ਬ੍ਰਿਟਿਸ਼ ਪੁਲਸ ਯੌਨ ਸ਼ੋਸ਼ਣ ਮਾਮਲੇ 'ਚ ਪ੍ਰਿੰਸ ਐਂਡਰਿਊ ਖ਼ਿਲਾਫ਼ ਨਹੀਂ ਕਰੇਗੀ ਕਾਰਵਾਈ

10/11/2021 5:23:52 PM

ਲੰਡਨ (ਭਾਸ਼ਾ): ਬ੍ਰਿਟਿਸ਼ ਪੁਲਸ ਨੇ ਘੋਸ਼ਣਾ ਕੀਤੀ ਹੈ ਕਿ ਉਹ ਪ੍ਰਿੰਸ ਐਂਡਰਿਊ ਖ਼ਿਲਾਫ਼ ਯੌਨ ਸ਼ੋਸ਼ਣ ਮਾਮਲੇ ਵਿਚ ਕੋਈ ਕਾਰਵਾਈ ਨਹੀਂ ਕਰੇਗੀ। ਐਂਡਰਿਊ ਨੇ ਨਾਬਾਲਗ ਕੁੜੀ ਦੀ ਤਸਕਰੀ ਅਤੇ ਜਿਨਸੀ ਸ਼ੋਸ਼ਣ ਦੇ ਦੋਸ਼ੀ ਜੈਫਰੀ ਐਪਸਟੀਨ ਨਾਲ ਦੋਸਤੀ ਕਾਰਨ ਖੁਦ 'ਤੇ ਲੱਗੇ ਜਿਨਸੀ ਸ਼ੋਸ਼ਣ ਦੇ ਦੋਸ਼ਾਂ ਨੂੰ ਕਈ ਵਾਰ ਖਾਰਿਜ ਕੀਤਾ ਹੈ। ਇੱਕ ਕੁੜੀ ਦਾ ਦਾਅਵਾ ਹੈ ਕਿ 2001 ਵਿੱਚ ਲੰਡਨ ਵਿੱਚ ਐਂਡਰਿਊ ਨਾਲ ਜਿਨਸੀ ਸੰਬੰਧ ਬਣਾਉਣ ਲਈ ਐਪਸਟੀਨ ਦੁਆਰਾ ਉਸ ਦੀ ਤਸਕਰੀ ਕੀਤੀ ਗਈ ਸੀ ਅਤੇ ਉਸ ਸਮੇਂ ਉਹ 17 ਸਾਲ ਦੀ ਸੀ ਅਤੇ ਅਮਰੀਕੀ ਕਾਨੂੰਨ ਦੇ ਅਧੀਨ ਇੱਕ ਨਾਬਾਲਗ ਸੀ। 

ਪੜ੍ਹੋ ਇਹ ਅਹਿਮ ਖਬਰ - ਯੂਕੇ: ਗੀਤਿਕਾ ਗੋਇਲ ਦੇ ਕਤਲ ਦੇ ਦੋਸ਼ 'ਚ ਪਤੀ ਕਸ਼ਿਸ਼ ਅਗਰਵਾਲ ਨੂੰ ਹੋ ਸਕਦੀ ਹੈ ਉਮਰ ਕੈਦ

ਇਸ ਮਾਮਲੇ ਵਿਚ ਐਂਡਰਿਊ ਖ਼ਿਲਾਫ਼ ਨਿਊਯਾਰਕ ਵਿੱਚ ਮੁਕੱਦਮਾ ਚੱਲ ਰਿਹਾ ਹੈ। ਮਹਾਰਾਣੀ ਐਲਿਜ਼ਾਬੈਥ ਦੂਜੀ ਦੇ ਦੂਜੇ ਬੇਟੇ ਐਂਡਰਿਊ ਨੇ ਇਨ੍ਹਾਂ ਦੋਸ਼ਾਂ ਤੋਂ ਇਨਕਾਰ ਕੀਤਾ ਹੈ। ਉਹਨਾਂ ਨੇ 2019 ਵਿੱਚ ਇੱਕ ਇੰਟਰਵਿਊ ਵਿੱਚ ਬੀਬੀਸੀ ਨੂੰ ਦੱਸਿਆ ਸੀ ਕਿ ਉਹਨਾਂ ਨੇ ਕਦੇ ਵੀ ਕੁੜੀ ਦਾ ਜਿਨਸੀ ਸ਼ੋਸ਼ਣ ਨਹੀਂ ਕੀਤਾ। ਉਹਨਾਂ ਨੇ ਕਿਹਾ ਕਿ “ਅਜਿਹਾ ਕਦੇ ਨਹੀਂ ਹੋਇਆ।” ਅਗਸਤ ਵਿੱਚ, ਲੰਡਨ ਦੀ ਮੈਟਰੋਪੋਲੀਟਨ ਪੁਲਸ ਫੋਰਸ ਨੇ ਮਰਹੂਮ ਸੈਕਸ ਅਪਰਾਧੀ ਐਪਸਟੀਨ ਨਾਲ ਜੁੜੇ ਦੋਸ਼ਾਂ ਦੀ ਸਮੀਖਿਆ ਸ਼ੁਰੂ ਕੀਤੀ। ਪੁਲਸ ਮੁਖੀ ਕ੍ਰੈਸੀਡਾ ਡਿਕ ਨੇ ਉਸ ਸਮੇਂ ਕਿਹਾ ਸੀ ਕਿ "ਕੋਈ ਵੀ ਕਾਨੂੰਨ ਤੋਂ ਉੱਪਰ ਨਹੀਂ ਹੈ।" 

ਪੜ੍ਹੋ ਇਹ ਅਹਿਮ ਖਬਰ - ਪਾਕਿਸਤਾਨ 'ਚ ਬੇਕਾਬੂ ਹੋਈ ਮਹਿੰਗਾਈ, ਮੰਤਰੀ ਨੇ ਘੱਟ ਖਾਣ ਦੀ ਦਿੱਤੀ ਸਲਾਹ

ਐਤਵਾਰ ਦੇਰ ਰਾਤ ਇੱਕ ਬਿਆਨ ਵਿੱਚ, ਫੋਰਸ ਨੇ ਕਿਹਾ ਕਿ "ਸਮੀਖਿਆ ਖ਼ਤਮ ਹੋ ਗਈ ਹੈ ਅਤੇ ਅਸੀਂ ਅੱਗੇ ਕੋਈ ਕਾਰਵਾਈ ਨਹੀਂ ਕਰ ਰਹੇ ਹਾਂ।" ਫੋਰਸ ਨੇ ਕਿਹਾ ਕਿ ਉਹ ਦੋਸ਼ਾਂ 'ਤੇ ਕਾਰਵਾਈ ਨਹੀਂ ਕਰੇਗਾ। ਗੌਰਤਲਬ ਹੈ ਕਿ ਐਪਸਟੀਨ ਨੇ ਅਗਸਤ 2019 ਵਿੱਚ ਨਿਊਯਾਰਕ ਦੇ ਇੱਕ ਸੰਘੀ ਨਜ਼ਰਬੰਦੀ ਕੇਂਦਰ ਵਿੱਚ ਕਥਿਤ ਤੌਰ 'ਤੇ ਖੁਦਕੁਸ਼ੀ ਕਰ ਲਈ ਸੀ।

Vandana

This news is Content Editor Vandana