ਬ੍ਰਿਟੇਨ ਨੇ ਵਧਾਇਆ ਭਾਰਤੀ ਅਤੇ ਵਿਦੇਸ਼ੀ ਡਾਕਟਰਾਂ ਦਾ ਵਰਕ ਵੀਜ਼ਾ

04/01/2020 8:24:03 PM

ਲੰਡਨ (ਬਿਊਰੋ): ਬ੍ਰਿਟੇਨ ਸਰਕਾਰ ਨੇ ਦੇਸ਼ ਵਿਚ ਕੋਵਿਡ-19 ਦੇ ਪ੍ਰਸਾਰ ਨੂੰ ਦੇਖਦੇ ਹੋਏ ਮੰਗਲਵਾਰ ਨੂੰ ਆਪਣੀ ਇਕ ਯੋਜਨਾ ਦਾ ਐਲਾਨ ਕੀਤਾ। ਇਸ ਯੋਜਨਾ ਦੇ ਤਹਿਤ ਸਰਕਾਰ ਨੇ ਮੰਗਲਵਾਰ ਨੂੰ ਕਿਹਾ ਕਿ ਭਾਰਤ ਸਮੇਤ ਵਿਦੇਸ਼ੀ ਡਾਕਟਰ ਜਿਹਨਾਂ ਦੇ ਵੀਜ਼ਾ ਇਸ ਸਾਲ ਅਕਤੂਬਰ ਵਿਚ ਖਤਮ ਹੋ ਰਹੇ ਹਨ। ਉਹਨਾਂ ਨੂੰ ਇਕ ਸਾਲ ਲਈ ਆਪਣੇ ਆਪ ਹੀ ਐਕਸਟੈਨਸ਼ਨ ਮਿਲ ਜਾਵੇਗਾ ਕਿਉਂਕਿ ਉਹ ਕੋਰੋਨਾਵਾਇਰਸ ਮਹਾਮਾਰੀ ਨਾਲ ਜੂਝ ਰਹੇ ਹਨ। 

ਪੜ੍ਹੋ ਇਹ ਅਹਿਮ ਖਬਰ- ਕੋਵਿਡ-19 : ਅਮਰੀਕਾ 'ਚ 24 ਘੰਟੇ 'ਚ 865 ਲੋਕਾਂ ਦੀ ਮੌਤ, ਦੁਨੀਆ 'ਚ ਅੰਕੜਾ 42 ਹਜ਼ਾਰ ਦੇ ਪਾਰ

ਬ੍ਰਿਟੇਨ ਦੀ ਗ੍ਰਹਿ ਮੰਤਰੀ ਪ੍ਰੀਤੀ ਪਟੇਲ ਵੱਲੋਂ ਐਲਾਨੀ ਇਸ ਯੋਜਨਾ ਦਾ ਲਾਭ 28 ਹਜ਼ਾਰ ਪ੍ਰਵਾਸੀ ਡਾਕਟਰਾਂ, ਨਰਸਾਂ ਅਤੇ ਹੋਰ ਲੋਕਾਂ ਨੂੰ ਮਿਲੇਗਾ, ਜਿਹਨਾਂ ਦਾ ਵੀਜ਼ਾ 1 ਅਕਤੂਬਰ ਨੂੰ ਖਤਮ ਹੋਣ ਵਾਲਾ ਹੈ। ਪ੍ਰੀਤੀ ਨੇ ਕਿਹਾ,''ਡਾਕਟਰ, ਨਰਸ ਅਤੇ ਪੈਰਾਮੈਡੀਕਲ ਸਟਾਫ ਕੋਰੋਨਾਵਾਇਰਸ ਨਾਲ ਨਜਿੱਠਣ ਅਤੇ ਲੋਕਾਂ ਦੀ ਜਾਨ ਬਚਾਉਣ ਦੀਆਂ ਰਾਸ਼ਟਰੀ ਸਿਹਤ ਸੇਵਾ ਦੀਆਂ ਕੋਸ਼ਿਸ਼ਾਂ ਵਿਚ ਮੋਹਰੀ ਭੂਮਿਕਾ ਨਿਭਾ ਰਹੇ ਹਨ। ਅਸੀਂ ਉਹਨਾਂ ਦੇ ਕੰਮਾਂ ਲਈ ਉਹਨਾਂ ਸਾਰਿਆਂ ਦਾ ਦਿਲੋਂ ਧੰਨਵਾਦ ਕਰਦੇ ਹਾਂ।'' ਭਾਰਤੀ ਮੂਲ ਦੀ ਮੰਤਰੀ ਪ੍ਰੀਤੀ ਨੇ ਕਿਹਾ ਕਿ ਮੈਂ ਉਹਨਾਂ ਨੂੰ ਵੀਜ਼ਾ ਪ੍ਰਕਿਰਿਆਵਾਂ ਨਾਲ ਵਿਚਲਿਤ ਨਹੀਂ ਕਰਨਾ ਚਾਹੁੰਦੀ। ਇਸ ਲਈ ਮੈਂ ਖੁਦ ਹੀ ਉਹਨਾਂ ਦੇ ਵੀਜ਼ਾ ਨੂੰ ਇਕ ਸਾਲ ਲਈ ਮੁਫਤ ਵਿਚ ਵਧਾ ਦਿੱਤਾ ਹੈ। ਗ੍ਰਹਿ ਮੰਤਰਾਲੇ ਨੇ ਕਿਹਾ ਕਿ ਵੀਜ਼ਾ ਵਿਚ ਇਹ ਵਾਧਾ ਉਹਨਾਂ ਦੇ ਪਰਿਵਾਰ ਦੇ ਮੈਂਬਰਾਂ 'ਤੇ ਵੀ ਲਾਗੂ ਹੋਵੇਗਾ।
 

Vandana

This news is Content Editor Vandana