ਬ੍ਰਿਟੇਨ: ਲੇਬਰ ਪਾਰਟੀ ਨੇ ਕੀਤਾ ਵਾਅਦਾ, ਕਿਹਾ, ''ਜਲਿਆਂਵਾਲਾ ਕਤਲੇਆਮ 'ਤੇ ਮੰਗਾਂਗੇ ਮੁਆਫੀ''

12/11/2019 4:20:10 PM

ਲੰਡਨ- ਬ੍ਰਿਟੇਨ ਵਿਚ ਵੀਰਵਾਰ ਨੂੰ ਸੰਸਦੀ ਸੀਟਾਂ ਲਈ ਵੋਟਾਂ ਪੈਣਗੀਆਂ। ਇਸ ਦਾ ਰਿਜ਼ਲਟ ਸ਼ੁੱਕਰਵਾਰ ਨੂੰ ਆਵੇਗਾ। ਇਸ ਤੋਂ ਪਹਿਲਾਂ ਲੋਕਾਂ ਦੇ ਵੋਟ ਹਾਸਲ ਕਰਨ ਲਈ ਵਾਅਦਿਆਂ ਦਾ ਸਿਲਸਿਲਾ ਜਾਰੀ ਹੈ। ਲੇਬਰ ਪਾਰਟੀ ਨੇ ਤਾਂ ਆਪਣੇ ਚੋਣ ਮੈਨੀਫੈਸਟੋ ਵਿਚ ਇਹ ਤੱਕ ਵਾਅਦਾ ਕਰ ਦਿੱਤਾ ਕਿ ਜੇਕਰ ਉਹ ਸੱਤਾ ਵਿਚ ਆਉਂਦੇ ਹਨ ਤਾਂ ਜਲਿਆਂਵਾਲਾ ਬਾਗ ਕਤਲੇਆਮ ਲਈ ਭਾਰਤ ਤੋਂ ਰਸਮੀ ਰੂਪ ਨਾਲ ਮੁਆਫੀ ਮੰਗੀ ਜਾਵੇਗੀ। ਇਥੇ 650 ਸੀਟਾਂ ਦੇ ਲਈ ਵੋਟ ਪਾਏ ਜਾਣੇ ਹਨ।

ਭਾਰਤ ਵਿਚ 100 ਸਾਲ ਪਹਿਲਾਂ ਬ੍ਰਿਟਿਸ਼ ਹਕੂਮਤ ਨੇ ਜਲਿਆਂਵਾਲਾ ਬਾਗ ਵਿਚ ਅੰਨ੍ਹੇਵਾਹ ਗੋਲੀਆਂ ਚਲਾਈਆਂ ਸਨ, ਜਿਸ ਦੌਰਾਨ ਕਈ ਲੋਕਾਂ ਦੀ ਮੌਤ ਹੋ ਗਈ ਸੀ। ਜਾਨ ਬਚਾਉਣ ਲਈ ਬਾਗ ਵਿਚ ਮੌਜੂਦ ਲੋਕਾਂ ਨੇ ਖੂਹ ਵਿਚ ਛਾਲ ਮਾਰ ਦਿੱਤੀ ਸੀ। ਇਸ ਬਾਗ ਦੀਆਂ ਕੰਧਾਂ ਅੱਜ ਵੀ ਉਸ ਖੂਨੀ ਸਾਕੇ ਦੀ ਗਵਾਹੀ ਦੇ ਰਹੀਆਂ ਹਨ। ਮਾਹਰਾਂ ਦਾ ਕਹਿਣਾ ਹੈ ਕਿ ਲੇਬਰ ਪਾਰਟੀ ਵਲੋਂ ਇਹ ਵਾਅਦਾ ਦੱਖਣ ਏਸ਼ੀਆਈ ਮੂਲ ਦੇ ਲੋਕਾਂ ਦੇ ਲੋਕਾਂ ਦੇ ਵੋਟ ਹਾਸਲ ਕਰਨ ਲਈ ਕੀਤਾ ਗਿਆ ਹੈ।

