'ਤਿਰੰਗੇ' ਨਾਲ ਰੌਸ਼ਨ ਹੋਇਆ 'ਬੁਰਜ ਖਲੀਫਾ', UAE ਵੱਲੋਂ ਪਾਕਿਸਤਾਨ ਨੂੰ ਵੱਡਾ ਸੰਦੇਸ਼ (ਵੀਡੀਓ)

08/15/2023 2:08:16 PM

ਦੁਬਈ- ਸੰਯੁਕਤ ਅਰਬ ਅਮੀਰਾਤ ਨੇ ਭਾਰਤ ਦੇ ਆਜ਼ਾਦੀ ਦਿਵਸ ਮੌਕੇ ਬੁਰਜ ਖਲੀਫਾ ਤੋਂ ਪਾਕਿਸਤਾਨ ਨੂੰ ਵੱਡਾ ਸੰਦੇਸ਼ ਦਿੱਤਾ ਹੈ। ਇਸ ਸਾਲ ਬੁਰਜ ਖਲੀਫਾ 'ਤੇ ਪਾਕਿਸਤਾਨ ਦਾ ਝੰਡਾ ਡਿਸਪਲੇ ਕਰਨ ਤੋਂ ਇਨਕਾਰ ਕਰ ਦਿੱਤਾ ਗਿਆ, ਜਦਕਿ ਰਾਤ ਦੇ 12 ਵਜਦੇ ਹੀ ਭਾਰਤੀ ਤਿਰੰਗੇ ਨਾਲ ਬੁਰਜ ਖਲੀਫਾ ਦਾ ਖੇਤਰ ਜਗਮਗਾ ਉੱਠਿਆ।

ਡਿਸਪਲੇ ਕੀਤਾ ਗਿਆ ਭਾਰਤੀ ਝੰਡਾ

ਇਕ ਪਾਸੇ ਜਿੱਥੇ ਬੁਰਜ ਖਲੀਫਾ 'ਤੇ ਪਾਕਿਸਤਾਨੀ ਝੰਡਾ ਡਿਸਪਲੇ ਨਹੀਂ ਗਿਆ, ਉੱਥੇ ਰਾਤ ਦੇ 12 ਵਜੇ ਭਾਰਤੀ ਝੰਡੇ ਨੂੰ ਪ੍ਰਦਰਸ਼ਿਤ ਕੀਤਾ ਗਿਆ, ਜੋ ਕਿ ਭਾਰਤ ਅਤੇ ਸੰਯੁਕਤ ਅਰਬ ਅਮੀਰਾਤ ਵਿਚਾਲੇ ਵਧਦੀ ਦੋਸਤੀ ਨੂੰ ਦਰਸਾਉਂਦਾ ਹੈ। ਇਸ ਦੇ ਨਾਲ ਹੀ ਪਾਕਿਸਤਾਨ ਲਈ ਸੰਦੇਸ਼ ਹੈ ਕਿ ਭਿਖਾਰੀਆਂ ਦੀ ਕਿਤੇ ਵੀ ਕੋਈ ਇੱਜ਼ਤ ਨਹੀਂ ਹੈ। ਇਸ ਸਾਲ ਦਾ ਸੁਤੰਤਰਤਾ ਦਿਵਸ ਭਾਰਤ ਅਤੇ ਸੰਯੁਕਤ ਅਰਬ ਅਮੀਰਾਤ ਲਈ ਵੀ ਖਾਸ ਹੈ ਕਿਉਂਕਿ ਪਹਿਲੀ ਵਾਰ ਦੋਵਾਂ ਦੇਸ਼ਾਂ ਵਿਚਾਲੇ ਸਥਾਨਕ ਕਰੰਸੀ 'ਚ ਕਾਰੋਬਾਰ ਸ਼ੁਰੂ ਹੋਇਆ ਹੈ। ਭਾਰਤ ਨੇ ਯੂਏਈ ਤੋਂ ਪਹਿਲੀ ਵਾਰ ਰੁਪਏ ਵਿੱਚ ਕੱਚਾ ਤੇਲ ਖਰੀਦਿਆ ਹੈ ਅਤੇ ਹੁਣ ਦੋਵੇਂ ਦੇਸ਼ ਰੁਪਏ-ਦਿਰਹਾਮ ਵਿੱਚ ਕਾਰੋਬਾਰ ਕਰ ਰਹੇ ਹਨ, ਜਿਸ ਤੋਂ ਬਾਅਦ ਭਾਰਤ ਨੇ ਆਪਸੀ ਵਪਾਰ ਵਿੱਚ ਡਾਲਰ ਤੋਂ ਛੁਟਕਾਰਾ ਪਾਉਣ ਦੀ ਦਿਸ਼ਾ ਵਿੱਚ ਕਦਮ ਚੁੱਕਿਆ ਹੈ। 

