ਬ੍ਰਿਟਿਸ਼ ਸਿਗਰਟ ਕੰਪਨੀ ਦਾ ਦਾਅਵਾ- ਕੋਵਿਡ-19 ਦਾ ਟੀਕਾ ਤਿਆਰ, ਜਲਦੀ ਹੋਵੇਗਾ ਇਨਸਾਨਾਂ ''ਤੇ ਟ੍ਰਾਇਲ

05/16/2020 6:04:01 PM

ਲੰਡਨ (ਬਿਊਰੋ): ਦੁਨੀਆ ਭਰ ਦੇ ਵਿਗਿਆਨੀ ਕੋਵਿਡ-19 ਦੇ ਇਲਾਜ ਦੀ ਕੋਈ ਦਵਾਈ ਜਾਂ ਵੈਕਸੀਨ ਬਣਾਉਣ ਵਿਚ ਲੱਗੇ ਹੋਏ ਹਨ। ਹੁਣ ਇਕ ਸਿਗਰਟ ਬਣਾਉਣ ਵਾਲੀ ਬ੍ਰਿਟਿਸ਼ ਅਮੇਰਿਕਨ ਟੋਬੈਕੋ ਪੀ.ਐੱਲ.ਸੀ. (BAT) ਨੇ ਪ੍ਰਯੋਗਾਤਮਕ ਕੋਵਿਡ-19 ਵੈਕਸੀਨ ਤਿਆਰ ਕਰਨ ਦਾ ਦਾਅਵਾ ਕੀਤਾ ਹੈ। ਇਸ ਵੈਕਸੀਨ ਦਾ ਪਰੀਖਣ ਜਲਦੀ ਹੀ ਮਨੁੱਖਾਂ 'ਤੇ ਕੀਤਾ ਜਾਵੇਗਾ। ਸਿਗਰਟ ਨਿਰਮਾਤਾ ਦਾ ਕਹਿਣਾ ਹੈ ਕਿ ਵੈਕਸੀਨ ਦੇ ਪ੍ਰੀ-ਕਲੀਨਿਕਲ ਟੈਸਟ ਨੇ ਸਕਰਾਤਮਕ ਇਮਿਊਨ ਪ੍ਰਤੀਕਿਰਿਆ ਦਿਖਾਈ ਹੈ। ਦੱਸਿਆ ਜਾ ਰਿਹਾ ਹੈ ਕਿ ਜੇਕਰ ਦਵਾਈ ਰੈਗੁਲੇਟਰਾਂ ਵੱਲੋਂ ਇਸ ਨੂੰ ਇਜਾਜ਼ਤ ਦਿੱਤੀ ਗਈ ਤਾਂ ਮਨੁੱਖੀ ਪਰੀਖਣ ਦਾ ਪਹਿਲਾ ਪੜਾਅ ਜੂਨ ਦੇ ਅਖੀਰ ਤੱਕ ਸ਼ੁਰੂ ਹੋ ਸਕਦਾ ਹੈ।

