ਬ੍ਰਿਟੇਨ 'ਚ ਲਾਕਡਾਊਨ ਖਿਲਾਫ ਪ੍ਰਦਰਸ਼ਨ, ਪੁਲਸ ਨੇ ਹਿਰਾਸਤ ਵਿਚ ਲਏ 19 ਲੋਕ

05/17/2020 8:53:01 AM

ਲੰਡਨ- ਬ੍ਰਿਟੇਨ ਦੀ ਰਾਜਧਾਨੀ ਲੰਡਨ ਵਿਚ ਸ਼ਨੀਵਾਰ ਨੂੰ ਲੋਕਾਂ ਨੇ ਲਾਕਡਾਊਨ ਖਿਲਾਫ ਵਿਰੋਧ ਪ੍ਰਦਰਸ਼ਨ ਕੀਤਾ ਅਤੇ ਸਰੀਰਕ ਦੂਰੀ ਨਿਯਮਾਂ ਦੀ ਉਲੰਘਣਾ ਕੀਤੀ। ਪੁਲਸ ਨੇ ਇਸ ਦੌਰਾਨ 19 ਪ੍ਰਦਰਸ਼ਨਕਾਰੀਆਂ ਨੂੰ ਹਿਰਾਸਤ ਵਿਚ ਲਿਆ। 

ਪੁਲਸ ਮੁਤਾਬਕ ਲੋਕ ਲਾਕਡਾਊਨ ਦੇ ਨਿਯਮਾਂ ਦੀ ਉਲੰਘਣਾ ਕਰ ਰਹੇ ਸਨ। ਹਾਈਡ ਪਾਰਕ ਲੋਕਾਂ ਦਾ ਇਕ ਸਮੂਹ ਕਾਫੀ ਨਜ਼ਦੀਕ ਆ ਗਿਆ ਜਿਸ ਨਾਲ ਵਾਇਰਸ ਦਾ ਖਤਰਾ ਵੱਧ ਸਕਦਾ ਹੈ। ਲੰਡਨ ਦੇ ਡਿਪਟੀ ਕਮਿਸ਼ਨਰ ਪੁਲਸ ਲਾਰੈਂਸ ਟੇਲਰ ਨੇ ਕਿਹਾ ਕਿ ਪੁਲਸ ਕਰਮਚਾਰੀਆਂ ਨੇ ਹਾਈਡ ਪਾਰਕ ਵਿਚ ਪ੍ਰਦਰਸ਼ਨਕਾਰੀਆਂ ਨੂੰ ਹਟਾਉਣ ਦੀ ਕੋਸ਼ਿਸ਼ ਕੀਤੀ ਪਰ ਲੋਕ ਨਾ ਮੰਨੇ ਤੇ ਇਸ ਦੌਰਾਨ 19 ਲੋਕਾਂ ਨੂੰ ਹਿਰਾਸਤ ਵਿਚ ਲੈ ਲਿਆ ਗਿਆ। ਇਸ ਤੋਂ ਇਲਾਵਾ 10 ਲੋਕਾਂ ਨੂੰ ਜੁਰਮਾਨਾ ਵੀ ਕੀਤਾ ਗਿਆ ਹੈ।
ਜ਼ਿਕਰਯੋਗ ਹੈ ਕਿ ਯੂ. ਕੇ. ਵਿਚ 13 ਮਈ ਤੋਂ ਲਾਕਡਾਊਨ ਦੇ ਨਿਯਮਾਂ ਵਿਚ ਕੁਝ ਢਿੱਲ ਦੇ ਬਾਅਦ ਲੋਕਾਂ ਨੂੰ ਪਾਰਕ ਵਿਚ ਦਾਖਲ ਹੋਣ ਦੀ ਆਗਿਆ ਸੀ, ਪਰ ਵੱਡੀ ਗਿਣਤੀ ਵਿਚ ਲੋਕਾਂ ਦੇ ਇਕੱਠੇ ਹੋਣ 'ਤੇ ਪਾਬੰਦੀ ਹੈ। ਯੂ. ਕੇ. ਵਿਚ ਕੋਰੋਨਾ ਵਾਇਰਸ ਕਾਰਨ ਹੁਣ ਤਕ 34,546 ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ ਅਤੇ ਹੁਣ ਤੱਕ 2,41,461 ਲੋਕ ਕੋਰੋਨਾ ਦੇ ਸ਼ਿਕਾਰ ਹੋ ਚੁੱਕੇ ਹਨ। 

Lalita Mam

This news is Content Editor Lalita Mam