ਹੁਣ ਵਾਲ਼ਾਂ ਨਾਲ ਸਾਫ਼ ਹੋਵੇਗਾ ਸਮੁੰਦਰ, ਬ੍ਰਿਟੇਨ ਦੇ ਹੇਅਰ ਡ੍ਰੈਸਰਾਂ ਨੇ ਸੰਭਾਲਿਆ ਮੋਰਚਾ

07/29/2021 9:32:09 AM

ਬ੍ਰਿਟੇਨ- ਕੀ ਤੁਸੀਂ ਜਾਣਦੇ ਹੋ ਕਿ ਸਮੁੰਦਰ ਨੂੰ ਸਾਫ਼ ਕਰਨ ਲਈ ਤੁਹਾਡੇ ਵਾਲਾਂ ਦੀ ਵਰਤੋਂ ਕੀਤੀ ਜਾ ਸਕਦੀ ਹੈ? ਜੀ ਹਾਂ, ਅਜਿਹਾ ਸੰਭਵ ਹੈ। ਇਸਦੀ ਉਦਾਹਰਣ ਪਿਛਲੇ ਸਾਲ ਮੌਰੀਸ਼ਸ ਦੇ ਤੱਟ ’ਤੇ ਇਕ ਜਾਪਾਨੀ ਟੈਂਕਰ ਦੇ ਡੁੱਬਣ ਦੀ ਘਟਨਾ ਨਾਲ ਪਤਾ ਚਲਦਾ ਹੈ। ਸਮੁੰਦਰ ਵਿਚ ਜਦੋਂ ਕੋਈ ਟੈਂਕਰ ਡੁੱਬਦਾ ਹੈ ਜਾਂ ਸ਼ਿੱਪ ਚੱਲਦਾ ਹੈ ਤਾਂ ਤੇਲ ਦਾ ਪਾਣੀ ਵਿਚ ਰਿਸਾਅ ਹੋ ਜਾਂਦਾ ਹੈ ਤਾਂ ਜੋ ਪ੍ਰਦੂਸ਼ਣ ਦਾ ਕਾਰਨ ਤਾਂ ਬਣਦਾ ਹੀ ਹੈ ਨਾਲ ਹੀ ਇਸ ਨਾਲ ਸਮੁੰਦਰੀ ਜੀਵ-ਜੰਤੁਆਂ ਦੇ ਜੀਵਨ ਲਈ ਖ਼ਤਰਾ ਵੀ ਵੱਧ ਜਾਂਦਾ ਹੈ। ਪ੍ਰਯੋਗਾਂ ਤੋਂ ਪਤਾ ਲੱਗਦਾ ਹੈ ਕਿ 1 ਕਿਲੋਗ੍ਰਾਮ ਮਨੁੱਖੀ ਵਾਲਾਂ ਵਿਚ 8 ਲੀਟਰ ਤੇਲ ਨੂੰ ਸੋਕਣ ਦੀ ਸਮਰੱਥਾ ਹੈ।

ਇਹੋ ਕਾਰਨ ਹੈ ਕਿ ਅੱਜਕਲ ਯੂ. ਕੇ. ਦੇ ਹੇਅਰ ਡ੍ਰੈਸਰਾਂ ਦਾ ‘ਗ੍ਰੀਨ ਸੈਲੂਨ ਕਲੈਕਟਿਵ ਸਮੂਹ’ ਵਾਤਾਵਰਣ ਦੀ ਰੱਖਿਆ ਦੇ ਕੰਮ ਵਿਚ ਲੱਗਾ ਹੋਇਆ ਹੈ। ਇਸ ਸਮੂਹ ਵਿਚ 600 ਤੋਂ ਜ਼ਿਆਦਾ ਮੈਂਬਰ ਹਨ, ਜਿਨ੍ਹਾਂ ਨੂੰ ਪੀ. ਪੀ. ਈ. ਅਤੇ ਰਸਾਇਣਿਕ ਕਚਰੇ ਦੀ ਰਿਸਾਈਕਲ ਕਰਨ ਲਈ ਉਤਸ਼ਾਹਿਤ ਕੀਤਾ ਜਾਂਦਾ ਹੈ। ਸਮੂਹ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਸੈਲੂਨ ’ਤੇ ਬਹੁਤ ਸਾਰੇ ਉਤਪਾਦ ਜਿਵੇਂ ਐਲੁਮੀਨੀਅਮ ਫੋਇਲ, ਤੌਲੀਏ ਅਤੇ ਪਲਾਸਟਿਕ ਉਪਯੋਗ ਵਿਚ ਲਿਆਏ ਜਾਂਦੇ ਹਨ। ਉਪਯੋਗ ਤੋਂ ਬਾਅਦ ਇਹ ਬਰਬਾਦ ਹੋ ਜਾਂਦੇ ਹਨ। ਮੈਨੂੰ ਇਸਦੀ ਵਿਆਪਕਤਾ ਅਤੇ ਉਨ੍ਹਾਂ ਛੋਟੀਆਂ-ਛੋਟੀਆਂ ਚੀਜ਼ਾਂ ਦਾ ਅੰਦਾਜ਼ਾ ਨਹੀਂ ਸੀ ਜੋ ਬਦਲਾਅ ਲਿਆ ਸਕਦੀਆਂ ਹਨ।

