ਗੈਰ-ਗੋਰੀ ਜਨਾਨੀ ਨੂੰ ਥੱਪੜ ਮਾਰਨ ''ਤੇ ਕਾਨੂੰਨੀ ਪਚੜੇ ''ਚ ਫਸਿਆ ਪੁਲਸ ਅਧਿਕਾਰੀ

12/12/2020 9:22:25 AM

ਕੈਲਗਰੀ- ਕੈਲਗਰੀ ਦੇ ਪੁਲਸ ਅਧਿਕਾਰੀ ਨੂੰ ਹਿਰਾਸਤ ਵਿਚ ਲਈ ਇਕ ਗੈਰ-ਗੋਰੀ ਜਨਾਨੀ ਨੂੰ ਥੱਪੜ ਮਾਰ ਕੇ ਫਰਸ਼ 'ਤੇ ਸੁੱਟਣ ਅਤੇ ਸਰੀਰਕ ਨੁਕਸਾਨ ਪਹੁੰਚਾਉਣ ਦਾ ਦੋਸ਼ੀ ਪਾਇਆ ਗਿਆ ਹੈ। 34 ਸਾਲਾ ਕਾਂਸਟੇਬਲ ਅਲੈਕਸ ਡਨ ਨੇ ਸਾਲ 2017 ਵਿਚ ਡਾਲੀਆ ਕਾਫੀ ਨਾਂ ਦੀ ਜਨਾਨੀ ਨੂੰ ਹਿਰਾਸਤ ਦੌਰਾਨ ਸਰੀਰਕ ਨੁਕਸਾਨ ਪਹੁੰਚਾਇਆ ਜਦਕਿ ਉਸ ਦੇ ਦੋਵੇਂ ਹੱਥਾਂ ਨੂੰ ਪਿੱਠ ਵੱਲ ਕਰਕੇ ਹਥਕੜੀ ਲਾਈ ਗਈ ਸੀ। 

ਕਾਂਸਟੇਬਲ ਦਾ ਆਪਣੇ ਬਚਾਅ ਵਿਚ ਕਹਿਣਾ ਸੀ ਕਿ ਉਸ ਨੂੰ ਲੱਗਾ ਸੀ ਕਿ ਡਾਲੀਆ ਦੀ ਹਥਕੜੀ ਢਿੱਲੀ ਹੋ ਗਈ ਹੈ ਤੇ ਇਸੇ ਲਈ ਉਸ ਨੇ ਉਸ ਨੂੰ ਥੱਪੜ ਮਾਰ ਕੇ ਫਰਸ਼ ਉੱਤੇ ਸੁੱਟ ਦਿੱਤਾ। ਹਾਲਾਂਕਿ ਸੂਬਾਈ ਅਦਾਲਤ ਦਾ ਕਹਿਣਾ ਹੈ ਕਿ ਜਨਾਨੀ ਦੀ ਹਥਕੜੀ ਢਿੱਲੀ ਨਹੀਂ ਸੀ। ਫਿਲਹਾਲ ਕਾਂਸਟੇਬਲ ਨੂੰ ਕੀ ਸਜ਼ਾ ਮਿਲੇਗੀ ਜਾਂ ਕੀ ਉਸ ਨੂੰ ਬਰਖਾਸਤ ਕਰ ਦਿੱਤਾ ਜਾਵੇਗਾ ਇਹ ਫੈਸਲਾ ਆਉਣਾ ਅਜੇ ਬਾਕੀ ਹੈ। 

ਇਸ ਘਟਨਾ ਨੂੰ ਇਕ ਸੁਪਰਵਾਈਜ਼ਰ ਨੇ ਦੇਖਿਆ ਸੀ, ਇਸੇ ਲਈ ਇਸ ਮਾਮਲੇ ਦੀ ਜਾਂਚ ਕੀਤੀ ਗਈ ਤੇ ਪੁਲਸ ਅਧਿਕਾਰੀ 'ਤੇ ਦੋਸ਼ ਲਾਏ ਗਏ। ਕਾਂਸਟੇਬਲ ਡਨ ਦੀ ਗਲਤੀ ਦੀ ਜਾਂਚ ਹੋ ਰਹੀ ਹੈ ਕਿਉਂਕਿ ਇਹ ਉਨ੍ਹਾਂ ਦੇ ਅਧਿਕਾਰਾਂ ਦੇ ਵਿਰੁੱਧ ਸੀ। 

Lalita Mam

This news is Content Editor Lalita Mam