ਦੱਸਿਆ ਜਾ ਰਿਹਾ ਹੈ ਕਿ ਬ੍ਰਿਟੇਨ ਦਾ ਸਭ ਤੋਂ ਵੱਡਾ ਸ਼ਹਿਰ ਮਾਨਚੈਸਟਰ ਹੋਵੇ ਜਾਵੇ ਜਾਂ ਬ੍ਰੈਚਫਰਡ, ਦੋਵੇਂ ਸ਼ਹਿਰ ਲੇਬਰ ਪਾਰਟੀ ਦੇ ਗੜ੍ਹ ਹਨ। ਇਥੇ ਕੰਜ਼ਰਵੇਟਿਵ ਪਾਰਟੀ ਦਾ ਵਜੂਦ ਘੱਟ ਹੀ ਦਿਖਦਾ ਹੈ। ਕਸ਼ਮੀਰ 'ਤੇ ਲੇਬਰ ਪਾਰਟੀ ਦੇ ਸਟੈਂਡ ਨੂੰ ਭਾਰਤ ਵਿਰੋਧੀ ਮੰਨਿਆ ਜਾ ਰਿਹਾ ਹੈ, ਜਿਸ ਦੇ ਕਾਰਨ ਭਾਰਤੀ ਮੂਲ ਦੇ ਜ਼ਿਆਦਾਤਰ ਲੋਕ ਲੇਬਰ ਪਾਰਟੀ ਤੋਂ ਨਾਰਾਜ਼ ਹਨ। ਇਸ ਤੋਂ ਬਾਅਦ ਵੀ ਇਹਨਾਂ ਲੋਕਾਂ ਦਾ ਮਨ ਸਿਰਫ ਕਸ਼ਮੀਰ ਮੁੱਦੇ 'ਤੇ ਵੋਟ ਦੇਣ ਦਾ ਨਹੀਂ ਹੈ। ਇਸ ਤੋਂ ਇਲਾਵਾ ਉਹ ਬੇਰੁਜ਼ਗਾਰੀ, ਗਰੀਬੀ, ਬ੍ਰੈਗਜ਼ਿਟ ਤੇ ਟੈਕਸ ਆਦੀ ਮੁੱਦਿਆਂ ਨੂੰ ਲੈ ਕੇ ਵੀ ਵੋਟ ਕਰਨ ਦੀ ਰਣਨੀਤੀ ਬਣਾ ਰਹੇ ਹਨ।

ਭਾਰਤੀ ਮੂਲ ਦੇ 15 ਲੱਖ ਲੋਕ ਇਥੇ ਵੱਸਦੇ ਹਨ। ਇਹਨਾਂ ਵਿਚ ਪੰਜ ਲੱਖ ਸਿੱਖ, ਤਿੰਨ ਲੱਖ ਭਾਰਤੀ ਮੁਸਲਮਾਨ ਤੇ ਇਕ ਲੱਖ ਤੋਂ ਜ਼ਿਆਦਾ ਦੱਖਣੀ ਭਾਰਤੀ ਹਨ। ਸਿੱਖ ਭਾਈਚਾਰਾ ਹਮੇਸ਼ਾ ਤੋਂ ਲੇਬਰ ਪਾਰਟੀ ਦੇ ਨਾਲ ਰਿਹਾ ਹੈ, ਇਸ ਵਿਚ ਕੋਈ ਖਾਸ ਪਰਿਵਰਤਨ ਦਿਖਾਈ ਨਹੀਂ ਦੇ ਰਿਹਾ ਹੈ। ਭਾਰਤੀ ਮੁਸਲਮਾਨ, ਜੋ ਗੁਜਰਾਤ ਦੇ ਹਨ, ਕੰਜ਼ਰਵੇਟਿਵ ਵੱਲ ਜ਼ਰੂਰ ਹਨ ਪਰ ਜ਼ਿਆਦਾਤਰ ਅਜੇ ਵੀ ਲੇਬਰ ਪਾਰਟੀ ਦੇ ਨਾਲ ਹਨ। ਦੱਖਣੀ ਭਾਰਤ ਵਿਚ ਤਾਮਿਲ ਭਾਈਚਾਰੇ ਦੇ ਲੋਕ ਸਭ ਤੋਂ ਜ਼ਿਆਦਾ ਹਨ। ਉਹਨਾਂ ਦੀ ਵੋਟ ਪਹਿਲਾਂ ਵਾਂਗ ਹੀ ਵੰਡੀ ਹੋਈ ਹੈ। ਉੱਤਰ ਭਾਰਤ ਤੋਂ ਆਏ ਲੋਕਾਂ ਦਾ ਬਹੁਮਤ ਪੂਰੀ ਤਰ੍ਹਾਂ ਨਾਲ ਬੋਰਿਸ ਜਾਨਸਨ ਦੇ ਨਾਲ ਦਿਖਾਈ ਦੇ ਰਿਹਾ ਹੈ। ਪਿਛਲੀਆਂ ਚੋਣਾਂ ਵਿਚ ਦੱਖਣੀ ਏਸ਼ੀਆਈ ਮੂਲ ਦੇ 12 ਉਮੀਦਵਾਰ ਚੋਣ ਜਿੱਤੇ ਸਨ। ਇਹਨਾਂ ਵਿਚ ਲੇਬਰ ਪਾਰਟੀ ਦੇ 7 ਉਮੀਦਵਾਰ ਜੇਤੂ ਰਹੇ ਸਨ।

Baljit Singh

This news is Content Editor Baljit Singh