ਕੈਲੀਫੋਰਨੀਆ ਦੇ ਜੰਗਲਾਂ ''ਚ ਲੱਗੀ ਅੱਗ ''ਤੇ ਕੁਝ ਹੱਦ ਤੱਕ ਪਾਇਆ ਗਿਆ ਕਾਬੂ (ਤਸਵੀਰਾਂ)

07/26/2022 2:17:48 PM

ਜਰਸਾਡਲ (ਏਜੰਸੀ): ਕੈਲੀਫੋਰਨੀਆ ਦੇ ਯੋਸੇਮਿਟ ਨੈਸ਼ਨਲ ਪਾਰਕ ਨੇੜੇ ਜੰਗਲ ਦੀ ਅੱਗ ‘ਤੇ ਕੁਝ ਹੱਦ ਤੱਕ ਕਾਬੂ ਪਾ ਲਿਆ ਗਿਆ ਹੈ, ਜਿਸ ‘ਚ ਹੁਣ ਤੱਕ 55 ਘਰ ਅਤੇ ਹੋਰ ਇਮਾਰਤਾਂ ਸੜ ਕੇ ਸੁਆਹ ਹੋ ਗਈਆਂ ਹਨ। ਅੱਗ ਕਾਰਨ ਹਜ਼ਾਰਾਂ ਲੋਕਾਂ ਨੂੰ ਆਪਣੇ ਘਰ ਛੱਡਣੇ ਪਏ। ਅਧਿਕਾਰੀਆਂ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। 

ਕੈਲੀਫੋਰਨੀਆ ਦੇ ਜੰਗਲਾਤ ਅਤੇ ਅੱਗ ਸੁਰੱਖਿਆ ਵਿਭਾਗ ਦੇ ਅਨੁਸਾਰ ਇਹ ਹਵਾਈ ਜਹਾਜ਼ ਅਤੇ ਫਾਇਰਫਾਈਟਰਾਂ ਲਈ ਇੱਕ ਸਫਲ ਦਿਨ ਸੀ, ਜਿਸ ਵਿੱਚ ਅੱਗ ਨੂੰ ਕੁਝ ਹੱਦ ਤੱਕ ਕਾਬੂ ਵਿੱਚ ਲਿਆਂਦਾ ਗਿਆ ਸੀ। ਹੈਲੀਕਾਪਟਰਾਂ ਰਾਹੀਂ ਅੱਗ 'ਤੇ 3,00,000 ਗੈਲਨ ਪਾਣੀ ਡੋਲ੍ਹਿਆ ਗਿਆ। ਉਹਨਾਂ ਨੇ ਕਿਹਾ ਕਿ ਦਮਕਲ ਕਰਮੀ ਵੀ ਅੱਗ 'ਤੇ ਕਾਬੂ ਪਾਉਣ ਦੀ ਲਗਾਤਾਰ ਕੋਸ਼ਿਸ਼ ਕਰ ਰਹੇ ਹਨ।

ਪੜ੍ਹੋ ਇਹ ਅਹਿਮ ਖ਼ਬਰ- ਸਪੇਨ : ਸਮੁੰਦਰ 'ਚ ਡੁੱਬ ਰਹੇ ਮੁੰਡੇ ਦੀ 'ਡਰੋਨ' ਨੇ ਬਚਾਈ ਜਾਨ, ਇੰਝ ਕੀਤਾ ਰੈਸਕਿਊ (ਵੀਡੀਓ)

ਇਸ ਦੌਰਾਨ ਅਧਿਕਾਰੀਆਂ ਨੇ ਦੱਸਿਆ ਕਿ ਡਲਾਸ ਵਿੱਚ 300 ਗਜ਼ ਦੀ ਖੁੱਲ੍ਹੇ ਮੈਦਾਨ ਵਿਚ ਅੱਗ ਲੱਗਣ ਕਾਰਨ ਘੱਟੋ-ਘੱਟ 20 ਘਰ ਤਬਾਹ ਹੋ ਗਏ। ਬਾਲਚ ਸਪ੍ਰਿੰਗਜ਼ ਦੇ ਫਾਇਰ ਮਾਰਸ਼ਲ ਸੀਨ ਡੇਵਿਸ ਨੇ ਕਿਹਾ ਕਿ ਅੱਗ ਇੱਕ ਖੁੱਲੇ ਮੈਦਾਨ ਵਿੱਚ ਕੱਟਣ ਵਾਲੀ ਮਸ਼ੀਨ ਦੀ ਵਰਤੋਂ ਕਰਦੇ ਸਮੇਂ ਇਸ ਦੇ ਬਲੇਡ ਵਿੱਚੋਂ ਨਿਕਲੀ ਇੱਕ ਚੰਗਿਆੜੀ ਕਾਰਨ ਲੱਗੀ। ਡੇਵਿਸ ਨੇ ਦੱਸਿਆ ਕਿ ਅੱਗ ਤੇਜ਼ੀ ਨਾਲ ਫੈਲ ਗਈ ਅਤੇ ਇਸ 'ਤੇ ਕਾਬੂ ਪਾਉਣ ਤੋਂ ਪਹਿਲਾਂ 14 ਤੋਂ 20 ਘਰ ਇਸ ਦੀ ਲਪੇਟ 'ਚ ਆ ਗਏ। ਉਨ੍ਹਾਂ ਕਿਹਾ ਕਿ ਅਜੇ ਤੱਕ ਕਿਸੇ ਜਾਨੀ ਨੁਕਸਾਨ ਦੀ ਕੋਈ ਖ਼ਬਰ ਨਹੀਂ ਹੈ।

Vandana

This news is Content Editor Vandana