ਕੈਲੀਫੋਰਨੀਆ ਦੇ ਗਵਰਨਰ ਅਹੁਦੇ ਲਈ ਇਹ 22 ਸਾਲਾ ਭਾਰਤੀ ਬਣਾ ਰਿਹੈ ਆਪਣੀ ਜਗ੍ਹਾ

06/02/2018 4:23:25 PM

ਕੈਲੀਫੋਰਨੀਆ— ਜਿਸ ਉਮਰ ਵਿਚ ਲੋਕ ਕਾਲਜ ਦੇ ਦਿਨਾਂ ਦਾ ਮਜ਼ਾ ਲੈ ਰਹੇ ਹੁੰਦੇ ਹਨ, ਉਸ ਉਮਰ ਵਿਚ ਇਕ ਭਾਰਤੀ ਅਜਿਹਾ ਵੀ ਹੈ, ਜੋ ਵਿਦੇਸ਼ੀ ਧਰਤੀ 'ਤੇ ਗਵਰਨਰ ਅਹੁਦੇ ਦੀ ਦੌੜ ਵਿਚ ਤੇਜੀ ਨਾਲ ਅੱਗੇ ਵਧ ਰਿਹਾ ਹੈ। 22 ਸਾਲ ਦੇ ਇਸ ਭਾਰਤੀ-ਅਮਰੀਕੀ ਆਈ.ਟੀ. ਪ੍ਰੋਫੈਸ਼ਨਲ ਦਾ ਨਾਂ ਸ਼ੁਭਮ ਗੋਇਲ ਹੈ ਅਤੇ ਉਹ ਕੈਲੀਫੋਰਨੀਆ ਦੇ ਗਵਰਨਰ ਅਹੁਦੇ ਦੀ ਦੌੜ ਵਿਚ ਮਜਬੂਤੀ ਨਾਲ ਟਿਕੇ ਹੋਏ ਹਨ। ਮੂਲ ਰੂਪ ਤੋਂ ਸ਼ੁਭਮ ਗੋਇਲ ਦਾ ਸਬੰਧ ਉਤਰੀ ਪ੍ਰਦੇਸ਼ (ਯੂ.ਪੀ) ਨਾਲ ਹੈ। ਉਨ੍ਹਾਂ ਦੀ ਮਾਂ ਕਰੁਣਾ ਗੋਇਲ ਮੇਰਠ ਤੋਂ ਹਨ ਅਤੇ ਪਿਤਾ ਵਿਪੁਲ ਗੋਇਲ ਦੀ ਲਖਨਊ ਵਿਚ ਖੁਦ ਦੀ ਸਾਫਟਵੇਅਰ ਕੰਪਨੀ ਹੈ। ਸ਼ੁਭਮ ਨੇ ਕੈਲੀਫੋਰਨੀਆ ਯੂਨੀਵਰਸਿਟੀ ਤੋਂ ਇਕੋਨਾਮਿਕਸ ਅਤੇ ਸਿਨੇਮਾ ਦੀ ਪੜ੍ਹਾਈ ਕੀਤੀ ਹੈ ਅਤੇ ਮੌਜੂਦਾ ਸਮੇਂ ਵਿਚ ਉਹ ਡੈਨਵਿਲੇ ਕੈਲੀਫੋਰਨੀਆ ਵਿਚ ਰਹਿੰਦੇ ਹਨ।


