ਬ੍ਰਿਟਿਸ਼ ਲੈਂਡ ਸਪੀਡ ਰਿਕਾਰਡ ਤੋੜਨ ਦੀ ਕੋਸ਼ਿਸ਼ ਕਰਦਿਆਂ ਡਰਾਈਵਰ ਦੀ ਮੌਤ

10/02/2020 12:33:26 PM

ਗਲਾਸਗੋ/ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ): ਦੁਨੀਆ ਵਿੱਚ ਬਹੁਤ ਲੋਕ ਅਜਿਹੇ ਹੁੰਦੇ ਹਨ ਜੋ ਕੁੱਝ ਵੱਖਰਾ ਕਰਨ ਦੀ ਚਾਹਤ ਰੱਖਦੇ ਹਨ ਪਰ ਕਈ ਵਾਰ ਉਨ੍ਹਾਂ ਦੀ ਚਾਹਤ ਮੌਤ ਦਾ ਕਾਰਨ ਵੀ ਬਣ ਜਾਂਦੀ ਹੈ। ਅਜਿਹੀ ਇੱਕ ਘਟਨਾ ਇੱਕ ਬ੍ਰਿਟਿਸ਼ ਡਰਾਈਵਰ ਨਾਲ ਐਲਵਿੰਗਟਨ ਏਅਰਫੀਲਡ ਉੱਤੇ ਵਾਪਰੀ। ਇਹ ਡਰਾਈਵਰ ਬ੍ਰਿਟਿਸ਼ ਲੈਂਡ ਸਪੀਡ ਰਿਕਾਰਡ ਨੂੰ ਤੋੜਨ ਦੀ ਕੋਸ਼ਿਸ਼ ਦੌਰਾਨ ਮਾਰਿਆ ਗਿਆ। 

ਇਸ ਮਾਮਲੇ ਵਿੱਚ ਅਧਿਕਾਰੀਆਂ ਨੇ ਦੱਸਿਆ ਕਿ ਇਹ ਵਾਹਨ ਚਾਲਕ ਸ਼ਾਮ 4.30 ਵਜੇ ਯਾਰਕ ਦੇ ਐਲਵਿੰਗਟਨ ਏਅਰਫੀਲਡ ਉੱਤੇ ਹੋਈ ਟੱਕਰ ਵਿਚ ਹਲਾਕ ਹੋਇਆ। ਪੁਲਿਸ ਦੁਆਰਾ ਉਸ ਡਰਾਈਵਰ ਦਾ ਨਾਮ ਗੁਪਤ ਰੱਖਿਆ ਗਿਆ ਹੈ। ਇੱਕ ਬਿਆਨ ਵਿੱਚ, ਮੋਟਰਸਪੋਰਟ ਯੂਕੇ ਮੁਤਾਬਕ, ਉਹਨਾਂ ਨੇ ਇਵੈਂਟ ਦੇ ਪ੍ਰਬੰਧਕਾਂ ਅਤੇ ਨੌਰਥ ਯੌਰਕਸ਼ਾਇਰ ਪੁਲਿਸ ਦੇ ਨਾਲ ਮਿਲ ਕੇ ਪੂਰੀ ਜਾਂਚ ਸ਼ੁਰੂ ਕਰ ਦਿੱਤੀ ਹੈ। 

ਪੜ੍ਹੋ ਇਹ ਅਹਿਮ ਖਬਰ- ਪਾਕਿ ਨੇ ਸਰਹੱਦ ਪਾਰ ਕਰਨ ਦੇ ਦੋਸ਼ 'ਚ ਭਾਰਤੀ ਨਾਗਰਿਕ ਨੂੰ ਕੀਤਾ ਗ੍ਰਿਫ਼ਤਾਰ

ਜ਼ਿਕਰਯੋਗ ਹੈ ਕਿ ਇੱਕ ਵਾਹਨ ਦਾ ਬ੍ਰਿਟਿਸ਼ ਲੈਂਡ ਸਪੀਡ ਰਿਕਾਰਡ ਇਸ ਵੇਲੇ 207.6mph ਹੈ, ਜੋ ਕਿ ਰੇਸਰ ਟੋਨੀ ਡੇਨਸ਼ਮ ਦੁਆਰਾ 1970 ਵਿੱਚ ਐਲਵਿੰਗਟਨ ਵਿਖੇ ਬਣਾਇਆ ਗਿਆ ਸੀ। ਇਸ ਤੋਂ ਬਾਅਦ ਮਈ 2018 ਵਿਚ ਜ਼ੈੱਫ ਆਈਸਨਬਰਗ ਨੇ ਤੇਜ਼ ਰਫਤਾਰ ਮੋਟਰਸਾਈਕਲ 'ਤੇ ਸਵਾਰ ਹੋ ਕੇ 201.5mph ਦਾ ਕੀਰਤੀਮਾਨ ਸਥਾਪਤ ਕੀਤਾ। ਇਸ ਦੇ ਨਾਲ ਹੀ ਐਲਵਿੰਗਟਨ ਏਅਰਫੀਲਡ 'ਤੇ ਹੀ 2006 ਵਿੱਚ ਟੌਪ ਗੇਅਰ ਦਾ ਸਾਬਕਾ ਪੇਸ਼ਕਾਰ ਰਿਚਰਡ ਹੈਮੰਡ (50) ਵੀ ਹਾਦਸਾਗ੍ਰਸਤ ਹੋ ਗਿਆ ਸੀ।

Vandana

This news is Content Editor Vandana