ਇਹ ਹਨ ਜੁੜਵਾ ਭੈਣ-ਭਰਾ ਪਰ ਅੰਤਰ ਹੈ ਪੂਰੇ ਇਕ ਸਾਲ ਦਾ

01/02/2018 5:36:03 PM

ਕੈਲੀਫੋਰਨੀਆ(ਬਿਊਰੋ)— ਅਮਰੀਕਾ ਦੇ ਕੈਲੀਫੋਰਨੀਆ ਵਿਚ ਨਵੇਂ ਸਾਲ ਦੀ ਸ਼ਾਮ ਜੁੜਵਾ ਭੈਣ-ਭਰਾ ਨੇ ਜਨਮ ਲਿਆ। ਜੁਆਕਵਿਨ ਅਤੇ ਆਈਤਾਨਾ ਡੇ ਜੀਜਸ ਆਨਟੀਵੀਰਸ ਨਾਂ ਦੇ ਇਨ੍ਹਾਂ ਬੱਚਿਆਂ ਦਾ ਜਨਮ 27 ਜਨਵਰੀ 2018 ਨੂੰ ਹੋਣਾ ਸੀ ਪਰ ਉਨ੍ਹਾਂ ਦੀ ਮਾਂ ਮਾਰੀਆ ਨੂੰ ਨਵੇਂ ਸਾਲ ਦੀ ਸ਼ਾਮ ਨੂੰ ਹੀ ਲੇਬਰ ਪੇਨ ਸ਼ੁਰੂ ਹੋ ਗਿਆ ਅਤੇ ਅੱਧੀ ਰਾਤ ਨੂੰ ਹੀ ਡਿਲਿਵਰੀ ਲਈ ਹਸਪਤਾਲ ਵਿਚ ਦਾਖਲ ਕਰਨਾ ਪਿਆ। ਕੈਲੀਫੋਰਨੀਆ ਦੇ ਡਿਲਾਨੋ ਰੀਜ਼ਨਲ ਮੈਡੀਕਲ ਸੈਂਟਰ ਵਿਚ ਇਹ ਡਿਲਿਵਰੀ ਹੋਈ। ਜੋਆਕਵਿਨ ਆਨਟੀਵੀਰਸ ਦਾ ਜਨਮ 31 ਦਸੰਬਰ ਦੀ ਰਾਤ 11 ਵੱਜ ਕੇ 58 'ਤੇ ਹੋਇਆ ਅਤੇ ਦੂਜੀ ਬੱਚੀ ਆਈਤਾਨਾ ਦਾ ਜਨਮ 1 ਜਨਵਰੀ ਨੂੰ 12 ਵੱਜ ਕੇ 16 ਮਿੰਟ 'ਤੇ ਹੋਇਆ। ਜੁਆਕਵਿਨ ਦਾ ਭਾਰ 2 ਕਿਲੋ ਹੈ ਤਾਂ ਉਥੇ ਹੀ ਆਈਤਾਨਾ ਦਾ 1.8 ਕਿਲੋ ਹੈ।
ਮਾਰੀਆ ਅਤੇ ਉਨ੍ਹਾਂ ਦੇ ਪਤੀ ਦੋਵੇਂ ਕਿਸਾਨ ਹਨ, ਜਿਨ੍ਹਾਂ ਦੀਆਂ 3 ਹੋਰ ਧੀਆਂ ਹਨ। ਹਸਪਤਾਲ ਦੇ ਕਰਮਚਾਰੀਆਂ ਨੇ ਦੱਸਿਆ ਕਿ 'ਮਾਰੀਆ ਅਤੇ ਦੋਵੇਂ ਬੱਚੇ ਸਿਹਤਮੰਦ ਹਨ ਅਤੇ ਘਰ ਜਾਣ ਦੀ ਹਾਲਤ ਵਿਚ ਹਨ। ਇਹ ਸੱਚੀ ਵਿਚ ਹੈਰਾਨ ਕਰਨ ਵਾਲਾ ਹੈ। ਪੂਰਾ ਪਰਿਵਾਰ ਕਾਫੀ ਖੁਸ਼ ਹੈ। ਦੱਸਣਯੋਗ ਹੈ ਕਿ ਅਜਿਹਾ ਪਹਿਲੀ ਵਾਰ ਨਹੀਂ ਹੋਇਆ ਹੈ। ਇਸ ਤੋਂ ਪਹਿਲਾਂ ਪਿਛਲੇ ਸਾਲ ਜੋਰਜੀਆ, ਉਤਾਹ, ਅਰੀਜ਼ੋਨਾ ਅਤੇ ਸੇਨ ਡਿਏਗੋ ਵਿਚ 4 ਜੁੜਵਾ ਬੱਚਿਆਂ ਨੇ ਜਨਮ ਲਿਆ ਸੀ। 2015-16 ਵਿਚ ਸੇਨ ਡਿਏਗੋ ਵਿਚ ਅਜਿਹਾ ਪਹਿਲਾ ਮਾਮਲਾ ਹੋਇਆ ਸੀ।