ਕੈਲੀਫੋਰਨੀਆ ਵਿਚ ਸੜਕਾਂ 'ਤੇ ਜਾ ਰਹੀ ਭੀੜ ਨੂੰ ਸ਼ੁਭਮ ਮੇਗਾਫੋਨ ਨਾਲ ਸੰਬੋਧਤ ਕਰਦੇ ਹਨ ਅਤੇ ਲੋਕਾਂ ਨੂੰ ਦੱਸਦੇ ਹਨ ਕਿ ਆਖਿਰ ਉਹ ਕਿਉਂ ਇਸ ਅਹੁਦੇ ਦੇ ਯੋਗ ਹੈ। ਸ਼ੁਭਮ ਭੀੜ ਨੂੰ ਇਹ ਵੀ ਸਮਝਾਉਂਦੇ ਹਨ ਕਿ ਉਹ ਡੈਮੋਕ੍ਰੇਟ ਗਵਰਨਰ ਜੇਰੀ ਬ੍ਰਾਊਨ ਤੋਂ ਕਿਵੇਂ ਜਿੱਤ ਸਕਦੇ ਹਨ। ਉਹ ਵਰਚੁਅਲ ਤਕਨੀਕ ਜ਼ਰੀਏ ਲੋਕਾਂ ਨੂੰ ਜੋੜਨਾ ਚਾਹੁੰਦੇ ਹਨ। ਉਨ੍ਹਾਂ ਦਾ ਮੰਨਣਾ ਹੈ ਕਿ ਇਸ ਨਾਲ ਸਮਾਜ ਵਿਚ ਬਦਲਾਅ ਆਏਗਾ ਅਤੇ ਸਿੱਖਿਆ ਸਬੰਧੀ ਸਮੱਸਿਆਵਾਂ ਖਤਮ ਹੋਣਗੀਆਂ। ਮੀਡੀਆ ਨੂੰ ਸ਼ੁਭਮ ਨੇ ਦੱਸਿਆ ਕਿ ਉਨ੍ਹਾਂ ਦੇ ਜੀਵਨ ਦੀ ਸ਼ੁਰੂਆਤ ਕੈਲੀਫੋਨੀਆ ਤੋਂ ਹੋਈ ਹੈ ਅਤੇ ਉਹ ਪਹਿਲੇ ਅਜਿਹੇ ਨੇਤਾ ਹਨ ਜੋ ਵਰਚੁਅਲ ਰਿਐਲਿਟੀ ਵਿਚ ਕੈਂਪੇਨ ਚਲਾ ਰਹੇ ਹਨ। ਉਨ੍ਹਾਂ ਕਿਹਾ ਕਿ ਸਾਨੂੰ ਸੁਤੰਤਰ ਰੂਪ ਨਾਲ ਆਵਾਜ਼ ਚੁੱਕਣ ਦੀ ਜ਼ਰੂਰਤ ਹੈ। ਸ਼ੁਭਮ ਨੇ ਦੱਸਿਆ ਕਿ ਉਹ ਕਿਸੇ ਵੀ ਤਰ੍ਹਾਂ ਦੇ ਰਾਜਨੀਤਕ ਗਠਜੋੜ ਨਾਲ ਨਹੀਂ ਜੁੜੇ ਹਨ। ਉਨ੍ਹਾਂ ਦਾ ਮਕਸਦ ਰਾਜਨੀਤੀ ਵਿਚ ਤਕਨਾਲੋਜੀ ਨੂੰ ਲਿਆਉਣ ਦਾ ਹੈ। ਉਹ ਰਾਜਨੀਤੀ ਵਿਚੋਂ ਭ੍ਰਿਸ਼ਟਾਚਾਰ ਖਤਮ ਕਰ ਕੇ ਵਿਦੇਸ਼ਾਂ ਵਿਚ ਰਹਿ ਰਹੇ ਭਾਰਤੀਆਂ ਲਈ ਕੰਮ ਕਰਨਾ ਚਾਹੁੰਦੇ ਹਨ। ਆਪਣੇ ਮਕਸਦ ਨੂੰ ਅੰਜਾਮ ਦੇਣ ਲਈ ਉਨ੍ਹਾਂ ਦੇ ਕਈ ਸਕੂਲ ਅਤੇ ਸ਼ਹਿਰਾਂ ਵਿਚ ਲੈਕਚਰ ਵੀ ਦਿੱਤੇ ਹਨ।