ਭਾਰਤ ਦੇ ਸੁਤੰਤਰਤਾ ਦਿਵਸ ''ਤੇ ਤਿਰੰਗੇ ਦੇ ਰੰਗ ''ਚ ਰੰਗਿਆ ਬੁਰਜ਼ ਖਲੀਫਾ

08/16/2020 4:33:48 AM

ਦੁਬਈ - ਭਾਰਤ ਦੇ 74ਵੇਂ ਸੁਤੰਤਰਤਾ ਦਿਵਸ ਦੀ ਧੂਮ ਵਿਦੇਸ਼ਾਂ ਵਿਚ ਵੀ ਦੇਖਣ ਨੂੰ ਮਿਲੀ। ਸੰਯੁਕਤ ਅਰਬ ਅਮੀਰਾਤ ਨੇ ਭਾਰਤ ਦੇ ਨਾਲ ਆਪਣੀ ਦੋਸਤੀ ਦਾ ਇਜ਼ਹਾਰ ਕਰਦੇ ਹੋਏ ਦੁਨੀਆ ਦੀ ਸਭ ਤੋਂ ਉੱਚੀ ਇਮਾਰਤ ਬੁਰਜ਼ ਖਲੀਫਾ ਨੂੰ ਤਿਰੰਗੇ ਦੇ ਰੰਗ ਵਿਚ ਰੰਗ ਦਿੱਤਾ। ਇਸ ਤੋਂ ਇਲਾਵਾ ਅਬੂਧਾਬੀ ਦੇ ਰਾਸ਼ਟਰੀ ਆਇਲ ਕੰਪਨੀ ਦੇ ਟਾਵਰ ਨੂੰ ਵੀ ਤਿਰੰਗੇ ਵਿਚ ਦਿਖਾਇਆ ਗਿਆ। ਇਸ ਮੌਕੇ ਬੁਰਜ਼ ਖਲੀਫਾ ਟਾਵਰ ਕੋਲ ਵੱਡੀ ਗਿਣਤੀ ਵਿਚ ਭਾਰਤੀ ਲੋਕਾਂ ਨੇ ਹਾਜ਼ਰ ਹੋ ਕੇ ਭਾਰਤ ਦੇ ਸੁਤੰਤਰਤਾ ਦਿਵਸ ਦਾ ਜਸ਼ਨ ਮਨਾਇਆ।

ਪੀ. ਐੱਮ. ਨੇ ਲਾਲ ਕਿਲੇ ਤੋਂ ਖਾੜ੍ਹੀ ਦੇਸ਼ਾਂ ਦਾ ਕੀਤਾ ਜ਼ਿਕਰ
ਪੀ. ਐੱਮ. ਮੋਦੀ ਨੇ ਲਾਲ ਕਿਲੇ ਤੋਂ ਦੇਸ਼ ਦੇ ਨਾਂ ਸੰਬੋਧਨ ਵਿਚ ਖਾੜ੍ਹੀ ਦੇਸ਼ਾਂ ਦਾ ਜ਼ਿਕਰ ਕਰਦੇ ਹੋਏ ਕਿਹਾ ਸੀ ਕਿ ਉਹ ਵੀ ਸਾਡੇ ਗੁਆਂਢੀ ਦੇਸ਼ ਹਨ ਜਿਨ੍ਹਾਂ ਨਾਲ ਸਾਡੀਆਂ ਸਰਹੱਦਾਂ ਨਹੀਂ ਲੱਗਦੀਆਂ ਹਨ। ਉਨ੍ਹਾਂ ਨੇ ਕੋਰੋਨਾ ਕਾਲ ਵਿਚ ਪੱਛਮੀ ਏਸ਼ੀਆ ਤੋਂ ਭਾਰਤੀ ਨਾਗਰਿਕਾਂ ਦੀ ਵਾਪਸੀ ਲਈ ਚਲਾਏ ਗਏ ਅਭਿਆਨ ਨੂੰ ਲੈ ਕੇ ਸਾਰੇ ਦੇਸ਼ਾਂ ਦਾ ਧੰਨਵਾਦ ਕੀਤਾ। ਪੀ. ਐੱਮ. ਮੋਦੀ ਕਈ ਵਾਰ ਪੱਛਮੀ ਏਸ਼ੀਆ ਦੇ ਦੇਸ਼ਾਂ ਦੀ ਯਾਤਰਾ ਕਰ ਚੁੱਕੇ ਹਨ।

ਬੁਰਜ਼ ਖਲੀਫਾ 'ਤੇ ਕਈ ਵਾਰ ਦਿੱਖੀ ਹੈ ਤਿਰੰਗੇ ਦੀ ਝਲਕ
ਦੁਨੀਆ ਦੀ ਸਭ ਤੋਂ ਉੱਚੀ ਇਸ ਇਮਾਰਤ 'ਤੇ ਪਹਿਲਾਂ ਵੀ ਕਈ ਵਾਰ ਤਿਰੰਗਾ ਦੇਖਣ ਨੂੰ ਮਿਲਿਆ ਹੈ। ਯੂ. ਏ. ਈ. ਨੇ ਪਿਛਲੇ ਸਾਲ ਸੁਤੰਤਰਤਾ ਦਿਵਸ 'ਤੇ ਵੀ ਬੁਰਜ਼ ਖਲੀਫਾ ਨੂੰ ਤਿਰੰਗੇ ਦੇ ਰੰਗ ਵਿਚ ਪ੍ਰਦਰਸ਼ਿਤ ਕੀਤਾ ਸੀ। ਇਸ ਤੋਂ ਇਲਾਵਾ 2 ਅਕਤੂਬਰ ਨੂੰ ਮਹਾਤਮਾ ਗਾਂਧੀ ਦੀ 150ਵੀਂ ਜੈਯੰਤੀ 'ਤੇ ਬੁਰਜ਼ ਖਲੀਫਾ 'ਤੇ ਉਨ੍ਹਾਂ ਦੇ ਸੰਦੇਸ਼ਾਂ ਅਤੇ ਤਸਵੀਰਾਂ ਦੀ ਝਲਕ ਦਿਖਾਈ ਸੀ। ਇਸ ਤੋਂ ਪਹਿਲਾਂ ਪੀ. ਐੱਮ. ਮੋਦੀ ਨੇ ਯੂ. ਏ. ਈ. ਦੌਰੇ 'ਤੇ ਮਾਰਚ 2018 ਵਿਚ ਵੀ ਦੁਨੀਆ ਦੀ ਇਸ ਉੱਚੀ ਇਮਾਰਤ 'ਤੇ ਭਾਰਤੀ ਤਿਰੰਗਾ ਦੇਖਿਆ ਗਿਆ ਸੀ।


Khushdeep Jassi

Content Editor

Related News