ਮਿਆਂਮਾਰ 'ਚ ਵਾਪਰਿਆ ਭਿਆਨਕ ਸੜਕ ਹਾਦਸਾ, 22 ਲੋਕਾਂ ਦੀ ਮੌਤ

01/04/2020 9:04:49 AM

ਯਾਂਗੂਨ— ਮਿਆਂਮਾਰ ਦੇ ਕਯਿਨ ਸਟੇਟ 'ਚ ਇਕ ਵੱਡੇ ਸੜਕ ਹਾਦਸੇ 'ਚ ਘੱਟ ਤੋਂ ਘੱਟ 22 ਲੋਕਾਂ ਦੀ ਮੌਤ ਹੋ ਗਈ ਅਤੇ ਹੋਰ 10 ਜ਼ਖਮੀ ਹੋ ਗਏ। ਅਧਿਕਾਰੀਆਂ ਮੁਤਾਬਕ ਹਾਦਸਾ ਸ਼ੁੱਕਰਵਾਰ ਸਵੇਰੇ ਇਕ ਵਾਹਨ ਅਤੇ ਯਾਤਰੀ ਬੱਸ ਵਿਚਕਾਰ ਮਯਾਵਾਡੱਡੀ ਖੇਤਰ 'ਚ ਤਕਰੀਬਨ 11 ਵਜੇ ਵਾਪਰਿਆ।

PunjabKesari

ਹਾਦਸਾ ਇੰਨਾ ਭਿਆਨਕ ਸੀ ਕਿ ਵਾਹਨ 'ਚ ਸਵਾਰ ਸਾਰੇ ਯਾਤਰੀਆਂ ਦੀ ਮੌਤ ਹੋ ਗਈ ਜਦਕਿ ਬੱਸ 'ਚ ਸਵਾਰ ਕਈ ਯਾਤਰੀ ਜ਼ਖਮੀ ਹੋ ਗਏ। ਅਧਿਕਾਰੀਆਂ ਨੇ ਦੱਸਿਆ ਕਿ ਜ਼ਖਮੀਆਂ ਨੂੰ ਇਲਾਜ ਲਈ ਹਸਪਤਾਲ ਭੇਜ ਦਿੱਤਾ ਗਿਆ ਹੈ ਅਤੇ ਬੱਸ ਦੇ ਅੰਦਰ ਫਸੇ ਯਾਤਰੀਆਂ ਨੂੰ ਬਚਾਉਣ ਲਈ ਬਚਾਅ ਕਾਰਜ ਲੰਬੇ ਸਮੇਂ ਤਕ ਚੱਲੇ।

ਜ਼ਿਕਰਯੋਗ ਹੈ ਕਿ ਇਸ ਖੇਤਰ 'ਚ ਕਾਫੀ ਸੜਕ ਹਾਦਸੇ ਵਾਪਰਦੇ ਹਨ ਕਿਉਂਕਿ ਇਸ ਖੇਤਰ ਰਾਹੀਂ ਵਪਾਰ ਕੀਤਾ ਜਾਂਦਾ ਹੈ ਤੇ ਇੱਥੇ ਵਾਹਨਾਂ ਦੀਆਂ ਲੰਬੀਆਂ ਲਾਈਨਾਂ ਲੱਗੀਆਂ ਰਹਿੰਦੀਆਂ ਹਨ। ਪਹਾੜੀ ਖੇਤਰ ਹੋਣ ਕਾਰਨ ਵਾਹਨਾਂ 'ਤੇ ਕੰਟਰੋਲ ਵੀ ਘੱਟ ਜਾਂਦਾ ਹੈ, ਜਿਸ ਕਾਰਨ ਹਾਦਸੇ ਵਾਪਰਦੇ ਹਨ। ਅਕਤੂਬਰ ਮਹੀਨੇ ਵੀ ਇੱਥੇ ਭਿਆਨਕ ਬੱਸ ਹਾਦਸੇ 'ਚ ਕਈ ਬੋਧ ਸ਼ਰਧਾਲੂਆਂ ਦੀ ਮੌਤ ਹੋ ਗਈ ਸੀ।


Related News