ਬ੍ਰਿਟਿਸ਼ ਸਾਂਸਦ ਦਾ ਕਤਲ ਮਾਮਲਾ : ਸੋਮਾਲੀ ਮੂਲ ਦੇ ਸ਼ੱਕੀ ''ਤੇ ਲਗਾਇਆ ਗਿਆ ਅੱਤਵਾਦ ਐਕਟ

10/17/2021 5:37:02 PM

ਲੰਡਨ (ਭਾਸ਼ਾ): ਬ੍ਰਿਟੇਨ ਦੇ ਕੰਜ਼ਰਵੇਟਿਵ ਪਾਰਟੀ ਦੇ ਸਾਂਸਦ ਡੇਵਿਡ ਏਮਜ਼ ਦੇ ਕਤਲ ਮਾਮਲੇ ਵਿਚ ਇੰਗਲੈਂਡ ਦੇ ਐਸੈਕਸ ਵਿੱਚ ਗ੍ਰਿਫ਼ਤਾਰ ਸੋਮਾਲੀ ਮੂਲ ਦੇ 25 ਸਾਲਾ ਅਲੀ ਹਰਬੀ ਅਲੀ 'ਤੇ ਹੁਣ ਸਖ਼ਤ ਅੱਤਵਾਦ ਐਕਟ ਲਗਾਇਆ ਗਿਆ ਹੈ।ਬ੍ਰਿਟਿਸ਼ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਦੀ ਸੱਤਾਧਾਰੀ ਕੰਜ਼ਰਵੇਟਿਵ ਪਾਰਟੀ ਦੇ ਮੈਂਬਰ 69 ਸਾਲਾ ਏਮਜ਼ 'ਤੇ ਸ਼ੁੱਕਰਵਾਰ ਨੂੰ ਚਾਕੂ ਨਾਲ ਕਈ ਹਮਲੇ ਕੀਤੇ ਗਏ, ਜਿਸ ਮਗਰੋਂ ਉਹਨਾਂ ਦੀ ਮੌਤ ਹੋ ਗਈ ਸੀ। 

ਸਕਾਟਲੈਂਡ ਯਾਰਡ ਦੀ ਅੱਤਵਾਦ ਵਿਰੋਧੀ ਕਮਾਂਡ ਦੇ ਅਧਿਕਾਰੀਆਂ ਕੋਲ ਇਸ ਐਕਟ ਦੇ ਤਹਿਤ ਸ਼ੁੱਕਰਵਾਰ ਤੱਕ ਸ਼ੱਕੀ ਤੋਂ ਪੁੱਛਗਿੱਛ ਕਰਨ ਦਾ ਸਮਾਂ ਹੈ। ਰਿਪੋਰਟਾਂ ਮੁਤਾਬਕ, ਅਲੀ ਨੂੰ ਕੁਝ ਸਾਲ ਪਹਿਲਾਂ ਦੇਸ਼ ਦੀ ਅੱਤਵਾਦ ਵਿਰੋਧੀ, ਕੱਟੜਵਾਦ ਵਿਰੋਧੀ ਯੋਜਨਾ ਵਿੱਚ ਸ਼ਾਮਲ ਕਰਨ ਦੀ ਸਿਫਾਰਸ਼ ਕੀਤੀ ਗਈ ਸੀ ਪਰ ਐਮਆਈ 5 ਸੁਰੱਖਿਆ ਸੇਵਾਵਾਂ ਨੇ ਇਸ ਵੱਲ ਜ਼ਿਆਦਾ ਧਿਆਨ ਨਹੀਂ ਦਿੱਤਾ। ਮੈਟਰੋਪੋਲੀਟਨ ਪੁਲਸ ਨੇ ਕਿਹਾ,"ਉਸ ਵਿਅਕਤੀ ਨੂੰ ਅੱਤਵਾਦ ਐਕਟ 2000 ਦੀ ਧਾਰਾ 41 ਦੇ ਤਹਿਤ ਹਿਰਾਸਤ ਵਿੱਚ ਲਿਆ ਗਿਆ ਸੀ ਅਤੇ ਇਸ ਵੇਲੇ ਉਹ ਲੰਡਨ ਪੁਲਸ ਸਟੇਸ਼ਨ ਵਿੱਚ ਹੈ।" 

ਪੜ੍ਹੋ ਇਹ ਅਹਿਮ ਖਬਰ- ਜਾਪਾਨ ਦੇ ਪ੍ਰਧਾਨ ਮੰਤਰੀ ਨੇ ਟੋਕੀਓ ਦੇ ਵਿਵਾਦਿਤ ਮੰਦਰ ਨੂੰ ਭੇਜਿਆ ਚੰਦਾ

ਗੌਰਤਲਬ ਹੈ ਕਿ ਸ਼ੱਕੀ ਨੂੰ ਸ਼ੁੱਕਰਵਾਰ ਨੂੰ ਹੀ ਘਟਨਾਸਥਲ ਤੋਂ ਗ੍ਰਿਫ਼ਤਾਰ ਕਰ ਕੇ ਹਮਲੇ ਵਿਚ ਵਰਤਿਆ ਗਿਆ ਚਾਕੂ ਵੀ ਬਰਾਮਦ ਕਰ ਲਿਆ ਗਿਆ ਸੀ।ਬ੍ਰਿਟੇਨ ਦੀ ਗ੍ਰਹਿ ਸਕੱਤਰ ਪ੍ਰੀਤੀ ਪਟੇਲ ਨੇ ਸੰਸਦ ਮੈਂਬਰਾਂ ਲਈ ਸੁਰੱਖਿਆ ਪ੍ਰਕਿਰਿਆਵਾਂ ਦੀ ਤੁਰੰਤ ਸਮੀਖਿਆ ਦੇ ਆਦੇਸ਼ ਦਿੱਤੇ ਹਨ। ਪਟੇਲ ਨੇ ਐਤਵਾਰ ਨੂੰ ਕਿਹਾ ਕਿ ਸੰਸਦ ਮੈਂਬਰਾਂ ਨੂੰ ਕਤਲ ਦੇ ਬਾਅਦ ਸੁਰੱਖਿਆ ਪ੍ਰਕਿਰਿਆਵਾਂ ਵਿਚ ਤੁਰੰਤ 'ਬਦਲਾਅ ਦੀ ਪੇਸ਼ਕਸ਼ ਕੀਤੀ ਜਾ ਰਹੀ ਹੈ ਅਤੇ ਉਨ੍ਹਾਂ ਨੂੰ ਪੁਲਸ ਨਾਲ ਆਪਣਾ ਟਿਕਾਣਾ ਸਾਂਝਾ ਕਰਨ ਲਈ ਕਿਹਾ ਗਿਆ ਹੈ।

ਪੜ੍ਹੋ ਇਹ ਅਹਿਮ ਖਬਰ - ਹੈਤੀ 'ਚ 17 ਅਮਰੀਕੀ ਮਿਸ਼ਨਰੀਆਂ ਨੂੰ ਕੀਤਾ ਗਿਆ ਅਗਵਾ

Vandana

This news is Content Editor Vandana