ਕੋਰੋਨਾਵਾਇਰਸ: ਭਾਰਤੀ ਮੂਲ ਦੀ ਅਮਰੀਕੀ ਵਿਦਿਆਰਥਣ ਕਰ ਰਹੀ ਹੈ ਬੇਘਰੇ ਲੋਕਾਂ ਦੀ ਸੇਵਾ

03/21/2020 5:30:55 PM

ਵਾਸ਼ਿੰਗਟਨ- ਮੀਡੀਆ ਵਿਚ ਆਈ ਇਕ ਖਬਰ ਦੇ ਮੁਤਾਬਕ ਭਾਰਤੀ ਮੂਲ ਦੀ 15 ਸਾਲ ਦੀ ਇਕ ਅਮਰੀਕੀ ਵਿਦਿਆਰਥਣ ਨੇ ਕੋਰੋਨਾਵਾਇਰਸ ਦੇ ਖਤਰੇ ਦੇ ਵਿਚਾਲੇ ਬੇਘਰ ਲੋਕਾਂ ਨੂੰ 150 ਤੋਂ ਵਧੇਰੇ ਸੈਨੀਟਾਈਜ਼ਰ ਦੇ ਉਪਕਰਨ ਦਾਨ ਕੀਤੇ ਹਨ ਤੇ ਆਪਣੀ ਪਹਿਲ ਨੂੰ ਵਿਸਥਾਰ ਦੇਣ ਲਈ ਚੰਦਾ ਇਕੱਠਾ ਕਰਨ ਦੇ ਮਕਸਦ ਨਾਲ ਇਕ ਖਾਤਾ ਵੀ ਖੋਲਿਆ ਹੈ।

ਸੀ.ਐਨ.ਐਨ. ਦੀ ਖਬਰ ਦੇ ਮੁਤਾਬਕ ਸ਼ੈਵੀ ਸ਼ਾਹ ਨਾਂ ਦੀ ਵਿਦਿਆਰਥਣ ਨੇ ਆਪਣੇ ਸਕੂਲ ਟੇਸੋਰੋ ਹਾਈ ਸਕੂਲ ਦੀ ਆਨਰ ਸੋਸਾਇਟੀ ਦੇ ਮੈਂਬਰਾਂ ਦੀ ਸਹਾਇਤਾ ਨਾਲ ਹੱਥਾਂ 'ਤੇ ਲਾਉਣ ਵਾਲਾ ਸੈਨੀਟਾਈਜ਼ਰ, ਸਾਬਣ, ਲੋਸ਼ਨ ਤੇ ਮਾਸਕ ਆਦੀ ਇਕੱਠੇ ਕੀਤੇ। ਕੋਰੋਨਾਵਾਇਰਸ ਮਹਾਮਾਰੀ ਦੇ ਵਿਚਾਲੇ ਸ਼ਾਹ ਨੇ ਇਹਨਾਂ ਚੀਜ਼ਾਂ ਨੂੰ ਬੇਘਰ ਲੋਕਾਂ ਵਿਚ ਵੰਡ ਕੇ ਉਹਨਾਂ ਦੀ ਸਹਾਇਤਾ ਕੀਤੀ। ਸ਼ੈਵੀ ਨੇ ਕਿਹਾ ਕਿ ਉਹਨਾਂ ਲੋਕਾਂ ਦੇ ਕੋਲ ਇਸ ਸਮੇਂ ਉਹ ਚੀਜ਼ਾਂ ਨਹੀਂ ਹਨ, ਜੋ ਸਵੱਛ ਤੇ ਕੀਟਾਣੂ ਮੁਕਤ ਰਹਿਣ ਲਈ ਲੋੜੀਂਦੀਆਂ ਹਨ। ਬੇਘਰ ਲੋਕਾਂ ਦੀ ਸਮੱਸਿਆ 'ਤੇ ਕੈਲੀਫੋਰਨੀਆ ਦੇ ਗਵਰਨਰ ਗਾਵਿਨ ਨਿਊਸਮ ਦੇ ਭਾਸ਼ਣ ਨੇ ਸ਼ਾਹ ਨੂੰ ਇਸ ਕਦਮ ਦੇ ਲਈ ਉਤਸ਼ਾਹਿਤ ਕੀਤਾ। 

ਸ਼ਾਹ ਦੀਆਂ ਕੋਸ਼ਿਸ਼ਾਂ ਕਾਰਨ ਹੁਣ ਤੱਕ ਲਾਸ ਏਂਜਲਸ ਦੇ ਤਿੰਨ ਥਾਵਾਂ 'ਤੇ 150 ਤੋਂ ਵਧੇਰੇ ਸੈਨੀਟਾਈਜ਼ਰ ਉਪਕਰਨ ਵੰਡੇ ਜਾ ਚੁੱਕੇ ਹਨ। ਰੇਂਚੋ ਸਾਂਤਾ ਮਾਰਗਰੀਟਾ ਦੀ ਰਹਿਣ ਵਾਲੀ ਸ਼ਾਹ ਨੇ ਆਪਣੇ ਇਸ ਪ੍ਰੋਗਰਾਮ ਨੂੰ ਵਿਸਥਾਰ ਦੇਣ ਲਈ 'ਗੋ ਫੰਡ ਮੀ' ਖਾਤਾ ਵੀ ਖੋਲਿਆ ਹੈ, ਜਿਸ ਵਿਚ ਲੋਕ ਚੰਦੇ ਦੀ ਰਕਮ ਜਮਾ ਕਰਵਾ ਸਕਦੇ ਹਨ।


Baljit Singh

Content Editor

Related News