ਕੈਲੀਫੋਰਨੀਆ 'ਚ ਕੋਰੋਨਾ ਦਾ ਕਹਿਰ, ਮੁਰਦਾਘਰਾਂ 'ਚ ਲਾਸ਼ਾਂ ਰੱਖਣ ਲਈ ਨਹੀਂ ਬਚੀ ਥਾਂ

01/04/2021 12:28:31 PM

ਫਰਿਜ਼ਨੋ, (ਗੁਰਿੰਦਰਜੀਤ ਨੀਟਾ ਮਾਛੀਕੇ)- ਪਿਛਲੇ ਸਾਲ ਕੋਰੋਨਾ ਵਾਇਰਸ ਮਹਾਮਾਰੀ ਦੌਰਾਨ ਅਮਰੀਕਾ ਦਾ ਸੰਘਣੀ ਵਸੋਂ ਵਾਲਾ ਸੂਬਾ ਕੈਲੀਫੋਰਨੀਆ ਵੱਡੇ ਪੱਧਰ 'ਤੇ ਪ੍ਰਭਾਵਿਤ ਹੋਇਆ ਹੈ। ਵਾਇਰਸ ਦੇ ਵਾਧੇ ਦੇ ਨਾਲ ਵੱਡੀ ਤਾਦਾਦ ਵਿਚ ਮੌਤਾਂ ਵੀ ਹੋਈਆਂ ਹਨ। ਕੋਰੋਨਾ ਵਾਇਰਸ ਕਾਰਨ ਮੌਤਾਂ ਦੇ ਹੋਏ ਵਾਧੇ ਕਾਰਨ ਦੱਖਣੀ ਕੈਲੀਫੋਰਨੀਆ ਦੇ ਅੰਤਿਮ ਸੰਸਕਾਰ ਘਰਾਂ ਵਿਚ ਲਾਸ਼ਾਂ ਲਈ ਜਗ੍ਹਾ ਘੱਟ ਪੈ ਰਹੀ ਹੈ। ਸੂਬੇ ਦੇ ਫਿਉਨਰਲ ਡਾਇਰੈਕਟਰ ਐਸੋਸੀਏਸ਼ਨ ਅਨੁਸਾਰ ਸੰਯੁਕਤ ਰਾਜ ਅਮਰੀਕਾ ਵਿਚ ਕੋਰੋਨਾ ਕਾਰਨ ਮੌਤਾਂ ਦਾ ਅੰਕੜਾ 3,50,000 ਤੋਂ ਪਾਰ ਹੋਣ ਕਰਕੇ ਮੁਰਦਾਘਰ ਲਾਸ਼ਾਂ ਨਾਲ ਭਰ ਰਹੇ ਹਨ। 

