ਕੈਲਗਰੀ ''ਚ ਗੜੇਮਾਰੀ ਨਾਲ ਸੜਕਾਂ ''ਤੇ ਵਿਛੀ ਚਿੱਟੀ ਚਾਦਰ, ਘਰਾਂ ਤੇ ਵਾਹਨਾਂ ਨੂੰ ਨੁਕਸਾਨ

06/15/2020 9:41:13 AM

ਕੈਲਗਰੀ- ਭਾਰੀ ਗੜੇਮਾਰੀ ਨਾਲ ਸ਼ਨੀਵਾਰ ਸ਼ਾਮ ਕੈਲਗਰੀ ਦੀਆਂ ਸੜਕਾਂ 'ਤੇ ਚਿੱਟੀ ਚਾਦਰ ਵਿਛ ਗਈ, ਉੱਥੇ ਹੀ ਸ਼ਹਿਰ ਦੇ ਕਈ ਇਲਾਕਿਆਂ ਵਿਚ ਵੱਡਾ ਨੁਕਸਾਨ ਹੋਇਆ। ਘਰ ਅਤੇ ਵਾਹਨ ਨੁਕਸਾਨੇ ਗਏ ਅਤੇ ਕਈ ਸੜਕਾਂ ਹੜ੍ਹ ਨਾਲ ਭਰ ਗਈਆਂ।

ਕੈਲਗਰੀ ਦੇ ਉੱਤਰੀ ਪੂਰਬੀ ਇਲਾਕੇ ਦੀ ਵਿਧਾਇਕ ਰਾਜਨ ਸਾਵਨੀ ਨੇ ਟਵੀਟ ਕੀਤਾ ਕਿ ਉਹ ਇਸ ਦੌਰਾਨ ਆਪਣੇ ਹਲਕੇ ਦੇ ਦਫਤਰ ਵਿਚ ਸਨ।

ਉਨ੍ਹਾਂ ਕਿਹਾ ਕਿ ਜਦੋਂ ਉਨ੍ਹਾਂ ਨੇ ਇਲਾਕੇ ਦਾ ਦੌਰਾ ਕੀਤਾ ਤਾਂ ਘਰਾਂ ਤੇ ਕਾਰਾਂ ਨੂੰ ਭਾਰੀ ਨੁਕਸਾਨ ਨੂੰ ਦੇਖਦਿਆਂ ਮੇਰਾ ਦਿਲ ਟੁੱਟ ਗਿਆ। 

ਕੈਲਗਰੀ ਦੇ ਲੋਕਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ 40 ਸਾਲਾਂ ਵਿਚ ਪਹਿਲੀ ਵਾਰ ਅਜਿਹਾ ਮੰਜ਼ਰ ਦੇਖਿਆ ਹੈ। ਗੜੇਮਾਰੀ ਕਾਰਨ ਕਾਰਾਂ ਦੇ ਸ਼ੀਸ਼ੇ ਅਤੇ ਹੈੱਡਲਾਈਟਾਂ ਟੁੱਟ ਗਈਆਂ। ਕਈ ਵਾਹਨਾਂ ਵਿਚ ਡੈਂਟ ਵੀ ਪੈ ਗਏ ਹਨ। ਇਸ ਦੇ ਇਲਾਵਾ ਘਰਾਂ ਦੇ ਦਰਵਾਜ਼ਿਆਂ ਤੇ ਖਿੜਕੀਆਂ ਦੇ ਸ਼ੀਸ਼ੇ ਵੀ ਟੁੱਟ ਗਏ ਹਨ।

ਕੁੱਝ ਘਰਾਂ ਦੀਆਂ ਕੰਧਾਂ ਵਿਚ ਵੀ ਗੜਿਆਂ ਕਾਰਨ ਛੇਕ ਹੋ ਗਏ। ਇਕ ਪੰਜਾਬੀ ਪਰਿਵਾਰ ਦੇ ਘਰ ਵਿਚ ਪਾਣੀ ਭਰ ਗਿਆ। ਫਿਲਹਾਲ ਲੋਕ ਘਰਾਂ ਤੇ ਆਪਣੇ ਇਲਾਕਿਆਂ ਨੂੰ ਸਾਫ ਕਰ ਰਹੇ ਹਨ ਤੇ ਜਨ-ਜੀਵਨ ਮੁੜ ਸ਼ੁਰੂ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। 
 

Lalita Mam

This news is Content Editor Lalita Mam