ਬ੍ਰਿਟਿਸ਼ PM ਰਿਸ਼ੀ ਸੁਨਕ ਤੇ ਉਨ੍ਹਾਂ ਦੀ ਪਤਨੀ ਏਸ਼ੀਆਈ ਅਮੀਰਾਂ ਦੀ ਸੂਚੀ ''ਚ ਸ਼ਾਮਲ

11/25/2022 1:47:11 AM

ਲੰਡਨ : ਬ੍ਰਿਟੇਨ ਦੇ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਅਤੇ ਉਨ੍ਹਾਂ ਦੀ ਪਤਨੀ ਅਕਸ਼ਾ ਮੂਰਤੀ ਬ੍ਰਿਟੇਨ 'ਚ 'ਏਸ਼ੀਅਨ ਰਿਚ ਲਿਸਟ 2022' 'ਚ ਸ਼ਾਮਲ ਹਨ। ਹਿੰਦੂਜਾ ਪਰਿਵਾਰ ਨੂੰ ਇਸ ਸੂਚੀ ਵਿਚ ਸਿਖਰ 'ਤੇ ਰੱਖਿਆ ਗਿਆ ਹੈ। ਸੁਨਕ ਅਤੇ ਅਕਸ਼ਤਾ ਮੂਰਤੀ 790 ਕਰੋੜ ਪੌਂਡ ਦੀ ਅਨੁਮਾਨਿਤ ਸੰਪਤੀ ਦੇ ਨਾਲ ਸੂਚੀ ਵਿੱਚ 17ਵੇਂ ਸਥਾਨ 'ਤੇ ਹਨ। ਅਕਸ਼ਾ ਮੂਰਤੀ ਦੇ ਪਿਤਾ ਐਨ.ਆਰ ਨਰਾਇਣ ਮੂਰਤੀ ਭਾਰਤੀ ਆਈਟੀ ਕੰਪਨੀ ਇਨਫੋਸਿਸ ਦੇ ਸਹਿ-ਸੰਸਥਾਪਕ ਹਨ।

ਇਹ ਵੀ ਪੜ੍ਹੋ : ਅਕਾਲੀ ਦਲ ਨੇ ਪ੍ਰੈੱਸ ਕਾਨਫਰੰਸ ਦੌਰਾਨ ਘੇਰੀ ਸੂਬਾ ਸਰਕਾਰ, ਪੰਜਾਬ ਦੀ ਮੌਜੂਦਾ ਹਾਲਤ ਨੂੰ ਲੈ ਕੇ ਕਹੀਆਂ ਇਹ ਗੱਲਾਂ

ਇਸ ਸਾਲ ਦੀ ਅਮੀਰ ਸੂਚੀ ਦੀ ਕੁੱਲ ਦੌਲਤ 113.2 ਬਿਲੀਅਨ ਪੌਂਡ ਹੈ, ਜੋ ਪਿਛਲੇ ਸਾਲ ਨਾਲੋਂ 13.5 ਬਿਲੀਅਨ ਪੌਂਡ ਵੱਧ ਹੈ। ਹਿੰਦੂਜਾ ਪਰਿਵਾਰ ਲਗਾਤਾਰ ਅੱਠਵੀਂ ਵਾਰ ਇਸ ਸੂਚੀ ਵਿਚ ਸਿਖਰ 'ਤੇ ਹੈ। ਉਸਦੀ ਕੁੱਲ ਜਾਇਦਾਦ 30.5 ਬਿਲੀਅਨ ਪੌਂਡ ਹੋਣ ਦਾ ਅਨੁਮਾਨ ਹੈ, ਜੋ ਪਿਛਲੇ ਸਾਲ ਨਾਲੋਂ 3 ਬਿਲੀਅਨ ਪੌਂਡ ਵੱਧ ਹੈ। ਲੰਡਨ ਦੇ ਮੇਅਰ ਸਾਦਿਕ ਖਾਨ ਨੇ ਬੁੱਧਵਾਰ ਰਾਤ ਵੈਸਟਮਿੰਸਟਰ ਪਾਰਕ ਪਲਾਜ਼ਾ ਹੋਟਲ ਵਿੱਚ 24ਵੇਂ ਸਾਲਾਨਾ ਏਸ਼ੀਅਨ ਬਿਜ਼ਨੈੱਸ ਐਵਾਰਡ ਦੌਰਾਨ ਹਿੰਦੂਜਾ ਗਰੁੱਪ ਦੇ ਸਹਿ-ਚੇਅਰਮੈਨ ਗੋਪੀਚੰਦ ਹਿੰਦੂਜਾ ਦੀ ਬੇਟੀ ਰਿਤੂ ਛਾਬੜੀਆ ਨੂੰ 'ਏਸ਼ੀਅਨ ਰਿਚ ਲਿਸਟ 2022' ਦੀ ਕਾਪੀ ਭੇਟ ਕੀਤੀ।

Mandeep Singh

This news is Content Editor Mandeep Singh