ਕਰੋੜਾਂ ਰੁਪਏ ਦਾ ''ਮਹਿਲ'', ਬ੍ਰਿਟਿਸ਼ ਨੌਜਵਾਨ ਟਿਕਟਾਕ ਦੀ ਮਦਦ ਨਾਲ ਬਣੇ ''ਰਾਜਾ''

10/01/2020 6:28:28 PM

ਲੰਡਨ (ਬਿਊਰੋ): ਭਾਰਤ ਵਰਗੇ ਦੇਸ਼ ਵਿਚ ਟਿਕਟਾਕ ਭਾਵੇਂ ਬੈਨ ਹੋ ਚੁੱਕਾ ਹੈ ਪਰ ਬਾਕੀ ਦੇਸ਼ਾਂ ਦੇ ਨੌਜਵਾਨਾਂ ਦੇ ਵਿਚ ਇਸ ਦੀ ਲੋਕਪ੍ਰਿਅਤਾ ਦਿਨ-ਬ-ਦਿਨ ਵੱਧਦੀ ਜਾ ਰਹੀ ਹੈ। ਹੁਣ ਬ੍ਰਿਟੇਨ ਦੇ ਨੌਜਵਾਨਾਂ 'ਤੇ ਟਿਕਟਾਕ ਦੀ ਦੀਵਾਨਗੀ ਛਾਈ ਹੋਈ ਹੈ।ਇਸ ਮਸ਼ਹੂਰ ਚਾਈਨੀਜ਼ ਸੋਸ਼ਲ ਮੀਡੀਆ ਐਪ ਦੇ ਇਨਫਲੁਐਂਰਜ਼ ਇਸ ਸ਼ੋਰਟ ਵੀਡੀਓ ਪਲੇਟਫਾਰਮ ਦੇ ਪ੍ਰਤੀ ਆਪਣੀ ਪਸੰਦ ਨੂੰ ਇਕ ਨਵੇਂ ਮੁਕਾਮ 'ਤੇ ਲੈ ਗਏ ਹਨ। ਇਹਨਾਂ ਨੇ ਖੁਦ ਨੂੰ 'ਦੀ ਵੇਵ ਹਾਊਸ' ਨਾਮ ਦਿੱਤਾ ਹੈ।

ਸ਼ਾਹੀ ਮਹਿਲ ਦਾ ਕਿਰਾਇਆ 50 ਲੱਖ ਪੌਂਡ
ਇੱਥੇ ਟਿਕਟਾਕ ਇਨਫੁਲਐਂਰਜ਼ 6 ਨੌਜਵਾਨਾਂ ਨੇ ਬ੍ਰਿਟੇਨ ਦੇ ਪੇਂਡੂ ਇਲਾਕੇ ਵਿਚ 50 ਲੱਖ ਪੌਂਡ ਦਾ ਇਕ 'ਮਹਿਲ ਕਿਰਾਏ 'ਤੇ ਲਿਆ ਹੈ। ਉਹ ਇੱਥੇ ਇਕੱਠੇ ਰਹਿਣਗੇ ਅਤੇ ਪਲੇਟਫਾਰਮ ਦੇ ਲਈ ਵੀਡੀਓ ਬਣਾਉਣਗੇ। ਇਸ ਮਹੀਨੇ ਦੇ ਸ਼ੁਰੂ ਵਿਚ ਉਹਨਾਂ ਨੇ ਆਪਣੇ ਕੁਲੇਕਟਿਵ ਟਿਕਟਾਕ ਅਕਾਊਂਟ ਤੋਂ ਪਹਿਲਾ ਵੀਡੀਓ ਪਾਇਆ ਸੀ। ਇਸ ਵਿਚ ਉਹਨਾਂ ਨੇ ਮਹਿਲ ਦੀ ਸੁੰਦਰਤਾ ਦਿਖਾਈ ਸੀ। ਇਸ ਵਿਚ 13 ਏਕੜ ਜ਼ਮੀਨ, ਇਕ ਸਵੀਮਿੰਗ ਪੂਲ, ਜਿਮ, ਸਪਾ ਅਤੇ 100 ਇੰਚ ਦਾ ਟੀ.ਵੀ ਸ਼ਾਮਲ ਹੈ।

