ਅਮਰੀਕਾ ਦੇ ਕੈਲੀਫੋਰਨੀਆ 'ਚ ਪੰਜਾਬੀ ਮੂਲ ਦੇ ਸਿੱਖ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ

07/29/2017 11:49:47 AM

ਸੈਕਰਾਮੈਂਟੋ (ਰਾਜ ਗੋਗਨਾ)— ਵੀਰਵਾਰ ਰਾਤ 10:30 ਵਜੇ ਤਿੰਨ ਸਪੈਨਿਸ਼ ਮੂਲ ਦੇ ਲੋਕਾਂ ਨੇ ਇਕ ਪੰਜਾਬੀ ਮੂਲ ਦੇ ਸਿੱਖ ਨੌਜਵਾਨ ਸਿਮਰਨਜੀਤ ਭੰਗੂ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ। ਇਹ ਸਿੱਖ ਨੌਜਵਾਨ ਕੈਲੀਫਰੋਨੀਆ ਦੇ ਸਾਊਥ ਸੈਕਰਾਮੈਂਟੋ ਦੇ ਫਲੋਰਨ ਰੋਡ 'ਤੇ ਸਥਿਤ ਸੈਵਰਨ ਨਾਂ ਦੇ ਇਕ ਗੈਸ ਸਟੇਸ਼ਨ 'ਤੇ ਬਤੌਰ ਕਲਰਕ ਦਾ ਕੰਮ ਕਰਦਾ ਸੀ। 
ਮਿਲੀ ਜਾਣਕਾਰੀ ਮੁਤਾਬਕ ਮ੍ਰਿਤਕ ਉਸ ਸਮੇਂ ਗੈਸ ਸਟੇਸ਼ਨ ਦੇ ਬਾਹਰ ਰਾਤ ਨੂੰ ਸਫਾਈ ਕਰ ਰਿਹਾ ਸੀ ਅਤੇ ਜਦੋਂ ਉਹ ਸਫਾਈ ਕਰਕੇ ਸਟੇਸ਼ਨ ਸਥਿਤ ਸਟੋਰ 'ਤੇ ਜਾਣ ਲੱਗਾ ਤਾਂ ਬਾਹਰ ਪਾਰਕਿੰਗ ਵਿਚ ਬੈਠੇ ਸਪੈਨਿਸ਼ ਮੂਲ ਦੇ ਲੋਕਾਂ ਨੇ ਉਸ 'ਤੇ ਗੋਲੀਆਂ ਚਲਾ ਦਿੱਤੀਆਂ, ਜਿਸ ਨਾਲ ਉਸ ਦੀ ਮੌਤ ਹੋ ਗਈ। ਪਤਾ ਲੱਗਾ ਹੈ ਕਿ ਕੁਝ ਸਮੇਂ ਪਹਿਲਾਂ ਹੀ ਮ੍ਰਿਤਕ ਨਾਲ ਕੰਮ ਕਰਦੇ ਪਾਕਿਸਤਾਨੀ ਮੂਲ ਦੇ ਕਲਰਕ ਨੇ ਉਨ੍ਹਾਂ ਨੂੰ ਉਥੇ ਸ਼ਰਾਬ ਪੀਣ ਤੋਂ ਰੋਕਿਆਂ ਸੀ ਅਤੇ ਉਨ੍ਹਾਂ ਦੀ ਹੱਥੋਪਾਈ ਵੀ ਹੋਈ ਸੀ ਪਰ ਮ੍ਰਿਤਕ ਸਿਮਰਨਜੀਤ ਸਿੰਘ ਨੂੰ ਇਸ ਬਾਰੇ ਕੋਈ ਵੀ ਜਾਣਕਾਰੀ ਨਹੀ ਸੀ ਜਦੋਂ ਉਹ ਸਫਾਈ ਕਰ ਕੇ ਜਾਣ ਲੱਗਾ ਤਾਂ ਉਨ੍ਹਾਂ ਸਿਮਰਨਜੀਤ ਭੰਗੂ 'ਤੇ ਗੋਲੀਆਂ ਚਲਾ ਦਿੱਤੀਆਂ। ਮ੍ਰਿ੍ਰਤਕ ਪੰਜਾਬ ਮੋਹਾਲੀ ਦਾ ਰਹਿਣ ਵਾਲਾ ਸੀ ਅਤੇ ਪੜ੍ਹਾਈ ਦੇ ਨਾਲ-ਨਾਲ ਪਾਰਟ ਟਾਈਮ ਰਾਤ ਨੂੰ ਗੈਸ ਸਟੇਸ਼ਨ 'ਤੇ ਬਤੌਰ ਕਲਰਕ ਦਾ ਕੰਮ ਕਰਦਾ ਸੀ ਅਤੇ ਇਥੇ ਐਲਕ ਗਰੋਵ ਇਲਾਕੇ ਵਿਚ ਆਪਣੀ ਭੈਣ ਅਤੇ ਜੀਜੇ ਨਾਲ ਰਹਿੰਦਾ ਸੀ। ਦੂਜੇ ਪਾਸੇ ਪੁਲਸ ਨੇ ਕੈਮਰਿਆਂ ਦੀ ਫੁਟੇਜ ਤੋਂ ਇਕ ਵਿਅਕਤੀ ਨੂੰ ਗ੍ਰਿਫਤਾਰ ਕਰ ਲਿਆ ਹੈ।