ਬਕਿੰਘਮ ਪੈਲੇਸ ਦਾ ਫ਼ੈਸਲਾ, 'ਕੋਹਿਨੂਰ' ਨਾਲ ਜੁੜੀ ਕਹਾਣੀ ਤਾਜਪੋਸ਼ੀ ਸਮਾਗਮ ਦਾ ਨਹੀਂ ਹੋਵੇਗੀ ਹਿੱਸਾ

04/23/2023 5:44:17 PM

ਲੰਡਨ (ਭਾਸ਼ਾ)- ਬਕਿੰਘਮ ਪੈਲੇਸ ਨੇ ਭਾਰਤ ਦੁਆਰਾ ਦਾਅਵਾ ਕੀਤੇ ਬਸਤੀਵਾਦੀ ਯੁੱਗ ਦੇ ਕੋਹਿਨੂਰ ਹੀਰੇ ਬਾਰੇ ਵਿਵਾਦ ਤੋਂ ਸੁਚੇਤ ਹੁੰਦਿਆਂ ਅਗਲੇ ਮਹੀਨੇ ਕਿੰਗ ਚਾਰਲਸ ਤੀਜੇ ਅਤੇ ਮਹਾਰਾਣੀ ਕੈਮਿਲਾ ਦੇ ਤਾਜਪੋਸ਼ੀ ਸਮਾਰੋਹ ਦਾ ਹਿੱਸਾ ਨਾ ਬਣਾਉਣ ਦਾ ਫ਼ੈਸਲਾ ਕੀਤਾ ਹੈ। ਬ੍ਰਿਟਿਸ਼ ਸ਼ਾਹੀ ਪਰਿਵਾਰ ਨਾਲ ਜੁੜੇ ਮਾਮਲਿਆਂ ਦੇ ਮਾਹਿਰ ਨੇ ਇਹ ਜਾਣਕਾਰੀ ਦਿੱਤੀ। 'ਦਿ ਡੇਲੀ ਟੈਲੀਗ੍ਰਾਫ' ਅਖ਼ਬਾਰ ਦੀ ਐਸੋਸੀਏਟ ਐਡੀਟਰ ਕੈਮਿਲਾ ਟੋਮਿਨੀ ਨੇ ਪੀਟੀਆਈ-ਭਾਸ਼ਾ ਨੂੰ ਦਿੱਤੇ ਇੰਟਰਵਿਊ ਵਿੱਚ ਕਿਹਾ ਕਿ ਉਸਨੇ ਰਵਾਇਤੀ ਤਾਜ ਵਿੱਚ ਕੋਹਿਨੂਰ ਹੀਰੇ ਦੀ ਵਰਤੋਂ ਨਾ ਕਰਨ ਦੇ ਕੈਮਿਲਾ ਦੇ ਫ਼ੈਸਲੇ 'ਤੇ ਨੋਟਿਸ ਲਿਆ। 