ਇਹ ਵੀ ਪੜ੍ਹੋ: ਪਿਛਲੇ 5 ਸਾਲਾਂ ਤੋਂ ਰੋਜ਼ਾਨਾ 140 ਵਿਦਿਆਰਥੀ ਵਿਦੇਸ਼ 'ਚ ਪੜ੍ਹਨ ਲਈ ਛੱਡ ਰਹੇ ਨੇ ਪੰਜਾਬ

ਸਾਲਾਨਾ 50 ਫੁੱਟਬਾਲ ਸਟੇਡੀਅਮਾਂ ਜਿੰਨਾ ਕਚਰਾ
ਅਧਿਕਾਰੀ ਨੇ ਦੱਸਿਆ ਕਿ ਅਨੁਮਾਨਾਂ ਤੋਂ ਪਤਾ ਲੱਗਾ ਹੈ ਕਿ ਸੈਲੂਨ ਇੰਡਸਟਰੀ ਸਾਲਾਨਾ 50 ਫੁੱਟਬਾਲ ਸਟੇਡੀਅਮਾਂ ਨੂੰ ਭਰਨ ਜਿੰਨਾ ਕਚਰਾ ਪੈਦਾ ਕਰਦੀਆਂ ਹਨ, ਪਰ ਇਹ ਨਵੀਂ ਪਹਿਲ ਇਸ ਨੂੰ ਬਦਲ ਸਕਦੀ ਹੈ। ਉਨ੍ਹਾਂ ਦਾ ਸਮੂਹ ਜਲਦੀ ਹੀ ਯੂਰਪ ਵਿਚ ਇਸਦੇ ਵਿਸਤਾਰ ਦੀ ਉਮੀਦ ਕਰਦਾ ਹੈ। ਇਸੇ ਤਰ੍ਹਾਂ ਫਰਾਂਸਿਸੀ ਸਟਾਰਟਅਪ ਕੈਪੀਲਮ ਦੇ ਸਹਿ-ਸੰਪਥਾਪਕ ਜੇਮਸ ਟੇਲਰ ਕਹਿੰਦੇ ਹਨ ਕਿ ਅਸੀਂ ਬਚੇ ਹੋਏ ਵਾਲਾਂ ਨੂੰ ਰਿਸਾਈਕਲ ਕਰਦੇ ਹਾਂ। ਮਨੁੱਖੀ ਵਾਲ ਵਿਚ ਕੇਰਾਟਿਨ ਹੁੰਦਾ ਹੈ, ਇਹ ਪ੍ਰੋਟੀਨ ਜੋ ਤੇਲ ਨੂੰ ਸੋਕਦਾ ਹੈ ਅਤੇ ਇਸਦੀ ਵਰਤੋਂ ਵਾਤਾਵਰਣ ਨੂੰ ਸਾਫ਼ ਕਰਨ ਲਈ ਕੀਤੀ ਜਾ ਸਕਦੀ ਹੈ।

ਮੈਕਕ੍ਰਾਰੀ ਦੇ ਦਿਮਾਗ ਵਿਚ ਆਇਆ ਸੀ ਵਿਚਾਰ
ਤੇਲ ਨੂੰ ਫੈਲਣ ਤੋਂ ਰੋਕਣ ਅਤੇ ਪਾਣੀ ਨੂੰ ਸਾਫ਼ ਕਰਨ ਲਈ ਮਨੁੱਖੀ ਵਾਲਾਂ ਦੀ ਵਰਤੋਂ ਕਰਨ ਦਾ ਵਿਚਾਰ ਸਭ ਤੋਂ ਪਹਿਲਾਂ ਹੇਅਰ ਡ੍ਰੈਸਰ ਅਤੇ ਇਨੋਵੇਟਰ, ਫਿਲਿਪ ਮੈਕਕ੍ਰਾਰੀ ਨੂੰ ਆਇਆ, ਜਦੋਂ ਉਹ ਅਲਾਸਕਾ ਦੇ ਪ੍ਰਿੰਸ ਵਿਲੀਅਮ ਸਾਊਂਡ ਵਿਚ 1989 ਦੇ ਤੇਲ ਰਿਸਾਅ ਦੀ ਫੁਟੇਜ ਦੇਖ ਰਹੇ ਸਨ। ਉਨ੍ਹਾਂ ਨੇ ਦੇਖਿਆ ਕਿ ਬਿਪਦਾ ਦੇ ਨੇੜੇ-ਤੇੜੇ ਦੇ ਜਾਨਵਰਾਂ ਦੇ ਵਾਲ, ਖੰਭ ਅਤੇ ਫਰ ਤੇਲ ਨੂੰ ਕਿਵੇਂ ਆਕਰਸ਼ਿਤ ਕਰਦੇ ਹਨ।

ਇਸ ਤੋਂ ਉਸ ਨੂੰ ਅਹਿਸਾਸ ਹੋਇਆ ਕਿ ਉਸ ਦੇ ਕੋਲ ਇਹ ਸਮੱਗਰੀ ਵਾਧੂ ਹੈ, ਜਿਸਨੂੰ ਉਹ ਆਪਣੇ ਹਰੇਕ ਗਾਹਕ ਦੇ ਵਾਲ ਕੱਟਣ ਤੋਂ ਬਾਅਦ ਸੁੱਟ ਦਿੰਦਾ ਹੈ। ਇਸ ਲਈ ਮੈਕਕ੍ਰਾਰੀ ਨੇ ਇਕ ਪ੍ਰਯੋਗ ਕਰਨ ਦਾ ਫ਼ੈਸਲਾ ਕੀਤਾ। ਉਸ ਨੇ ਕੁਝ ਪੌਂਡ ਵਾਲ ਲਏ, ਉਸ ਨੂੰ ਆਪਣੀ ਪਤਨੀ ਦੀ ਪੇਂਟੀਹੋਜ (ਔਰਤਾਂ ਦੇ ਪਹਿਣਨ ਵਾਲੀ ਲੰਬੀ ਜੁਰਾਬ) ਦੀ ਇਕ ਜੋੜੀ ਵਿਚ ਪਾ ਦਿੱਤਾ ਅਤੇ ਪਾਣੀ ਦੇ ਟੱਬ ਵਿਚ ਤੈਰਦੇ ਹੋਏ ਇਸਤੇਮਾਲ ਕੀਤੇ ਗਏ ਮੋਟਰ ਤੇਲ ਦੇ ਨਾਲ ਆਪਣੀ ਕਲਪਨਾ ਦਾ ਪ੍ਰੀਖਣ ਕੀਤਾ ਅਤੇ ਦੇਖਿਆ ਕਿ ਇਹ ਕੰਮ ਕਰ ਗਿਆ।

ਇਹ ਵੀ ਪੜ੍ਹੋ: Pok Elections: ਹਾਰ ਮਗਰੋਂ ਭੜਕੇ ਫਾਰੂਕ ਹੈਦਰ, ਕਸ਼ਮੀਰੀਆਂ ’ਤੇ ਕੀਤੀ ਇਤਰਾਜ਼ਯੋਗ ਟਿੱਪਣੀ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।

cherry

This news is Content Editor cherry