ਲਾਸ ਏਂਜਲਸ ਵਿਚ ਕੰਟੀਨੈਂਟਲ ਫਿਉਨਰਲ ਹੋਮ ਦੀ ਮਾਲਕ ਮਗਦਾ ਮਾਲਡੋਨਾਡੋ ਜੋ 40 ਸਾਲਾਂ ਤੋਂ ਇਸ ਕਿੱਤੇ ਵਿਚ ਹੈ, ਅਨੁਸਾਰ ਉਸ ਨੇ ਆਪਣੀ ਜ਼ਿੰਦਗੀ ਵਿਚ ਕਦੇ ਅਜਿਹਾ ਹੋਣ ਬਾਰੇ ਨਹੀਂ ਸੋਚਿਆ ਸੀ ਅਤੇ ਲਾਸ਼ਾਂ ਦੇ ਹੜ੍ਹ ਨੂੰ ਸਾਂਭਣ ਲਈ, ਮਾਲਡੋਨਾਡੋ ਨੇ ਆਪਣੇ ਚਾਰਾਂ ਵਿਚੋਂ ਦੋ ਫਿਉਨਰਲ ਘਰਾਂ ਲਈ ਲਗਭਗ 50 ਫੁੱਟ (15 ਮੀਟਰ) ਦੇ ਫਰਿੱਜ ਕਿਰਾਏ 'ਤੇ ਲਏ ਹਨ । ਜਦਕਿ ਕੈਲੀਫੋਰਨੀਆ ਫਿਉਨਰਲ ਡਾਇਰੈਕਟਰਜ਼ ਐਸੋਸੀਏਸ਼ਨ ਦੇ ਕਾਰਜਕਾਰੀ ਡਾਇਰੈਕਟਰ, ਬੌਬ ਅਚਰਮੈਨ ਅਨੁਸਾਰ ਲਾਸ਼ਾਂ ਨੂੰ ਦਫ਼ਨਾਉਣ ਅਤੇ ਸਸਕਾਰ ਕਰਨ ਦੀ ਪੂਰੀ ਪ੍ਰਕਿਰਿਆ ਹੌਲੀ ਹੋ ਗਈ ਹੈ। ਆਮ ਸਮੇਂ ਦੌਰਾਨ ਸਸਕਾਰ ਇੱਕ ਜਾਂ ਦੋ ਦਿਨਾਂ ਵਿਚ ਹੋ ਸਕਦਾ ਹੈ ਪਰ ਹੁਣ ਇਸ ਪ੍ਰਕਿਰਿਆ ਨੂੰ ਘੱਟੋ-ਘੱਟ ਇਕ ਹਫ਼ਤਾ ਜਾਂ ਇਸ ਤੋਂ ਵੱਧ ਸਮਾਂ ਲੱਗਦਾ ਹੈ ਅਤੇ ਆਉਣ ਵਾਲੇ ਸਮੇਂ ਵਿਚ ਹਾਲਾਤ ਹੋਰ ਵੀ ਵਿਗੜ ਸਕਦੇ ਸਨ। 

ਇਹ ਵੀ ਪੜ੍ਹੋ- ਓਂਟਾਰੀਓ 'ਚ ਇਸ ਤਾਰੀਖ਼ ਨੂੰ ਖੁੱਲ੍ਹਣਗੇ ਸਕੂਲ, ਸਿੱਖਿਆ ਮੰਤਰੀ ਨੇ ਜਾਰੀ ਕੀਤਾ ਫ਼ਰਮਾਨ

ਕੈਲੀਫੋਰਨੀਆ ਵਿਚ ਲਾਸ ਏਂਜਲਸ ਕਾਉਂਟੀ ਵਿਚ ਕੋਰੋਨਾ ਕਾਰਨ 10,000 ਤੋਂ ਵੱਧ ਲੋਕਾਂ ਦੀ ਜਾਨ ਜਾ ਚੁੱਕੀ ਹੈ ਅਤੇ ਖੇਤਰ ਦੇ ਹਸਪਤਾਲ ਵੀ ਆਪਣੀ ਸਮਰੱਥਾ ਤੋਂ ਬਾਹਰ ਹੋ ਰਹੇ ਹਨ ਜਦਕਿ ਆਕਸੀਜਨ ਵਰਗੀਆਂ ਮੁੱਢਲੀਆਂ ਸਹੂਲਤਾਂ ਨੂੰ ਜਾਰੀ ਰੱਖਣ ਲਈ ਵੀ ਸੰਘਰਸ਼ ਕਰ ਰਹੇ ਹਨ ।

► ਕੈਲੀਫੋਰਨੀਆ ਵਿਚ ਵਿਗੜ ਰਹੇ ਹਾਲਾਤਾਂ ਬਾਰੇ ਤੁਹਾਡਾ ਕੀ ਹੈ ਵਿਚਾਰ?ਕੁਮੈਂਟ ਬਾਕਸ ਵਿਚ ਦਿਓ ਰਾਇ

Lalita Mam

This news is Content Editor Lalita Mam