ਬਰਤਾਨਵੀ ਸਰਕਾਰ ਵੱਲੋਂ ਫਰੰਟਲਾਈਨ ਫੂਡ ਚੈਰੀਟੀਆਂ ਲਈ £16 ਮਿਲੀਅਨ ਫੰਡ ਦਾ ਐਲਾਨ

05/09/2020 2:38:05 PM

ਗਲਾਸਗੋ/ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ): ਬ੍ਰਿਟਿਸ਼ ਸਰਕਾਰ ਕੋਰੋਨਵਾਇਰਸ ਮਹਾਮਾਰੀ ਦੌਰਾਨ ਭੋਜਨ ਲਈ ਸੰਘਰਸ਼ ਕਰ ਰਹੇ ਲੋਕਾਂ ਦੀ ਸਹਾਇਤਾ ਲਈ ਖੁਰਾਕ ਪ੍ਰਦਾਨ ਕਰ ਰਹੀਆਂ ਭੋਜਨ ਸੰਸਥਾਵਾਂ ਨੂੰ 16 ਮਿਲੀਅਨ ਪੌਂਡ ਦੀ ਸਹਾਇਤਾ ਪ੍ਰਦਾਨ ਕਰੇਗੀ।ਇਸ ਫੰਡ ਨਾਲ ਲਗਭਗ 5,000 ਫੂਡ ਚੈਰੀਟੀਆਂ ਨੂੰ ਫਾਇਦਾ ਮਿਲੇਗਾ, ਜਿਸ ਵਿਚ ਫਰੈਸ਼ੇਅਰ ਅਤੇ ਵੇਸਟ ਐਂਡ ਰਿਸੋਰਸ ਐਕਸ਼ਨ ਪ੍ਰੋਗਰਾਮ (ਰੈਪ) ਸਮੇਤ ਇਹ ਸਮੂਹ ਅਗਲੇ 12 ਹਫ਼ਤਿਆਂ ਤੱਕ ਲੋਕਾਂ ਤੱਕ ਖਾਣਾ ਪਹੁੰਚਾਉਣ ਵਿਚ ਸਹਾਇਤਾ ਕਰਨਗੀਆਂ। 

ਫੂਡਸ਼ੇਅਰ ਦੀ ਮੁੱਖ ਕਾਰਜਕਾਰੀ ਲਿੰਡਸੇ ਬੋਸਵੈਲ ਨੇ ਕਿਹਾ ਕਿ ਇਹ ਪੈਸਾ ਸੰਸਥਾਵਾਂ ਦੇ ਚੱਲ ਰਹੇ ਖਰਚਿਆਂ ਨੂੰ ਪੂਰਾ ਕਰਨ ਲਈ ਨਹੀਂ ਹੈ ਬਲਕਿ ਇਹ ਸਾਰਾ ਭੋਜਨ ਮੁਹੱਈਆ ਕਰਾਉਣ 'ਤੇ ਹੀ ਖਰਚ ਹੋਵੇਗਾ। ਅੰਕੜੇ ਦਰਸਾਉਂਦੇ ਹਨ ਕਿ ਯੂਕੇ ਦੇ ਕੋਰੋਨਵਾਇਰਸ ਲਾਕਡਾਊਨ ਦੇ ਸਮੇਂ ਫੂਡ ਬੈਂਕਾਂ 'ਤੇ ਨਿਰਭਰ ਬੱਚਿਆਂ ਦੀ ਗਿਣਤੀ ਦੁੱਗਣੀ ਹੋ ਗਈ ਹੈ ਅਤੇ ਬਹੁਤ ਸਾਰੇ ਲੋਕ ਜਿਨ੍ਹਾਂ ਨੇ ਪਹਿਲਾਂ ਕਦੇ ਫੂਡ ਬੈਂਕ ਦੀ ਵਰਤੋਂ ਨਹੀਂ ਕੀਤੀ ਸੀ ਹੁਣ ਉਨ੍ਹਾਂ ਉੱਤੇ ਨਿਰਭਰ ਹਨ।
 

Vandana

This news is Content Editor Vandana