ਤੁਹਾਨੂੰ ਦੱਸ ਦੇਈਏ ਕਿ ਬੁਰਜ ਖਲੀਫਾ ਨੂੰ ਦੁਨੀਆ ਦੀ ਸਭ ਤੋਂ ਉੱਚੀ ਇਮਾਰਤ ਹੋਣ ਦਾ ਖਿਤਾਬ ਮਿਲਿਆ ਹੈ। ਅਕਸਰ ਕਈ ਮੌਕਿਆਂ 'ਤੇ ਦੇਖਿਆ ਜਾਂਦਾ ਹੈ ਕਿ ਬੁਰਜ ਖਲੀਫਾ ਦੀ ਡਿਸਪਲੇ 'ਤੇ ਕੋਈ ਖਾਸ ਮੌਕਾ ਮਨਾਇਆ ਜਾਂਦਾ ਹੈ। ਇਸ ਤੋਂ ਇਲਾਵਾ ਬੁਰਜ ਖਲੀਫਾ ਅਕਸਰ ਕਿਸੇ ਦੇਸ਼ ਨਾਲ ਯੂਏਈ ਦੇ ਵਧ ਰਹੇ ਸਬੰਧਾਂ ਨੂੰ ਵੀ ਦਰਸਾਉਂਦਾ ਹੈ। ਜੁਲਾਈ ਮਹੀਨੇ ਵੀ ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸੰਯੁਕਤ ਅਰਬ ਅਮੀਰਾਤ ਦੇ ਦੌਰੇ 'ਤੇ ਗਏ ਸਨ ਤਾਂ ਯੂਏਈ ਨੇ ਬੁਰਜ ਖਲੀਫਾ 'ਤੇ ਭਾਰਤੀ ਤਿਰੰਗਾ ਪ੍ਰਦਰਸ਼ਿਤ ਕੀਤਾ ਸੀ। 

