ਚੀਨ ਨਾਲ ਇਕਜੁੱਟਤਾ ਦਿਖਾਉਣ ਲਈ ਜਗਮਗਾਇਆ ਬੁਰਜ਼ ਖਲੀਫਾ, ਦੇਖੋ ਤਸਵੀਰਾਂ ਤੇ ਵੀਡੀਓ

02/05/2020 1:09:21 AM

ਅਬੂਧਾਬੀ - ਕੋਰੋਨਾਵਾਇਰਸ ਦੇ ਵੱਧਦੇ ਪ੍ਰਕੋਪ ਵਿਚਾਲੇ ਚੀਨ ਦੇ ਨਾਲ ਇਕਜੁੱਟਤਾ ਦਿਖਾਉਣ ਲਈ ਦੁਨੀਆ ਦੀ ਸਭ ਤੋਂ ਉਚੀ ਇਮਾਰਤ ਬੁਰਜ਼ ਖਲੀਫਾ ਲਾਲ ਅਤੇ ਗੋਲਡਨ ਰੰਗ ਨਾਲ ਜਗਮਗਾ ਉਠੀ। ਇਮਾਰਤ ਐਤਵਾਰ ਰਾਤ ਚੀਨੀ ਰਾਸ਼ਟਰੀ ਝੰਡੇ ਦੇ ਰੰਗ ਵਿਚ ਰੌਸ਼ਨ ਹੋਈ। ਇਹ ਪਹਿਲਾਂ ਰਾਸ਼ਟਰਪਤੀ ਹਿਜ਼ ਹਾਈਨੈੱਸ ਸ਼ੇਖ ਖਲੀਫਾ ਬਿਨ ਜਾਇਦ ਅਲ ਨਹਿਯਾਨ ਦੀ ਅਗਵਾਈ ਵਿਚ ਯੂ. ਏ. ਈ. ਵੱਲੋਂ ਦਿਖਾਈ ਗਈ ਮਜ਼ਬੂਤ ਇਕਜੁੱਟਤਾ ਦੇ ਤਹਿਤ ਕੀਤੀ ਗਈ।

 

ਬਰੁਜ਼ ਖਲੀਫਾ ਦੇ ਟਵਿੱਟਰ ਹੈਂਡਲ ਤੋਂ 3 ਤਸਵੀਰਾਂ ਸ਼ੇਅਰ ਕੀਤੀਆਂ ਹਨ। ਇਕ ਹੋਰ ਤਸਵੀਰ ਵਿਚ ਇਮਾਰਤ ਨੂੰ ਚਿੱਟੇ ਰੰਗ ਨਾਲ ਰੰਗਿਆ ਗਿਆ ਹੈ। ਜਿਸ 'ਤੇ ਵੁਹਾਨ ਦੇ ਨਾਲ-ਨਾਲ ਚੀਨੀ ਭਾਸ਼ਾ ਵਿਚ ਲਿੱਖਿਆ ਹੈ, ਮਜ਼ਬੂਤ ਰਹੋ। ਇਸ ਦੇ ਨਾਲ ਹੀ ਇਸ ਦੀ ਵੀਡੀਓ ਵੀ ਸ਼ੇਅਰ ਕੀਤੀ ਗਈ ਹੈ। ਚੀਨ ਦੇ ਰਾਸ਼ਟਰੀ ਝੰਡੇ ਨਾਲ ਰੰਗੀ ਹੋਰ ਇਤਿਹਾਸਕ ਇਮਾਰਤਾਂ ਵਿਚ ਕੈਪੀਟਲ ਗੇਟ, ਅਬੂਧਾਬੀ ਗਲੋਬਲ ਮਾਰਕਿਟ, ਅਬੂਧਾਬੀ ਵਿਚ ਅਮੀਰਾਤ ਪੈਲੇਸ ਅਤੇ ਸ਼ੇਖ ਜਾਇਦ ਬਿ੍ਰਜ਼, ਦੁਬਈ ਵਿਚ ਬੁਰਜ਼ ਅਲ ਅਰਬ ਅਤੇ ਅਲ ਏਨ ਵਿਚ ਹੱਜਾ ਬਿਨ ਜਾਇਦ ਸਟੇਡੀਅਮ ਸ਼ਾਮਲ ਹਨ।

 

ਦੱਸ ਦਈਏ ਕਿ ਚੀਨ ਤੋਂ ਸ਼ੁਰੂ ਹੋਇਆ ਇਹ ਵਾਇਰਸ ਉਥੇ 426 ਲੋਕਾਂ ਦੀ ਜਾਨ ਲੈ ਚੁੱਕਿਆ ਹੈ ਅਤੇ ਹੁਣ ਤੱਕ 20 ਹਜ਼ਾਰ ਤੋਂ ਜ਼ਿਆਦਾ ਲੋਕ ਇਸ ਦੀ ਲਪੇਟ ਵਿਚ ਆ ਗਏ ਹਨ। ਅਜੇ ਤੱਕ ਵਾਇਰਸ ਦੁਨੀਆ ਦੇ 25 ਦੇਸ਼ਾਂ ਵਿਚ ਦਸਤਕ ਦੇ ਚੁੱਕਿਆ ਹੈ, ਜਿਸ ਵਿਚ ਭਾਰਤ ਵੀ ਸ਼ਾਮਲ ਹੈ। ਇਥੇ ਕੇਰਲ ਰਾਜ ਵਿਚ ਇਸ ਵਾਇਰਸ ਦੇ 3 ਮਾਮਲਿਆਂ ਦੀ ਪੁਸ਼ਟੀ ਹੋ ਗਈ ਹੈ, ਜਿਸ ਤੋਂ ਬਾਅਦ ਉਥੇ ਸੂਬਾਈ ਐਮਰਜੰਸੀ ਐਲਾਨ ਕਰ ਦਿੱਤੀ ਗਈ ਹੈ।
 

Khushdeep Jassi

This news is Content Editor Khushdeep Jassi