ਬ੍ਰਿਟਿਸ਼ ਸੰਸਦ ''ਚ ਦੀਵਾਲੀ ਤੇ ਦੁਸ਼ਹਿਰੇ ਦੀ ਜਨਤਕ ਛੁੱਟੀ ਲਈ ਹੋਵੇਗੀ ਬਹਿਸ

10/18/2018 1:12:07 PM

ਲੰਡਨ (ਬਿਊਰੋ)— ਬ੍ਰਿਟਿਸ਼ ਸੰਸਦ ਮੈਂਬਰ ਇਸ ਮਹੀਨੇ ਦੇ ਅਖੀਰ ਵਿਚ ਸੰਸਦ ਵਿਚ ਬਹਿਸ ਕਰਨ ਲਈ ਪੂਰੀ ਤਰ੍ਹਾਂ ਤਿਆਰ ਹਨ। ਇਸ ਮਗਰੋਂ ਸ਼ਾਇਦ ਹਿੰਦੂ ਅਤੇ ਮੁਸਲਿਮ ਧਰਮ ਦੇ ਤਿਉਹਾਰਾਂ ਜਿਵੇਂ ਦੀਵਾਲੀ ਅਤੇ ਈਦ ਵਾਲੇ ਦਿਨ ਜਨਤਕ ਛੁੱਟੀ ਹੋ ਸਕਦੀ ਹੈ। ਸੰਸਦ ਮੈਂਬਰਾਂ ਨੇ ਇਹ ਫੈਸਲਾ ਉਦੋਂ ਲਿਆ ਜਦੋਂ ਬਹੁਤ ਸਾਰੇ ਲੋਕਾਂ ਨੇ ਉਨ੍ਹਾਂ ਨੂੰ ਇਹ ਤਬਦੀਲੀ ਲਿਆਉਣ ਬਾਰੇ ਕਿਹਾ। ਨਾਲ ਹੀ ਸੰਸਦ ਦੀ ਵੈਬਸਾਈਟ 'ਤੇ ਕਰੀਬ 45 ਹਜ਼ਾਰ ਲੋਕਾਂ ਨੇ ਈ ਪਟੀਸ਼ਨ ਦਸਤਖਤ ਕੀਤੀ ਹੈ। ਜਿਸ ਵਿਚ ਕਿਹਾ ਗਿਆ ਹੈ ਕਿ ਈਦ ਉਲ ਫਿਤਰ ਅਤੇ ਈਦ ਉਲ ਅਧਾ ਦੇ ਦਿਨ ਜਨਤਕ ਛੁੱਟੀ ਹੋਵੇ। ਉੱਥੇ 11 ਹਜ਼ਾਰ ਲੋਕ ਚਾਹੁੰਦੇ ਹਨ ਕਿ ਦੀਵਾਲੀ ਅਤੇ ਦੁਸ਼ਹਿਰੇ ਵਾਲੇ ਦਿਨ ਦੀ ਜਨਤਕ ਛੁੱਟੀ ਹੋਵੇ।

ਪਟੀਸ਼ਨ ਵਿਚ ਕਿਹਾ ਗਿਆ ਹੈ ਕਿ ਦੇਸ਼ ਵਿਚ ਮੁਸਲਮਾਨਾਂ ਦੀ ਗਿਣਤੀ ਸਾਲ 2011 ਦੇ ਅੰਕੜਿਆਂ ਮੁਤਾਬਕ 2.7 ਮਿਲੀਅਨ ਹੈ ਜੋ ਕੁੱਲ ਜਨਸੰਖਿਆ ਦਾ 4.8 ਫੀਸਦੀ ਹੈ। ਇਸ ਦੇ ਇਲਾਵਾ ਹਿੰਦੂਆਂ ਦੀ ਗਿਣਤੀ 8 ਲੱਖ 17 ਹਜ਼ਾਰ ਹੈ, ਜੋ ਕੁੱਲ ਜਨਸੰਖਿਆ ਦਾ 1.5 ਫੀਸਦੀ ਹੈ। ਇਸ ਦੇ ਬਾਵਜੂਦ ਵੀ ਇਨ੍ਹਾਂ ਲੋਕਾਂ ਦੇ ਮਹੱਤਵਪੂਣ ਤਿਉਹਾਰਾਂ 'ਤੇ ਛੁੱਟੀ ਨਹੀਂ ਹੁੰਦੀ। ਸਰਕਾਰ ਨੇ ਸਾਲ ਦੇ ਸ਼ੁਰੂ ਵਿਚ ਦੋਵੇਂ ਪਟੀਸ਼ਨਾਂ ਰੱਦ ਕਰ ਦਿੱਤੀਆਂ ਸਨ। ਉਸ ਦਾ ਕਹਿਣਾ ਸੀ ਕਿ ਇਸ ਨਾਲ ਆਰਥਿਕ ਹਾਨੀ ਹੋਵੇਗੀ। 

ਸਰਕਾਰ ਨੇ ਕਿਹਾ ਕਿ ਸਾਲ 2012 ਵਿਚ ਡਾਇਮੰਡ ਜੁਬਲੀ ਹੌਲੀਡੇ ਕਾਰਨ 1.2 ਬਿਲੀਅਨ ਪੌਂਡ ਦਾ ਨੁਕਸਾਨ ਹੋਇਆ ਸੀ। ਸਕੌਟਿਸ਼ ਨੈਸ਼ਨਲ ਐੱਮ.ਪੀ. ਮਾਰਟੀਨ ਡੇ ਪਟੀਸ਼ਨ ਕਮੇਟੀ ਦੇ ਮੈਂਬਰ ਵੀ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਉਹ ਹਾਲੇ ਬਹਿਸ ਲਈ ਅਤੇ ਤਬਦੀਲੀ ਵਿਰੁੱਧ ਸਬੰਧਤ ਅੰਕੜੇ ਇਕੱਠੇ ਕਰ ਰਹੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਬ੍ਰਿਟੇਨ ਵਿਚ ਕੁੱਲ 8 ਜਨਤਕ ਛੁੱਟੀਆਂ ਹੁੰਦੀਆਂ ਹਨ, ਉੱਤਰੀ ਆਇਰਲੈਂਡ ਵਿਚ 10 ਅਤੇ ਸਕਾਟਲੈਂਡ ਵਿਚ 9। ਇਨ੍ਹਾਂ ਵਿਚੋਂ ਕਿਤੇ ਵੀ ਸਥਿਰਤਾ ਨਹੀਂ ਹੈ।

Vandana

This news is Content Editor Vandana