ਆਪਣੀ ਓਨਰ ਨੂੰ ''ਮਮਾ'' ਕਹਿ ਕੇ ਬੁਲਾਉਂਦੀ ਹੈ ਇਹ ਬਿੱਲੀ

09/21/2017 12:23:46 PM

ਬੀਜਿੰਗ— ਇਨਸਾਨ ਸਿੱਖਣ ਉੱਤੇ ਆ ਜਾਵੇ ਤਾਂ ਕੀ ਨਹੀਂ ਸਿੱਖ ਸਕਦਾ ਅਤੇ ਜੇਕਰ ਸਿਖਾਉਣ ਉੱਤੇ ਆ ਜਾਵੇ ਤਾਂ ਵੀ ਕੀ ਨਹੀਂ ਸਿਖਾ ਸਕਦਾ। ਫਿਰ ਚਾਹੇ ਕਿਸੇ ਇਨਸਾਨ ਨੂੰ ਸਿਖਾਉਣਾ ਹੋਵੇ ਜਾਂ ਕਿਸੇ ਬਿੱਲੀ ਨੂੰ। ਚੀਨ ਦੀ ਰਹਿਣ ਵਾਲੀ ਇਕ ਮਹਿਲਾ ਨੇ ਅਜਿਹਾ ਹੀ ਕਾਰਨਾਮਾ ਕਰ ਦਿਖਾਇਆ ਹੈ। ਉਸ ਨੇ ਆਪਣੀ 3 ਸਾਲ ਦੀ ਪਾਲਤੂ ਬਿੱਲੀ ਦੇ ਮੂੰਹ ਤੋਂ ਆਪਣੇ ਆਪ ਨੂੰ ਮਾਂ ਕਹਿਲਵਾ ਦਿੱਤੀ। ਮਹਿਲਾ ਨੇ ਇਸ ਬਿੱਲੀ ਦਾ ਨਾਮ ਪਿਆਰ ਨਾਲ 'ਮਾਉ ਤਾਈ ਮੀ' ਰੱਖਿਆ ਹੈ। ਇਹ ਮਹਾਲ ਰੋਜ਼ ਹੀ ਆਪਣੀ ਬਿੱਲੀ ਨੂੰ 'ਮਮਾ' ਕਹਿਣਾ ਸਿਖਾਉਂਦੀ ਸੀ।  ਬਿੱਲੀ ਨੇ ਵੀ ਹੌਲੀ-ਹੌਲੀ ਮਮਾ ਕਹਿਣਾ ਸ਼ੁਰੂ ਕੀਤਾ, ਪਹਿਲਾਂ ਉਹ ਸਿਰਫ ਹੌਲੀ-ਹੌਲੀ ਨਾਲ ਮ ਜਾਂ ਮਾ ਹੀ ਕਹਿ ਪਾਉਂਦੀ ਸੀ ਪਰ ਇਕ ਦਿਨ ਉਸ ਨੇ ਪੂਰਾ ਸ਼ਬਦ 'ਮਮਾ' ਕਿਹਾ। ਮਹਿਲਾ ਖੁੱੱਦ ਇਹ ਸੁਣ ਕੇ ਹੈਰਾਨ ਸੀ ਅਤੇ ਬਹੁਤ ਖੁਸ਼ ਵੀ ਸੀ। ਉਸ ਨੇ ਆਪਣੀ ਬਿੱਲੀ ਦਾ ਵੀਡੀਓ ਬਣਾ ਕੇ ਇੰਟਰਨੈੱਟ 'ਤੇ ਸ਼ੇਅਰ ਕੀਤਾ। ਇਹ ਵੀਡੀਓ ਸਥਾਨਕ ਮੀਡੀਆ ਦੇ ਰਾਹੀ ਹੋਰ ਵੀ ਪਾਪੂਲਰ ਹੋ ਰਹੀ ਹੈ।