ਤਖ਼ਤਾ ਪਲਟਣ ਲਈ BSP ਕਰ ਰਹੀ ਹੈ 'ਮਿਸ਼ਨ 2019' ਲਈ ਤਿਆਰੀਆਂ'

02/16/2019 10:50:46 AM

ਰੋਮ,(ਕੈਂਥ)— ਸਮਾਜ ਸੇਵੀ ਖੇਤਰ ਵਿੱਚ ਅਹਿਮ ਯੋਗਦਾਨ ਪਾਉਣ ਲਈ ਇਟਲੀ ਦੀ ਸਿਰਮੌਰ ਸੰਸਥਾ 'ਭਾਰਤ ਰਤਨ ਡਾ. ਬੀ. ਆਰ. ਅੰਬੇਦਕਰ ਵੈਲਫੇਅਰ ਐਸੋਸੀਏਸ਼ਨ' (ਰਜਿ) ਅੱਜ -ਕੱਲ ਭਾਰਤੀ ਸਿਆਸਤ ਦਾ ਤਖ਼ਤਾ ਪਲਟਣ ਲਈ 'ਬੀ.ਐੱਸ.ਪੀ. ਮਿਸ਼ਨ 2019' ਲਈ ਤਿਆਰ ਬਰ ਤਿਆਰ ਹੈ । ਇਸੇ ਤਹਿਤ ਇਟਲੀ ਦੇ ਸਾਰੇ ਅੰਬੇਦਕਰੀ ਸਾਥੀਆਂ ਨੂੰ ਇੱਕ ਝੰਡੇ ਥੱਲੇ ਇਕੱਠੇ ਕਰਨ ਲਈ ਜ਼ਿਲ੍ਹਾ ਬੈਰਗਾਮੋ ਵਿਖੇ ਐਸੋਸੀਏਸ਼ਨ ਦੇ ਪੁਰਾਣੇ ਸਾਥੀਆਂ ਅਤੇ ਅੰਬੇਦਕਰੀ ਵਿਚਾਰਧਾਰਾਵਾਂ ਨਾਲ ਸਬੰਧ ਰੱਖਣ ਵਾਲੇ ਸਾਥੀਆਂ ਨਾਲ ਮੀਟਿੰਗਾਂ ਨੂੰ ਅੰਜਾਮ ਦੇ ਰਹੀ ਹੈ।
ਇਸੇ ਕਾਰਵਾਈ ਤਹਿਤ ਹੋਈ ਜੋਸ਼ ਭਰਪੂਰ ਮੀਟਿੰਗ 'ਚ ਬਹੁਤ ਸਾਰੇ ਸਮਾਜਿਕ ਮੁੱਦਿਆਂ 'ਤੇ ਵਿਚਾਰਾਂ ਹੋਈਆਂ, ਜਿਨ੍ਹਾਂ 'ਚੋਂ ਅਹਿਮ ਮੁੱਦਾ ਭਾਰਤ ਵਿੱਚ ਲੋਕਤੰਤਰ ਨੂੰ ਬਚਾਉਣ ਲਈ ਅਤੇ ਭਾਰਤ ਵਿੱਚ ਬਹੁਜਨ ਸਮਾਜ ਉੱਪਰ ਹੋ ਰਹੇ ਤਸ਼ੱਦਤ ਨੂੰ ਰੋਕਣ ਲਈ ਭੈਣ ਕੁਮਾਰੀ ਮਾਇਆਵਤੀ ਜੀ ਦੇ ਹੱਥ ਮਜ਼ਬੂਤ ਕਰਨਾ ਹੈ ਤਾਂ ਜੋ ਆ ਰਹੀਆਂ ਲੋਕ ਸਭਾ ਚੋਣਾਂ ਵਿੱਚ ਵੱਧ ਤੋ ਵੱਧ ਆਰਥਿਕ ਪੱਖੋਂ ਸਹਿਯੋਗ ਕਰਕੇ ਬਹੁਜਨ ਸਮਾਜ ਪਾਰਟੀ ਨੂੰ ਮਜ਼ਬੂਤ ਕਰਕੇ ਭੈਣ ਕੁਮਾਰੀ ਮਾਇਆਵਤੀ ਜੀ ਨੂੰ ਦੇਸ਼ ਦਾ ਪ੍ਰਧਾਨ ਮੰਤਰੀ ਬਣਾਇਆ ਜਾ ਸਕੇ।
