ਬ੍ਰਿਟਿਸ਼ ਏਅਰਵੇਜ਼ ਨੇ ਬਣਾਇਆ ਇਹ ਰਿਕਾਰਡ, ਤੂਫਾਨ ਰਿਹਾ ਮਦਦਗਾਰ

02/11/2020 12:51:56 PM

ਲੰਡਨ— ਬ੍ਰਿਟਿਸ਼ ਏਅਰਵੇਜ਼ ਦੀ ਫਲਾਈਟ ਨੇ ਨਿਊਯਾਰਕ ਤੋਂ ਲੰਡਨ ਤਕ ਦਾ ਸਫਰ ਸਿਰਫ 4 ਘੰਟੇ 56 ਮਿੰਟਾਂ 'ਚ ਪੂਰਾ ਕਰਕੇ ਨਵਾਂ ਰਿਕਾਰਡ ਬਣਾਇਆ ਹੈ। ਡੇਲੀ ਮੇਲ 'ਚ ਪ੍ਰਕਾਸ਼ਿਤ ਖਬਰ ਮੁਤਾਬਕ ਆਨਲਾਈਨ ਫਲਾਈਟ ਟ੍ਰੈਕਰ ਸਰਵਿਸ ਫਲਾਈਟਰਡਾਰ 24 ਵਲੋਂ ਉਪਲੱਬਧ ਡਾਟਾ ਮੁਤਾਬਕ ਬੋਇੰਗ 747 ਨੇ ਸ਼ਨੀਵਾਰ ਨੂੰ ਨਿਊਯਾਰਕ ਸਥਿਤ ਜਾਨ ਐੱਫ. ਕੈਨੇਡੀ ਕੌਮਾਂਤਰੀ ਏਅਰਪੋਰਟ ਤੋਂ ਉਡਾਣ ਭਰੀ ਅਤੇ ਲੰਡਨ ਸਥਿਤ ਹੀਥਰੋ ਏਅਰਪੋਰਟ ਤਕ ਪੁੱਜਣ 'ਚ ਸਭ ਤੋਂ ਘੱਟ ਸਮਾਂ ਲਿਆ। ਫਲਾਈਟ ਨੇ 1290 ਕਿਲੋ ਮੀਟਰ ਪ੍ਰਤੀ ਘੰਟੇ ਤਕ ਦੀ ਰਫਤਾਰ ਨਾਲ ਉਡਾਣ ਭਰੀ। ਦੂਜੇ ਪਾਸੇ ਸਿਆਰਾ ਤੂਫਾਨ ਵੀ ਫਲਾਈਟ ਨੂੰ 300 ਕਿਲੋ ਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਅੱਗੇ ਧੱਕ ਰਿਹਾ ਸੀ।

ਇਸ ਰੂਟ 'ਤੇ ਇਕ ਹੋਰ ਫਲਾਈਟ ਵਰਜਿਨ ਅਟਲਾਂਟਿਕ ਏਅਰਬੇਸ ਏ-350 ਨੇ ਐਤਵਾਰ ਨੂੰ ਹੀਥਰੋ ਏਅਰਪੋਰਟ 'ਤੇ ਪੁੱਜਣ 'ਚ ਬ੍ਰਿਟਿਸ਼ ਏਅਰਵੇਜ਼ ਤੋਂ 1 ਮਿੰਟ ਜ਼ਿਆਦਾ ਸਮਾਂ ਲਿਆ। ਉੱਥੇ ਵਰਜਿਨ ਏਅਰਲਾਈਨ ਦੀ ਇਕ ਹੋਰ ਫਲਾਈਟ ਨੇ ਇਸ ਤੋਂ 3 ਮਿੰੰਟ ਜ਼ਿਆਦਾ ਸਮਾਂ ਲਿਆ। ਇਸ ਤਰ੍ਹਾਂ ਤਿੰਨਾਂ ਫਲਾਈਟਾਂ ਨੇ ਪਹਿਲਾਂ ਦੇ ਨਾਰਵਿਅਰਨ ਏਅਰਲਾਈਨਜ਼ ਦੇ ਰਿਕਾਰਡ ਨੂੰ ਤੋੜ ਦਿੱਤਾ। ਅਸਲ 'ਚ ਇਸ ਫਲਾਈਟ ਨੇ 5 ਘੰਟੇ 13 ਮਿੰਟਾਂ ਦਾ ਸਮਾਂ ਲਿਆ।
ਫਲਾਈਟ 'ਚ ਬੈਠੇ ਇਕ ਯਾਤਰੀ ਨੇ ਜਦ ਪਾਇਲਟ ਦੀ ਇਸ ਉਪਲੱਬਧੀ ਦੀ ਘੋਸ਼ਣਾ ਕੀਤੀ ਤਾਂ ਸਾਰੇ ਹੈਰਾਨ ਸਨ। ਉਨ੍ਹਾਂ ਕਿਹਾ,''ਫਲਾਈਟ ਦੀ ਗਤੀ ਇੰਨੀ ਤੇਜ਼ ਸੀ ਕਿ ਸਾਨੂੰ ਸੌਣ ਤਕ ਦਾ ਸਮਾਂ ਨਹੀਂ ਮਿਲਿਆ। ਸਾਰੇ ਯਾਤਰੀ ਤਾਲੀਆਂ ਵਜਾ ਰਹੇ ਸਨ। ਸਾਰੇ ਹੈਰਾਨ ਸਨ।'' ਉੱਥੇ ਹੀ ਅਮਰੀਕਾ ਵਲੋਂ ਜਾਣ ਵਾਲੀ ਫਲਾਈਟ ਨੂੰ ਪੁੱਜਣ 'ਚ ਦੋ ਤੋਂ ਢਾਈ ਘੰਟੇ ਤਕ ਵਧੇਰੇ ਸਮਾਂ ਲੱਗ ਰਿਹਾ ਹੈ ਜਦਕਿ ਬ੍ਰਿਟੇਨ ਵਲੋਂ ਜਾਣ ਵਾਲੀ ਫਲਾਈਟਾਂ ਨੂੰ ਘੱਟ ਸਮਾਂ ਲੱਗ ਰਿਹਾ ਹੈ। ਬ੍ਰਿਟੇਨ ਦੇ ਮੌਸਮ ਵਿਭਾਗ ਵਲੋਂ ਜਾਣ ਵਾਲੀ ਫਲਾਈਟ ਨੂੰ ਘੱਟ ਸਮਾਂ ਲੱਗ ਰਿਹਾ ਹੈ। ਬ੍ਰਿਟੇਨ ਦੇ ਮੌਸਮ ਵਿਭਾਗ ਮੁਤਾਬਕ ਤੂਫਾਨ ਕਾਰਨ ਸ਼ਹਿਰ 'ਚ ਜਨਜੀਵਨ ਪ੍ਰਭਾਵਿਤ ਹੋ ਗਿਆ। ਤੇਜ਼ ਹਵਾਵਾਂ ਕਾਰਨ ਹਰ ਪਾਸੇ ਕੂੜਾ ਹੀ ਕੂੜਾ ਦਿਖਾਈ ਦੇ ਰਿਹਾ ਹੈ।