ਝਾੜੀਆਂ ''ਚ ਲੱਗੀ ਅੱਗ ਪੁੱਜੀ ਰਿਹਾਇਸ਼ੀ ਇਲਾਕਿਆਂ ''ਚ, ਖਾਲੀ ਕਰਵਾਏ ਗਏ ਸਕੂਲ

09/14/2017 12:06:18 PM

ਨਿਊ ਸਾਊਥ ਵੇਲਜ਼— ਆਸਟ੍ਰੇਲੀਆ ਦੇ ਸੂਬੇ ਨਿਊ ਸਾਊਥ ਵੇਲਜ਼ 'ਚ ਝਾੜੀਆਂ ਨੂੰ ਲੱਗੀ ਅੱਗ ਕੰਟਰੋਲ ਤੋਂ ਬਾਹਰ ਹੋ ਗਈ ਹੈ, ਜਿਸ ਕਾਰਨ ਐਮਰਜੈਂਸੀ ਚਿਤਾਵਨੀ ਜਾਰੀ ਕੀਤੀ ਗਈ ਹੈ। ਵੀਰਵਾਰ ਨੂੰ ਫਾਇਰ ਫਾਈਟਰਾਂ ਨੇ ਅਲਰਟ ਜਾਰੀ ਕੀਤਾ ਹੈ ਕਿ ਲੋਕ ਸੁਚੇਤ ਰਹਿਣ। ਅੱਗ ਜਾਰਵਿਸ ਬੇਅ ਵਿਲੇਜ ਰੋਡ ਵੱਲ ਫੈਲ ਗਈ ਹੈ ਅਤੇ ਜਿਸ ਕਾਰਨ ਨੇੜਲੇ ਘਰਾਂ ਅਤੇ ਸਕੂਲਾਂ ਨੂੰ ਵੀ ਖਾਲੀ ਕਰਵਾਇਆ ਗਿਆ ਹੈ। 
20 ਅਤੇ 40 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਤੇਜ਼ ਹਵਾਵਾਂ ਚੱਲ ਰਹੀਆਂ ਹਨ, ਅੱਗ ਉਸ ਕਸਬੇ 'ਚ ਵੱਲ ਵਧ ਰਹੀ ਹੈ, ਜਿੱਥੇ ਲਗਭਗ 200 ਲੋਕ ਰਹਿੰਦੇ ਹਨ। ਕਸਬੇ ਦੇ ਵਾਸੀਆਂ, ਜਿਨ੍ਹਾਂ 'ਚ ਪਬਲਿਕ ਸਕੂਲ ਵੀ ਸ਼ਾਮਲ ਹਨ, ਉਨ੍ਹਾਂ ਨੂੰ ਸਾਵਧਾਨੀ ਵਰਤਣ ਲਈ ਕਿਹਾ ਗਿਆ ਹੈ ਅਤੇ ਫਾਇਰ ਫਾਈਟਰਾਂ ਦੀ ਮਦਦ ਕਰਨ ਲਈ ਕਿਹਾ ਗਿਆ ਹੈ। ਹਵਾ ਕਾਰਨ ਧੂੰਆਂ ਬਹੁਤ ਫੈਲ ਗਿਆ ਹੈ। ਜਾਰਵਿਸ ਬੇਅ ਸਕੂਲ ਨੂੰ ਪੂਰੀ ਤਰ੍ਹਾਂ ਖਾਲੀ ਕਰਵਾ ਲਿਆ ਗਿਆ ਹੈ। ਫਾਇਰ ਫਾਈਟਰ ਪਾਣੀ ਦੀਆਂ ਬੌਛਾਰਾਂ ਨਾਲ ਅੱਗ ਬੁਝਾਉਣ ਦੇ ਕੰਮ 'ਚ ਲੱਗੇ ਹੋਏ ਹਨ।