ਮਹਾਰਾਣੀ ਕੈਮਿਲਾ ਨੇ ਤਾਜਪੋਸ਼ੀ ਲਈ ਚੁਣਿਆ ਰਾਣੀ ਮੈਰੀ ਦਾ ਤਾਜ

ਮਹਾਰਾਣੀ ਕੈਮਿਲਾ ਨੇ 6 ਮਈ ਦੇ ਤਾਜਪੋਸ਼ੀ ਸਮਾਰੋਹ ਲਈ ਬਕਿੰਘਮ ਪੈਲੇਸ ਦੁਆਰਾ ਕੱਢੇ ਗਏ ਸ਼ਾਹੀ ਗਹਿਣਿਆਂ ਵਜੋਂ ਰਾਣੀ ਮੈਰੀ ਦੇ ਤਾਜ ਨੂੰ ਚੁਣਿਆ ਹੈ। ਟੋਮਿਨੀ ਨੇ ਕਿਹਾ ਕਿ "ਮੈਨੂੰ ਲੱਗਦਾ ਹੈ ਕਿ ਬਕਿੰਘਮ ਪੈਲੇਸ ਸ਼ਾਇਦ ਕੋਹਿਨੂਰ ਦੇ ਵਿਵਾਦਾਂ ਵਿੱਚ ਹੋਣ ਬਾਰੇ ਸੁਚੇਤ ਸੀ ਅਤੇ ਇਸ ਲਈ ਉਸਨੇ ਹੀਰੇ ਦੀ ਉਤਪਤੀ ਦੀ ਕਹਾਣੀ ਨੂੰ ਅੱਗੇ ਨਾ ਵਧਾਉਣ ਦਾ ਫੈ਼ੈਸਲਾ ਕੀਤਾ।" ਇਸ ਮਹੀਨੇ ਦੇ ਸ਼ੁਰੂ ਵਿਚ ਪੈਲੇਸ ਨੇ ਕਿਹਾ ਸੀ ਕਿ ਮਹਾਰਾਣੀ ਮੈਰੀ ਦੇ ਤਾਜ ਵਿਚ ਮਾਮੂਲੀ ਬਦਲਾਅ ਕੀਤੇ ਜਾ ਰਹੇ ਹਨ ਜਿਵੇਂ ਕਿ ਕਲਿਨਨ 3, 4 ਅਤੇ 5 ਹੀਰੇ ਨੂੰ ਸ਼ਾਮਲ ਕਰਨਾ, ਜੋ ਕਈ ਸਾਲਾਂ ਤੋਂ ਮਹਾਰਾਣੀ ਐਲਿਜ਼ਾਬੈਥ II ਦੇ ਨਿੱਜੀ ਗਹਿਣਿਆਂ ਦੇ ਸੰਗ੍ਰਹਿ ਦਾ ਹਿੱਸਾ ਰਹੇ ਹਨ। ਇਹ ਡਿਜ਼ਾਇਨ ਮਹਾਰਾਣੀ ਅਲੈਗਜ਼ੈਂਡਰਾ ਦੇ 1902 ਦੇ ਤਾਜ ਤੋਂ ਪ੍ਰੇਰਿਤ ਹੈ, ਜੋ ਅਸਲ ਵਿੱਚ ਕੋਹਿਨੂਰ ਨਾਲ ਜੜਿਆ ਹੋਇਆ ਸੀ, ਜੋ ਕਿ ਮਹਾਰਾਣੀ ਐਲਿਜ਼ਾਬੈਥ II ਦੀ ਮਾਂ, ਮਹਾਰਾਣੀ ਐਲਿਜ਼ਾਬੈਥ II ਦੇ 1937 ਤੋਂ ਤਾਜ ਵਿੱਚ ਹੈ। 

ਪੜ੍ਹੋ ਇਹ ਅਹਿਮ ਖ਼ਬਰ-80 ਸਾਲਾਂ ਬਾਅਦ ਮਿਲਿਆ World War II ਦੇ 'ਜਹਾਜ਼' ਦਾ ਮਲਬਾ, ਆਸਟ੍ਰੇਲੀਆਈ ਕੈਦੀ ਸਨ ਸਵਾਰ

