵਿਚ ਅਜਿਹੇ ਹਮਲੇ ਕੀਤੇ ਹਨ।
ਆਈ. ਐੱਸ. ਆਈ. ਐੱਸ. ਦੀ ਧਮਕੀ ਭਰੀ ਵੀਡੀਓ ਇਕ ਅਜਿਹੇ ਗਰੁੱਪ ਵਲੋਂ ਹੈ, ਜਿਸ ਵਿਚ ਅਮਰੀਕਨ ਜਾਪਦਾ ਵਿਅਕਤੀ ਆਪਣੇ ਸਮਰਥਕਾਂ ਨੂੰ ਇਹ ਕਹਿੰਦਾ ਹੋਵੇ ਕਿ ਉਨ੍ਹਾਂ ਸਾਰਿਆਂ ਨੂੰ ਮਾਰ ਦੇਵੋ, ਜੋ ਇਸਲਾਮ ਨੂੰ ਰੱਦ ਕਰਦੇ ਹਨ ਅਤੇ ਅਜਿਹੇ ਲੋਕਾਂ ਨੂੰ ਪੱਥਰ ਮਾਰ-ਮਾਰ ਕੇ ਮਾਰੋ, ਇਮਾਰਤਾਂ ਤੋਂ ਹੇਠਾਂ ਸੁੱਟ ਦੇਵੋ ਅਤੇ ਕਾਰਾਂ ਹੇਠ ਕੁਚਲ ਦੇਵੋ।