ਬੁਰਕੀਨਾ ਫਾਸੋ ਦੇ ਪਸ਼ੂ ਬਾਜ਼ਾਰ 'ਚ ਅੰਨ੍ਹੇਵਾਹ ਗੋਲੀਬਾਰੀ, 20 ਲੋਕਾਂ ਦੀ ਮੌਤ

08/08/2020 1:58:57 PM

ਔਗਾਡੌਗੂ (ਵਾਰਤਾ) : ਪੱਛਮੀ ਅਫਰੀਕਾ ਦੇ ਬੁਰਕੀਨਾ ਫਾਸੋ ਵਿਚ ਸ਼ੁੱਕਰਵਾਰ ਨੂੰ ਪਸ਼ੂਆਂ ਦੇ ਭੀੜ ਵਾਲੇ ਬਾਜ਼ਾਰ ਵਿਚ ਅੰਨ੍ਹੇਵਾਹ ਕੀਤੀ ਗਈ ਗੋਲੀਬਾਰੀ ਵਿਚ 20 ਲੋਕ ਮਾਰੇ ਗਏ ਅਤੇ ਕਈ ਹੋਰ ਜ਼ਖ਼ਮੀ ਹੋ ਗਏ। ਆਧਿਕਾਰਤ ਨਿਊਜ਼ ਏਜੰਸੀ ਏਆਈਬੀ ਨੇ ਆਪਣੀ ਰਿਪੋਟਰ ਵਿਚ ਦੱਸਿਆ ਕਿ ਅੱਤਵਾਦ ਪ੍ਰਭਾਵਿਤ ਬੁਰਕੀਨਾ ਫਾਸੋ ਦੇ ਨਾਮੌਂਗੌ ਦੇ ਇਕ ਪਸ਼ੂ ਬਾਜ਼ਾਰ ਵਿਚ ਗੋਲੀਬਾਰੀ ਵਿਚ ਕਈ ਲੋਕ ਮਾਰੇ ਗਏ ਹਨ।

ਇਹ ਵੀ ਪੜ੍ਹੋ: ਕੋਝੀਕੋਡ ਜਹਾਜ਼ ਹਾਦਸੇ 'ਚ ਮਾਰੇ ਗਏ ਲੋਕਾਂ ਦਾ ਬਿਓਰਾ ਜਾਰੀ

ਇਕ ਸਥਾਨਕ ਸੂਤਰ ਨੇ ਕਿਹਾ, 'ਭਾਰੀ ਹਥਿਆਰਾਂ ਨਾਲ ਲੈਸ ਲੋਕਾਂ ਨੇ ਸ਼ੁੱਕਰਵਾਰ ਨੂੰ ਬਾਜ਼ਾਰ ਵਿਚ ਹੱਲਾ ਬੋਲਿਆ ਅਤੇ ਭੀੜ 'ਤੇ ਅੰਨ੍ਹੇਵਾਹ ਗੋਲੀਆਂ ਚਲਾ ਦਿੱਤੀਆਂ।' ਹਸਪਤਾਲ ਸੂਤਰਾਂ ਨੇ ਦੱਸਿਆ ਕਿ ਇਸ ਹਮਲੇ ਵਿਚ ਬਹੁਤ ਸਾਰੇ ਲੋਕ ਜਖ਼ਮੀ ਹੋਏ ਹਨ, ਉਥੇ ਹੀ ਖ਼ੇਤਰੀ ਗਵਰਨਰ ਕਰਨਲ ਸੇਦੋਊ ਸਾਨੋਊ ਨੇ ਦੱਸਿਆ ਕਿ ਮੁਲਜ਼ਮਾਂ ਨੂੰ ਫੜਨ ਦਾ ਅਭਿਆਨ ਜਾਰੀ ਹੈ।

ਇਹ ਵੀ ਪੜ੍ਹੋ: ਦੀਵਾਲੀ ਤੱਕ 90,000 ਰੁਪਏ ਤੱਕ ਉਛਲੇਗੀ ਚਾਂਦੀ, ਸੋਨਾ ਬਣੇਗਾ 60 ਹਜ਼ਾਰੀ

cherry

This news is Content Editor cherry