ਮੀਟਿੰਗ ਵਿੱਚ ਸਾਰੇ ਸੂਝਵਾਨ ਸਾਥੀਆਂ ਨੇ ਪ੍ਰਣ ਕੀਤਾ ਕਿ ਉਹ ਆਪਣੇ ਸਾਰੇ ਗਿਲੇ-ਸ਼ਿਕਵੇ ਭੁਲਾ ਕੇ ਇਟਲੀ ਵਲੋਂ ਬੀ. ਐੱਸ. ਪੀ. ਮਿਸ਼ਨ 2019 ਲਈ ਇੱਕ ਝੰਡੇ ਥੱਲੇ ਇੱਕਠੇ ਹੋ ਕੇ ਵੱਧ ਤੋਂ ਵੱਧ ਹੰਬਲਾ ਮਾਰਨਗੇ ਤੇ ਭੈਣ ਕੁਮਾਰੀ ਮਾਇਆਵਤੀ ਜੀ ਨੂੰ ਭਾਰਤ ਦਾ ਪ੍ਰਧਾਨ ਮੰਤਰੀ ਬਣਾਉਣ ਵਿੱਚ ਕੋਈ ਵੀ ਕਸਰ ਬਾਕੀ ਨਹੀਂ ਰਹਿਣ ਦੇਣਗੇ। ਇਹ ਸਭ ਪੁਰਾਣੇ ਸਾਥੀਆਂ ਨੂੰ ਇਕੱਠੇ ਕਰਕੇ ਮੀਟਿੰਗ ਕਰਨ ਦਾ ਉਪਰਾਲਾ ਸ੍ਰੀ ਆਂਚਲ ਕੁਮਾਰ ਕੈਲੇ ਜੀ ਦੇ ਯਤਨਾਂ ਸਦਕਾ ਹੋਇਆ।
ਮੀਟਿੰਗ ਵਿੱਚ ਚੇਅਰਮੈਨ ਗਿਆਨ ਚੰਦ ਸੂਦ, ਪ੍ਰਧਾਨ ਸਰਬਜੀਤ ਵਿਰਕ, ਵਾਈਸ ਪ੍ਰਧਾਨ ਕੈਲਾਸ਼ ਬੰਗੜ, ਜਨਰਲ ਸਕੱਤਰ ਲੇਖ ਰਾਜ ਜੱਖੂ, ਜੀਤ ਰਾਮ ਮੌਤੇਫਰਤੇ, ਸ਼ਾਮ ਲਾਲ ਟੂਰਾ, ਅੇਚਲ ਕੁਮਾਰ ਕੈਲੇ, ਮਦਨ ਬੰਗੜ, ਪ੍ਰਭਦਿਆਲ, ਬਲਜੀਤ ਬੰਗੜ, ਮਨਜੀਤ ਮਹੇ, ਬਲਵਿੰਦਰ ਝੰਮਟ, ਟੋਨੀ ਜੱਖੂ, ਜਸਵਿੰਦਰ ਸੋਧੀ, ਅਸ਼ੋਕ ਲੰਧੜ, ਸਤਪਾਲ ਅਜਨਾਗਰ, ਲਛਮਣ ਦਾਸ, ਗੁਵਿੰਦਰ ਸਿੰਘ ਚੰਦੜ, ਜਗਦੀਸ਼ ਲਾਲ ਜਡਿਆਲਵੀ, ਭਜਨ ਬੰਗੜ, ਅਸਵਨੀ ਕੁਮਾਰ, ਕਿਸ਼ੋਰੀ ਲਾਲ, ਦਲਜੀਤ ਬੰਗੜ, ਰਾਕੇਸ਼ ਕੁਮਾਰ ਖਹਿਰਾ ਭਾਟੀਆ, ਲੱਖਾ ਗੁਮਟਾਲਾ, ਹੈਪੀ ਕਾਰੀਸਾਰੀ ਆਦਿ ਨੇ ਸ਼ਿਰਕਤ ਕੀਤੀ।