ਆਈਫੋਨ ਖਰੀਦਣ ਲਈ ਇਸ 16 ਸਾਲਾ ਮੁੰਡੇ ਨੇ ਲਗਾਇਆ ਜੁਗਾੜ, ਵੇਟਿੰਗ ਸੀਟ ਵੇਚ ਕਮਾਏ 30 ਹਜ਼ਾਰ

11/04/2017 2:26:48 PM

ਸਿਡਨੀ(ਬਿਊਰੋ)— ਸ਼ੁੱਕਰਵਾਰ ਨੂੰ ਰਿਲੀਜ਼ ਕੀਤਾ ਗਿਆ ਆਈਫੋਨ ਐਕਸ ਹੁਣ ਖਰੀਦਦਾਰਾਂ ਲਈ ਕਮਾਈ ਦਾ ਨਵਾਂ ਰਸਤਾ ਬਣਦਾ ਜਾ ਰਿਹਾ ਹੈ। ਲੋਕ ਇਸ ਨੂੰ ਖਰੀਦਣ ਲਈ ਕਈ ਤਰ੍ਹਾਂ ਦੇ ਜੁਗਾੜ ਲਗਾ ਰਹੇ ਹਨ। ਆਸਟ੍ਰੇਲੀਆ ਦੇ ਸਿਡਨੀ ਸ਼ਹਿਰ ਵਿਚ ਆਈਫੋਨ ਵਿਚ ਨਿਵੇਸ਼ ਦਾ ਆਪਣੀ ਹੀ ਤਰ੍ਹਾਂ ਦਾ ਅਨੋਖਾ ਮਾਮਲਾ ਸਾਹਮਣੇ ਆਇਆ ਹੈ। ਇਥੇ ਇਕ ਮੁੰਡੇ ਨੇ ਆਈਫੋਨ ਦੇ ਨਵੇਂ ਮਾਡਲ ਨੂੰ ਖਰੀਦਣ ਲਈ ਲੱਗੀ ਕਤਾਰ ਵਿਚ 2 ਕੁਰਸੀਆਂ ਰੱਖੀਆਂ ਅਤੇ ਫਿਰ ਆਪਣੀ ਇਕ ਵੇਟਿੰਗ ਸੀਟ ਨੂੰ ਉਸ ਨੇ ਕਰੀਬ 30 ਹਜ਼ਾਰ ਰੁਪਏ ਵਿਚ ਵੇਚ ਦਿੱਤਾ। ਇਹ ਮੁੰਡਾ ਲੀ ਕੇਸੇਲਕੋ ਮੈਕਡੋਨਲਡਸ ਦ ਕਰਮਚਾਰੀ ਦੱਸਿਆ ਜਾ ਰਿਹਾ ਹੈ।
ਇਕ ਸੀਟ ਆਪਣੇ ਲਈ ਰੱਖੀ ਕਤਾਰ ਵਿਚ, ਦੂਜੀ ਵੇਚੀ
16 ਸਾਲਾ ਲੀ ਨੇ ਇਕ ਆਈਫੋਨ ਵੇਟਿੰਗ ਸੀਟ ਆਪਣੇ ਲਈ ਰੱਖੀ ਅਤੇ ਦੂਜੀ ਸੀਟ ਦੀ ਸੋਸ਼ਲ ਮੀਡੀਆ 'ਤੇ ਆਈਫੋਨ ਦੇ ਦੀਵਾਨਿਆਂ ਵਿਚਕਾਰ ਬੋਲੀ ਲਗਾ ਦਿੱਤੀ। ਐਪਲ ਸਟੋਰ 'ਤੇ ਆਈਫੋਨ ਐਕਸ ਦੇ ਆਉਣ ਤੋਂ ਪਹਿਲਾਂ ਹੀ ਲੋਕ ਬਾਹਰ ਕਤਾਰ ਲਗਾ ਕੇ ਬੈਠ ਰਹੇ ਹਨ। ਲੀ ਜਦੋਂ ਐਪਲ ਸਟੋਰ ਪਹੁੰਚਿਆਂ ਤਾਂ ਉਸ ਨੂੰ 24ਵਾਂ ਕਰਮ ਮਿਲਿਆ, ਉਸ ਨੇ ਇਕ ਹੋਰ ਖਾਲ੍ਹੀ ਸੀਟ 25ਵੇਂ ਕਰਮ 'ਤੇ ਰੱਖੀ ਅਤੇ ਇਸ ਦੀ ਤਸਵੀਰ ਖਿੱਚ ਕੇ ਸੋਸ਼ਲ ਮੀਡੀਆ 'ਤੇ ਵਿਕਾਊ ਕਰ ਦਿੱਤੀ।
ਇੰਸਟਾਗ੍ਰਾਮ 'ਤੇ ਵੇਟਿੰਗ ਸੀਟ ਦੀ ਤਸਵੀਰ ਕੀਤੀ ਪੋਸਟ
ਇੰਸਟਾਗ੍ਰਾਮ 'ਤੇ ਲੀ ਨੇ ਇਕ ਤਸਵੀਰ ਸਾਂਝੀ ਕੀਤੀ। ਇਸ ਵਿਚ ਕੁਰਸੀ 'ਤੇ ਚਿੱਟੇ ਰੰਗ ਦਾ ਬੋਰਡ ਰੱਖਿਆ ਸੀ, ਜਿਸ 'ਤੇ ਲਿਖਿਆ ਸੀ 'ਵਿਕਾਊ ਹੈ' ਆਈਫੋਨ ਐਕਸ ਦੀ ਲਾਈਨ ਵਿਚ 25ਵਾਂ ਕਰਮ। ਇਸ ਤੋਂ ਬਾਅਦ ਉਨ੍ਹਾਂ ਨੇ ਜ਼ਿਆਦਾ ਗੱਲਬਾਤ ਲਈ ਡਾਇਰੈਕਟ ਮੈਜੇਸ ਕਰਨ ਦੀ ਸਲਾਹ ਦਿੱਤੀ ਸੀ। ਇਹ ਹੀ ਨਹੀਂ ਉਨ੍ਹਾਂ ਨੇ ਬੋਰਡ ਦੀ ਨੁੱਕਰ 'ਤੇ ਲਿਖਿਆ 100 ਫੀਸਦੀ ਤੁਹਾਨੂੰ ਫੋਨ ਮਿਲੇਗਾ। ਵੀਰਵਾਰ ਦੀ ਸ਼ਾਮ ਨੂੰ ਇਸ ਮੁੰਡੇ ਨੇ 500 ਡਾਲਰ ਭਾਵ ਕਰੀਬ 30 ਹਜ਼ਾਰ ਰੁਪਏ ਦੀ ਪੇਸ਼ਕਸ਼ ਨੂੰ ਸਵੀਕਾਰ ਕਰ ਲਿਆ ਅਤੇ ਆਪਣੀ ਆਈਫੋਨ ਸੀਟ ਨੂੰ ਵੇਚ ਦਿੱਤਾ। ਇਸ ਤਰ੍ਹਾਂ ਇਸ ਮੁੰਡੇ ਵੱਲੋਂ ਲਗਾਇਆ ਜੁਗਾੜ ਕੰਮ ਆ ਗਿਆ। ਲੀ ਨੇ ਦੱਸਿਆ ਕਿ ਉਨ੍ਹਾਂ ਨੂੰ ਇਹ ਆਈਡੀਆ ਸੋਸ਼ਲ ਮੀਡੀਆ ਜ਼ਰੀਏ ਹੀ ਆਇਆ, ਜਿੱਥੇ ਲਾਈਨ ਵਿਚ ਖੜ੍ਹੇ ਲੋਕ ਦੂਜੇ ਦੀ ਜਗ੍ਹਾ ਖਰੀਦਣ ਲਈ ਪੈਸੇ ਤੱਕ ਦੇਣ ਨੂੰ ਤਿਆਰ ਸਨ।