ਵਿਵਾਦਾਂ ਤੋਂ ਬਚਣ ਲਈ ਲਿਆ ਗਿਆ ਫ਼ੈਸਲਾ

ਪਿਛਲੇ ਮਹੀਨੇ ਹਿਸਟੋਰਿਕ ਰਾਇਲ ਪੈਲੇਸ (HRP), ਜੋ ਕਿ ਯੂਕੇ ਦੇ ਮਹਿਲਾਂ ਦਾ ਪ੍ਰਬੰਧਨ ਕਰਦੀ ਹੈ, ਨੇ ਕਿਹਾ ਕਿ ਕੋਹਿਨੂਰ ਹੀਰੇ ਨੂੰ ਮਈ ਵਿੱਚ ਟਾਵਰ ਆਫ ਲੰਡਨ ਵਿਖੇ ਇੱਕ ਜਨਤਕ ਪ੍ਰਦਰਸ਼ਨੀ ਵਿੱਚ "ਜਿੱਤ ਦੇ ਪ੍ਰਤੀਕ" ਵਜੋਂ ਪ੍ਰਦਰਸ਼ਿਤ ਕੀਤਾ ਜਾਵੇਗਾ। ਪ੍ਰਦਰਸ਼ਨੀ ਵਿੱਚ ਕੋਹਿਨੂਰ ਦੇ ਇਤਿਹਾਸ ਨੂੰ ਵੀ ਪ੍ਰਦਰਸ਼ਿਤ ਕੀਤਾ ਜਾਵੇਗਾ। ਐੱਚਆਰਪੀ ਨੇ ਨਵੀਂ ਪ੍ਰਸਤਾਵਿਤ ਪ੍ਰਦਰਸ਼ਨੀ ਦਾ ਜ਼ਿਕਰ ਕਰਦਿਆਂ ਕਿਹਾ ਕਿ ਮਹਾਰਾਣੀ ਐਲਿਜ਼ਾਬੇਥ ਦੇ ਤਾਜ ਵਿਚ ਜੜੇ ਕੋਹਿਨੂਰ ਦੇ ਇਤਿਹਾਸ ਨੂੰ ਜਿੱਤ ਦੇ ਤੌਰ 'ਤੇ ਬਿਆਨ ਕੀਤਾ ਜਾਵੇਗਾ। ਇਸ ਵਿਚ ਉਹ ਇਤਿਹਾਸ ਵੀ ਸ਼ਾਮਲ ਹੈ ਜਦੋਂ ਇਹ ਹੀਰਾ ਮੁਗਲ ਸਾਮਰਾਜ, ਈਰਾਨ ਦੇ ਸ਼ਾਹਾਂ, ਅਫਗਾਨਿਸਤਾਨ ਦੇ ਅਮੀਰਾਂ ਅਤੇ ਸਿੱਖ ਰਾਜਿਆਂ ਕੋਲ ਹੁੰਦਾ ਸੀ। ਫ਼ਾਰਸੀ ਭਾਸ਼ਾ ਵਿੱਚ ਕੋਹਿਨੂਰ ਦਾ ਅਰਥ ਹੈ ਰੋਸ਼ਨੀ ਦਾ ਪਹਾੜ। ਇਹ ਹੀਰਾ ਮਹਾਰਾਜਾ ਰਣਜੀਤ ਸਿੰਘ ਦੇ ਖ਼ਜ਼ਾਨੇ ਵਿੱਚ ਸ਼ਾਮਲ ਸੀ, ਪਰ ਮਹਾਰਾਣੀ ਵਿਕਟੋਰੀਆ ਦੇ ਭਾਰਤ ਦੀ ਮਹਾਰਾਣੀ ਬਣਨ ਤੋਂ ਕੁਝ ਸਾਲ ਪਹਿਲਾਂ ਇਹ ਉਸ ਦੇ ਕਬਜ਼ੇ ਵਿੱਚ ਚਲਾ ਗਿਆ ਸੀ। ਇਹ ਹੀਰਾ ਅਤੀਤ ਵਿੱਚ ਬ੍ਰਿਟੇਨ ਵਿੱਚ ਤਾਜਪੋਸ਼ੀ ਲਈ ਖਿੱਚ ਦਾ ਕੇਂਦਰ ਰਿਹਾ ਹੈ। ਐਚਆਰਪੀ ਦੇ ਮੁਲਾਂਕਣ ਦੇ ਅਨੁਸਾਰ, ਹੀਰਾ ਸ਼ਾਇਦ ਦੱਖਣੀ ਭਾਰਤ ਵਿੱਚ ਗੋਲਕੁੰਡਾ ਖਾਨ ਵਿੱਚੋਂ ਕੱਢਿਆ ਗਿਆ ਸੀ ਅਤੇ ਇਸਦਾ ਭਾਰ 105.6 ਕੈਰੇਟ ਹੈ।

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।

Vandana

This news is Content Editor Vandana