ਟੁੱਟੇ ਦਿਲਾਂ ਦਾ ਅਜਾਇਬਘਰ, ਇੱਥੇ ਹਰ ਚੀਜ਼ ਨਾਲ ਜੁੜੀਆਂ ਨੇ ਪਿਆਰ ਕਰਨ ਵਾਲਿਆਂ ਦੀ ਯਾਦਾਂ (ਤਸਵੀਰਾਂ)

02/21/2017 10:13:26 AM

ਲਾਸ ਏਂਜਲਸ— ਜਦੋਂ ਕੋਈ ਦੋ ਲੋਕ ਪਿਆਰ ਵਿਚ ਹੁੰਦੇ ਹਨ ਤਾਂ ਉਨ੍ਹਾਂ ਦੇ ਆਸ-ਪਾਸ ਦੀ ਹਰ ਚੀਜ਼ ਵਿਚ ਪਿਆਰ ਦਾ ਅਹਿਸਾਸ ਹੁੰਦਾ ਹੈ। ਉਨ੍ਹਾਂ ਨੂੰ ਇਕ-ਦੂਜੇ ਨਾਲ ਜੁੜੀ ਹਰ ਚੀਜ਼ ਨਾਲ ਪਿਆਰ ਹੋ ਜਾਂਦਾ ਹੈ ਪਰ ਜਦੋਂ ਇਹੀ ਰਿਸ਼ਤਾ ਟੁੱਟਦਾ ਹੈ ਤਾਂ ਟੁੱਟੇ ਦਿਲਾਂ ਦਾ ਦਰਦ ਵੀ ਇਨ੍ਹਾਂ ਬੇਜਾਨ ਚੀਜ਼ਾਂ ਵਿਚ ਦਿਖਾਈ ਦੇਣ ਲੱਗਦਾ ਹੈ। ਦਿਲਾਂ ਦੇ ਇਸੇ ਦਰਦ ਨੂੰ ਸੰਭਾਲ ਕੇ ਰੱਖਣ ਲਈ ਅਮਰੀਕਾ ਦੇ ਲਾਸ ਏਂਜਲਸ ਵਿਖੇ ਇਕ ਅਜਿਹਾ ਅਜਾਇਬਘਰ ਬਣਾਇਆ ਗਿਆ ਹੈ, ਜਿੱਥੇ ਅਜਿਹੀਆਂ ਚੀਜ਼ਾਂ ਨੂੰ ਪ੍ਰਦਰਸ਼ਨੀ ਲਈ ਰੱਖਿਆ ਜਾਂਦਾ ਹੈ, ਜੋ ਟੁੱਟੇ ਹੋਏ ਦਿਲਾਂ ਨਾਲ ਜੁੜੀਆਂ ਹੁੰਦੀਆਂ ਹਨ। ਇਸ ਅਜਾਇਬਘਰ ਵਿਚ ਇਨ੍ਹਾਂ ਸਾਰੀਆਂ ਚੀਜ਼ਾਂ ਨੂੰ ਕਲਾਤਮਕ ਤਰੀਕੇ ਨਾਲ ਸਾਂਭ ਕੇ ਰੱਖਿਆ ਜਾਂਦਾ ਹੈ ਅਤੇ ਉਸ ਚੀਜ਼ ਦੇ ਨਾਲ ਉਸ ਦੀ ਕਹਾਣੀ ਵੀ ਹੋਵੇਗੀ। ਇਹ ਅਜਾਇਬਘਰ ਇਨ੍ਹਾਂ ਗਰਮੀਆਂ ਵਿਚ ਹੀ ਸ਼ੁਰੂ ਕੀਤਾ ਗਿਆ ਹੈ। ਇਹ ਅਜਾਇਬਘਰ ਇਕ ਵਕੀਲ ਨੇ ਬਣਵਾਇਆ ਹੈ। ਉਸ ਨੇ ਕ੍ਰੋਏਸ਼ੀਆ ਵਿਚ ਇਕ ਅਜਿਹਾ ਹੀ ਅਜਾਇਬਘਰ ਦੇਖਿਆ ਅਤੇ ਉਸੇ ਦੀ ਤਰਜ਼ ''ਤੇ ਇਹ ਅਜਾਇਬਘਰ ਬਣਵਾਇਆ। 
ਕ੍ਰੋਏਸ਼ੀਆ ਵਾਲਾ ਅਜਾਇਬਘਰ ਵੀ ਦੋ ਅਜਿਹੇ ਕਲਾਕਾਰਾਂ ਨੇ ਸ਼ੁਰੂ ਕੀਤਾ ਸੀ, ਜਿਨ੍ਹਾਂ ਦੇ ਦਿਲ ਪਿਆਰ ਵਿਚ ਟੁੱਟ ਚੁੱਕੇ ਸਨ। ਇਨ੍ਹਾਂ ਅਜਾਇਬਘਰਾਂ ਵਿਚ ਲੋਕ ਆਪਣੇ ਪਿਆਰ ਦੀਆਂ ਨਿਸ਼ਾਨੀਆਂ ਛੱਡ ਕੇ ਜਾਂਦੇ ਹਨ। ਉਨ੍ਹਾਂ ਦਾ ਪਿਆਰ ਤਾਂ ਚਾਹੇ ਅਮਰ ਨਹੀਂ ਹੋ ਸਕਿਆ ਪਰ ਉਹ ਆਪਣੇ ਟੁੱਟੇ ਦਿਲ ਦੇ ਦਰਦ ਨੂੰ ਜ਼ਰੂਰ ਅਮਰ ਕਰ ਰਹੇ ਹਨ।

Kulvinder Mahi

This news is News Editor Kulvinder Mahi