ਵਰਤਮਾਨ ਵਿਚ ਅਮਰੀਕਾ, ਯੂਰਪ, ਚੀਨ ਅਤੇ ਹੋਰ ਥਾਵਾਂ 'ਤੇ 100 ਤੋਂ ਵੱਧ ਨਿਰਮਾਤਾ ਵੈਕਸੀਨ ਬਣਾਉਣ ਦੀ ਕੋਸ਼ਿਸ਼ ਵਿਚ ਲੱਗੇ ਹੋਏ ਹਨ। ਇਹੀ ਨਹੀਂ BAT ਦੀ ਵਿਰੋਧੀ ਫਿਲਿਪ ਮੌਰਿਸ ਇੰਟਰਨੈਸ਼ਨਲ ਇੰਕ ਵੀ ਤੰਬਾਕੂ ਪਲਾਂਟ ਵਿਚ ਵੈਕਸੀਨ ਦਾ ਪਰੀਖਣ ਕਰ ਰਹੀ ਹੈ। BAT ਦੀ ਸਹਾਇਕ ਕੰਪਨੀ ਕੇਂਟਕੀ ਬਾਇਓਪ੍ਰੋਸੈਸਿੰਗ ਪ੍ਰਯੋਗਾਤਮਕ ਵੈਕਸੀਨ ਬਣਾਉਣ ਵਿਚ ਤੰਬਾਕੂ ਪੌਦੇ ਦੀ ਵਰਤੋਂ ਕਰ ਰਹੀ ਹੈ। BAT ਦਾ ਕਹਿਣਾ ਹੈ ਕਿ ਇਸ ਵੈਕਸੀਨ ਦਾ ਨਿਰਮਾਣ ਤੇਜ਼ੀ ਨਾਲ ਹੋ ਰਿਹਾ ਹੈ। ਭਾਵੇਂਕਿ ਤੰਬਾਕੂ ਦੇ ਪੌਦਿਆਂ ਦੀ ਵਰਤੋਂ ਕਰ ਕੇ ਕੋਰੋਨਾਵਾਇਰਸ ਦਾ ਟੀਕਾ ਬਣਾਉਣਾ ਸਿਹਤ 'ਤੇ ਹੋਰ ਢੰਗਾਂ ਨਾਲ ਵੀ ਅਸਰ ਪਾ ਸਕਦਾ ਹੈ।

ਪੜ੍ਹੋ ਇਹ ਅਹਿਮ ਖਬਰ-  5 ਕੈਨੇਡੀਅਨ ਮਿਲਟਰੀ ਮੈਂਬਰ ਪਾਏ ਗਏ ਕੋਵਿਡ-19 ਪਾਜ਼ੇਟਿਵ

ਵਿਸ਼ਵ ਸਿਹਤ ਸੰਗਠਨ ਦੇ ਮੁਤਾਬਕ ਸਿਗਰਟ ਪੀਣ ਨਾਲ ਗੰਭੀਰ ਕੋਵਿਡ-19 ਦਾ ਖਤਰਾ ਵੱਧ ਸਕਦਾ ਹੈ। ਏਜੰਸੀ ਖੁਦ ਕਹਿੰਦੀ ਹੈ ਕਿ ਤੰਬਾਕੂ ਹਰੇਕ ਸਾਲ 8 ਮਿਲੀਅਨ ਤੋਂ ਵੱਧ ਲੋਕਾਂ ਦੀ ਜਾਨ ਲੈਂਦਾ ਹੈ ਇਹਨਾਂ ਵਿਚੋਂ ਜ਼ਿਆਦਾਤਰ ਸਿਗਰਟ ਵਰਗੇ ਉਤਪਾਦਾਂ ਦੀ ਸਿੱਧੀ ਵਰਤੋਂ ਨਾਲ ਮਰਦੇ ਹਨ। ਬ੍ਰਿਟਿਸ਼ ਅਮੇਰਿਕਨ ਟੋਬੈਕੋ ਪੀ.ਐੱਲ.ਸੀ. (BAT) ਇਕ ਸਿਗਰਟ ਅਤੇ ਤੰਬਾਕੂ ਨਿਰਮਾਣ ਕਰਨ ਵਾਲੀ ਕੰਪਨੀ ਹੈ ਜਿਸ ਦਾ ਹੈੱਡਕੁਆਰਟਰ ਲੰਡਨ,ਯੂਕੇ ਵਿਚ ਹੈ। ਇਹ 2012 ਤੱਕ ਦੁਨੀਆ ਦੀ ਦੂਜੀ ਸਭ ਤੋਂ ਵੱਡੀ ਸਿਗਰਟ ਨਿਰਮਾਤਾ ਕੰਪਨੀ ਸੀ। BAT ਲੱਗਭਗ 180 ਦੇਸ਼ਾਂ ਵਿਚ ਆਪਣੇ ਉਤਪਾਦਾਂ ਦਾ ਸੰਚਾਲਨ ਕਰਦਾ ਹੈ।

Vandana

This news is Content Editor Vandana