ਪਾਕਿਸਤਾਨੀ ਲੋਕਾਂ ਵਿਚ ਨਿਰਾਸ਼ਾ

ਬੁਰਜ ਖਲੀਫਾ ਤੋਂ ਪਹਿਲਾਂ ਪਾਕਿਸਤਾਨ ਦਾ ਝੰਡਾ ਡਿਸਪਲੇ ਕੀਤਾ ਜਾਂਦਾ ਸੀ ਪਰ ਇਸ ਵਾਰ ਬੁਰਜ ਖਲੀਫਾ ਨੇੜੇ ਉਡੀਕ ਕਰ ਰਹੇ ਪਾਕਿਸਤਾਨੀਆਂ ਨੂੰ ਕਾਫੀ ਨਿਰਾਸ਼ਾ ਹੋਈ। 14 ਅਗਸਤ ਦੀ ਰਾਤ ਨੂੰ ਬੁਰਜ ਖਲੀਫਾ ਇਮਾਰਤ 'ਤੇ ਪਾਕਿਸਤਾਨ ਦਾ ਝੰਡਾ ਲਗਾਉਣ ਤੋਂ ਇਨਕਾਰ ਕਰ ਦਿੱਤਾ ਗਿਆ। ਇਸ ਪੂਰੀ ਘਟਨਾ ਦਾ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਲੋਕ ਪਾਕਿਸਤਾਨ ਨੂੰ ਬਹੁਤ ਮਾੜਾ ਬੋਲ ਰਹੇ ਹਨ। ਹਾਲਾਂਕਿ ਕੁਝ ਪਾਕਿਸਤਾਨੀ ਇਸ ਤੋਂ ਨਿਰਾਸ਼ ਹੋ ਗਏ ਅਤੇ 'ਪਾਕਿਸਤਾਨ ਜ਼ਿੰਦਾਬਾਦ' ਦੇ ਨਾਅਰੇ ਲਗਾਉਣੇ ਸ਼ੁਰੂ ਕਰ ਦਿੱਤੇ। ਇਕ ਔਰਤ ਨੂੰ ਇਹ ਕਹਿੰਦੇ ਸੁਣਿਆ ਜਾ ਸਕਦਾ ਹੈ ਕਿ ਸਾਰੇ ਪਾਕਿਸਤਾਨੀਆਂ ਨਾਲ 'ਮਜ਼ਾਕ' ਕੀਤਾ ਗਿਆ ਹੈ। ਹਾਲਾਂਕਿ ਭਾਰੀ ਰੌਲੇ-ਰੱਪੇ ਤੋਂ ਬਾਅਦ ਆਖਰਕਾਰ ਇਮਾਰਤ 'ਤੇ ਪਾਕਿਸਤਾਨੀ ਝੰਡਾ ਦਿਖਾਇਆ ਗਿਆ। 

ਪੜ੍ਹੋ ਇਹ ਅਹਿਮ ਖ਼ਬਰ-ਯੂਕੇ : ਭਾਰਤੀ ਦੂਤਘਰ 'ਚ 'ਵੰਡ' ਦੀਆਂ ਦਰਦਨਾਕ ਤਸਵੀਰਾਂ ਦੀ ਪ੍ਰਦਰਸ਼ਨੀ ਆਯੋਜਿਤ

ਬੁਰਜ ਖਲੀਫਾ ਦੇ ਅਧਿਕਾਰਤ ਇੰਸਟਾਗ੍ਰਾਮ ਪੇਜ ਨੇ ਕਿਹਾ ਕਿ "ਪਾਕਿਸਤਾਨ ਦੇ ਲੋਕਾਂ ਨੂੰ ਆਪਣੇ ਦੇਸ਼ ਦੀ ਵਿਰਾਸਤ ਅਤੇ ਮਹਾਨ ਪ੍ਰਾਪਤੀਆਂ ਦਾ ਜਸ਼ਨ ਮਨਾਉਣ ਵਾਲੇ ਮਾਣ, ਏਕਤਾ ਅਤੇ ਖੁਸ਼ਹਾਲੀ ਨਾਲ ਭਰੇ ਦਿਨ ਦੀ ਕਾਮਨਾ ਕਰਦੇ ਹਾਂ। ਅਸੀਂ ਉਮੀਦ ਕਰਦੇ ਹਾਂ ਕਿ ਭਵਿੱਖ ਪਾਕਿਸਤਾਨ, ਦੇਸ਼ ਅਤੇ ਲੋਕਾਂ ਲਈ ਚੰਗਾ ਹੋ ਸਕਦਾ ਹੈ।" ਹੋਰ ਸਫਲਤਾ ਅਤੇ ਖੁਸ਼ੀਆਂ ਮਿਲਣ। ਸੁਤੰਤਰਤਾ ਦਿਵਸ ਮੁਬਾਰਕ!" ਤੁਹਾਨੂੰ ਦੱਸ ਦੇਈਏ ਕਿ ਦੁਬਈ ਵਿੱਚ ਪਾਕਿਸਤਾਨ ਅਤੇ ਭਾਰਤ ਤੋਂ ਵੱਡੀ ਗਿਣਤੀ ਵਿੱਚ ਪ੍ਰਵਾਸੀ ਰਹਿੰਦੇ ਹਨ। 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
 

Vandana

This news is Content Editor Vandana