ਬ੍ਰਿਟੇਨ 31 ਅਕਤੂਬਰ ਨੂੰ EU ਤੋਂ ਹੋ ਜਾਵੇਗਾ ਬਾਹਰ : ਸਾਜਿਦ ਜਾਵਿਦ

09/30/2019 9:02:10 PM

ਲੰਡਨ - ਬ੍ਰਿਟੇਨ ਦੇ ਵਿੱਤ ਮੰਤਰੀ ਸਾਜਿਦ ਜਾਵਿਦ ਨੇ ਸੋਮਵਾਰ ਨੂੰ ਆਖਿਆ ਕਿ 31 ਅਕਤੂਬਰ ਨੂੰ ਬ੍ਰਿਟੇਨ ਯੂਰਪੀ ਸੰਘ ਤੋਂ ਬਾਹਰ ਨਿਕਲ ਜਾਵੇਗਾ ਅਤੇ ਉਮੀਦ ਹੈ ਕਿ ਸਮਝੌਤਾ ਮੁਕੰਮਲ ਹੋਵੇਗਾ। ਜਾਵਿਦ ਨੇ ਆਖਿਆ ਕਿ ਜੇਕਰ ਅਸੀਂ ਸਮਝੌਤੇ ਨੂੰ ਮੁਕੰਮਲ ਨਾ ਕਰ ਪਾਏ ਤਾਂ ਮੇਰੇ ਖਿਆਲ ਨਾਲ ਇਸ ਨੂੰ ਕਿਸੇ ਵੀ ਸਥਿਤੀ 'ਚ ਛੱਡਣਾ ਅਹਿਮ ਹੋਵੇਗਾ ਜਾਂ ਨੋ-ਡੀਲ ਦੇ ਤਹਿਤ ਬ੍ਰਿਟੇਨ ਨੂੰ ਈ. ਯੂ. ਦਾ ਸਾਥ ਛੱਡਣਾ ਪਵੇਗਾ। ਇਹ ਠੀਕ ਨਹੀਂ ਹੈ ਪਰ 31 ਅਕਤੂਬਰ ਨੂੰ ਅਸੀਂ ਲੋੜੀਂਦੇ ਤਰੀਕੇ ਨਾਲ ਈ. ਯੂ. ਦਾ ਸਾਥ ਛੱਡ ਦਿਆਂਗੇ।

ਮੰਤਰੀ ਨੇ ਇਸ ਦਾ ਸਪਸ਼ਟੀਕਰਣ ਕਰਨ ਤੋਂ ਇਨਕਾਰ ਕਰ ਦਿੱਤਾ ਕਿ ਕਿਵੇਂ ਸਰਕਾਰ ਕਿਸੇ ਸਮਝੌਤੇ ਦੇ ਨਾ ਹੋਣ 'ਤੇ ਬ੍ਰੈਗਜ਼ਿਟ ਨੂੰ ਅੰਜ਼ਾਮ ਦੇਵੇਗੀ। ਉਨ੍ਹਾਂ ਆਖਿਆ ਕਿ ਜਿਸ ਪ੍ਰਸਤਾਵ ਨੂੰ ਸੰਸਦ ਨੇ ਪਾਸ ਕੀਤਾ ਸੀ, ਇਸ ਨੇ ਚੀਜ਼ਾਂ ਨੂੰ ਜ਼ਿਆਦਾ ਮੁਸ਼ਕਿਲ ਬਣਾ ਦਿੱਤਾ ਹੈ ਪਰ ਅਸੀਂ ਆਪਣੀ ਨੀਤੀ 'ਤੇ ਸਪੱਸ਼ਟ ਹਾਂ ਅਤੇ ਇਸ 'ਚ ਕੋਈ ਬਦਲਾਅ ਨਹੀਂ ਹੋਵੇਗਾ। ਅਸੀਂ 31 ਅਕਤੂਬਰ ਨੂੰ ਈ. ਯੂ. ਤੋਂ ਬ੍ਰਿਟੇਨ ਦਾ ਨਾਤਾ ਖਤਮ ਕਰ ਦੇਵਾਂਗੇ। ਸ਼ਨੀਵਾਰ ਨੂੰ ਬੋਰਿਸ ਜਾਨਸਨ ਨੇ ਬ੍ਰੈਗਜ਼ਿਟ ਦੀ ਜ਼ਰੂਰਤ 'ਤੇ ਜ਼ੋਰ ਦਿੱਤਾ ਸੀ ਤਾਂ ਜੋ ਦੇਸ਼ ਅੱਗੇ ਵਧ ਸਕੇ ਅਤੇ ਤਰਜੀਹਾਂ 'ਤੇ ਧਿਆਨ ਕੇਂਦ੍ਰਿਤ ਕੀਤਾ ਜਾ ਸਕੇ। ਜੁਲਾਈ 'ਚ ਪੀ. ਐੱਮ. ਦਾ ਅਹੁਦਾ ਸੰਭਾਲਣ ਤੋਂ ਬਾਅਦ ਬੋਰਿਸ ਜਾਨਸਨ ਨੇ 31 ਅਕਤੂਬਰ ਨੂੰ ਬ੍ਰਿਟੇਨ ਦਾ ਈ. ਯੂ. ਨਾਲ ਸਬੰਧ ਤੋੜਣ ਦੇ ਮਕਸਦ ਨੂੰ ਰੇਖਾਂਕਿਤ ਕੀਤਾ ਸੀ, ਭਾਂਵੇ ਸਮਝੌਤਾ ਹੋਵੇ ਜਾਂ ਨਾ ਹੋਵੇ।