ਅਮਰੀਕਾ ਦੇ 'ਦੀ ਹਾਈਪ ਹਾਊਸ ਵਾਂਗ ਲੋਕਪ੍ਰਿਅ
ਇਸ ਮਹਿਲ ਦਾ ਖਰਚ ਮੈਨਜਮੈਂਟ ਏਜੰਸੀ ਯੋਕ ਕਰ ਰਹੀ ਹੈ। ਇਸ ਵਿਚ ਦਫਤਰ ਦੀ ਤਰ੍ਹਾਂ ਕੰਮ ਕੀਤਾ ਜਾਂਦਾ ਹੈ। ਇਹ ਨਵਾਂ ਗਰੁੱਪ ਇਨਫਲੁਐਂਰਜ਼ ਨੂੰ ਹੋਰ ਜ਼ਿਆਦਾ ਲੋਕਪ੍ਰਿਅਤਾ ਦਿਵਾਉਣ ਦੇ ਹਿਸਾਬ ਨਾਲ ਡਿਜ਼ਾਈਨ ਕੀਤਾ ਗਿਆ ਹੈ। ਇਸ ਮਹਿਲ ਨੇ ਅਮਰੀਕਾ ਦੇ 'ਦੀ ਹਾਊਪ ਹਾਊਸ' ਦੀ ਤਰ੍ਹਾਂ ਲੋਕਪ੍ਰਿਅਤਾ ਹਾਸਲ ਕੀਤੀ ਹੈ, ਜੋ ਲਾਸ ਏਂਜਲਸ, ਕੈਲੀਫੋਰਨੀਆ ਵਿਚ ਸਥਿਤ ਟਿਕਟਾਕ ਸ਼ਖਸੀਅਤਾਂ ਦਾ ਗਰੁੱਪ ਹੈ। ਇਸ ਅਮਰੀਕੀ ਕਲੈਕਟਿਵ ਨੂੰ ਦਸੰਬਰ 2019 ਵਿਚ ਬਣਾਇਆ ਗਿਆ ਸੀ ਅਤੇ ਇਸ ਵਿਚ ਕਈ ਹੋਰ ਲੋਕਪ੍ਰਿਅ ਟਿਕਟਾਕਰਜ਼ ਦੇ ਨਾਲ 19 ਸਾਲ ਦੇ

ਐਡੀਸਨ ਰਾਏ ਵੀ ਹਨ ਜੋ ਕਰਟਨੀ ਕਾਰਦਸ਼ੀਅਨ ਦੇ ਦੋਸਤ ਹਨ।
ਹੁਣ ਲੱਗ ਰਿਹਾ ਹੈ ਕਿ ਅਮਰੀਕੀ ਇਨਫਲੁਐਂਰਜ਼ ਨੇ ਜਿਹੜਾ ਟਰੈਂਡ ਸ਼ੁਰੂ ਕੀਤਾ ਸੀ, ਉਸ ਨੂੰ ਬ੍ਰਿਟੇਨ ਦੇ ਇਨਫਲੁਐਂਰਜ਼ ਅੱਗੇ ਵਧਾ ਰਹੇ ਹਨ। ਬ੍ਰਿਟੇਨ ਵਾਲੇ ਗਰੁੱਪ ਵਿਚ ਸਪੇਂਸਰ ਐਲਮਰ, ਏਲੋਇਸ ਫਾਉਲਡੈਗਰ, ਜਿਮਬੋ ਐੱਚ, ਮਿੱਲੀ ਟੀ, ਕੇਟ ਐਲੀਜ਼ਾਬੇਥ ਅਤੇ ਕਾਰਮ ਸੇਲਿਟੋ ਸ਼ਾਮਲ ਹਨ। ਇਹਨਾਂ ਸਾਰਿਆਂ ਦੀ ਉਮਰ 20-24 ਦੇ ਸਾਲ ਵਿਚ ਹੈ। ਇਹ ਸਾਰੇ ਲੰਡਨ ਦੇ ਰਹਿਣ ਵਾਲੇ ਹਨ। ਵੇਵ ਹਾਊਸ ਕਲਿਪ ਵਿਚ ਇਨਫਲੁਐਂਰਜ਼ ਆਪਣੇ ਮਹਿਲ ਦੇ ਸਾਹਮਣੇ ਵਾਲੇ ਬਗੀਚੇ ਵਿਚ ਹੈਲੀਕਾਪਟਰ 'ਤੇ ਸਵਾਰ ਸਨ। 

Vandana

This news is Content Editor Vandana