29 ਮਾਰਚ ਦੀ ਆਖਰੀ ਸਮਾਂ ਸੀਮਾ ਦੇ ਬਾਵਜੂਦ ਬ੍ਰੈਗਜ਼ਿਟ 31 ਅਕਤੂਬਰ ਨੂੰ ਸਮਝੌਤੇ ਦੇ ਨਾਲ ਜਾਂ ਬਗੈਰ ਕੀਤਾ ਜਾਵੇਗਾ। ਜਾਨਸਨ ਨੇ 3 ਮਹੀਨੇ ਦੇ ਕਾਰਜਕਾਲ 'ਚ ਬ੍ਰੈਗਜ਼ਿਟ ਨੂੰ ਮੁਕੰਮਲ ਕਰਨ ਦਾ ਸੰਕਲਪ ਲਿਆ ਹੈ ਜੋ ਸਾਬਕਾ ਪ੍ਰਧਾਨ ਮੰਤਰੀ ਮੇਅ 3 ਸਾਲਾਂ 'ਚ ਨਾ ਕਰ ਸਕੀ। ਜਾਨਸਨ ਨੇ ਆਖਿਆਕਿ ਜੇਕਰ ਉਹ ਨਵੇਂ ਸਮਝੌਤੇ 'ਤੇ ਗੱਲਬਾਤ ਨਾ ਕਰ ਸਕੇ ਤਾਂ ਉਹ ਤੈਅ ਤਰੀਕ 'ਤੇ ਈ. ਯੂ. ਤੋਂ ਬ੍ਰਿਟੇਨ ਨੂੰ ਵੱਖ ਕਰ ਦੇਣਗੇ। ਯੂਰਪੀ ਸੰਸਦ ਦੇ ਬ੍ਰੈਗਜ਼ਿਟ ਸਟੀਅਰਿੰਗ ਗਰੁੱਪ ਨੇ ਆਖਿਆ ਕਿ ਜੇਕਰ ਨੁਕਸਾਨ ਦੋਹਾਂ ਪਾਰਟੀਆਂ ਨੂੰ ਸਜ਼ਾ ਨਹੀਂ ਦੇਵੇਗਾ ਤਾਂ ਬਿਨਾਂ ਸਮਝੌਤੇ ਬਾਹਰ ਨਿਕਲਣਾ ਆਰਥਿਕ ਰੂਪ ਤੋਂ ਬੇਹੱਦ ਨੁਕਸਾਨਦੇਹ ਹੋ ਸਕਦਾ ਹੈ।


Khushdeep Jassi

Content Editor

Related News