ਅੱਤਵਾਦੀਆਂ ਲਈ ਨਵੇਂ ਨਿਯਮਾਂ ਦਾ ਐਲਾਨ ਕਰੇਗਾ ਬ੍ਰਿਟੇਨ

02/04/2020 1:19:38 AM

ਲੰਡਨ (ਏਜੰਸੀ)- ਬ੍ਰਿਟੇਨ 'ਚ ਜੇਲ ਤੋਂ ਰਿਹਾਅ ਹੋਏ ਇਕ ਸਜ਼ਾ ਯਾਫਤਾ ਅੱਤਵਾਦੀ ਵਲੋਂ ਹਾਲ ਵਿਚ ਦੱਖਣੀ ਲੰਡਨ ਵਿਚ ਚਾਕੂ ਮਾਰ ਕੇ ਦੋ ਵਿਅਕਤੀਆਂ ਨੂੰ ਜ਼ਖਮੀ ਕਰਨ ਦੀ ਘਟਨਾ ਤੋਂ ਬਾਅਦ ਬ੍ਰਿਟਿਸ਼ ਸਰਕਾਰ ਦੋਸ਼ੀ ਕਰਾਰ ਦਿੱਤੇ ਗਏ ਅੱਤਵਾਦੀਆਂ ਦੀ ਕੈਦ ਨੂੰ ਲੈ ਕੇ ਨਵੇਂ ਨਿਯਮਾਂ ਦਾ ਐਲਾਨ ਕਰਨ ਦੀ ਯੋਜਨਾ ਬਣਾ ਰਹੀ ਹੈ। ਇਹ ਤਿੰਨ ਮਹੀਨੇ ਅੰਦਰ ਹੋਈ ਇਸ ਤਰ੍ਹਾਂ ਦੀ ਦੂਜੀ ਘਟਨਾ ਹੈ। ਪੁਲਸ ਵਿਭਾਗ ਦਾ ਮੁਖੀ ਸੰਭਾਲ ਰਹੀ ਗ੍ਰਹਿ ਮੰਤਰੀ ਪ੍ਰੀਤੀ ਪਟੇਲ ਨੇ ਕਿਹਾ ਕਿ ਸਰਕਾਰ ਸੋਮਵਾਰ ਨੂੰ ਆਪਣੀ ਯੋਜਨਾ ਜਾਰੀ ਕਰੇਗੀ।
ਐਤਵਾਰ ਦੇ ਹਮਲੇ ਅਤੇ 29 ਨਵੰਬਰ ਦੇ ਹਮਲੇ ਤੋਂ ਬਾਅਦ ਸਰਕਾਰ ਨੇ ਕਿਹਾ ਕਿ ਉਹ ਦੋਸ਼ੀ ਕਰਾਰ ਦਿੱਤੇ ਗਏ ਵੱਖਵਾਦੀਆਂ ਦੀ ਸਮੇਂ ਤੋਂ ਪਹਿਲਾਂ ਰਿਹਾਈ ਨੂੰ ਪ੍ਰਭਾਵੀ ਢੰਗ ਨਾਲ ਰੋਕੇਗੀ, ਸਜ਼ਾ ਦੁੱਗਣੀ ਕਰੇਗੀ ਅਤੇ ਉਨ੍ਹਾਂ ਸਥਿਤੀਆਂ ਵਿਚ ਸੰਪੂਰਨ ਬਦਲਾਅ ਲਿਆਏਗੀ, ਜਿਸ ਵਿਚ ਅਜਿਹੇ ਲੋਕ ਸਮਾਜ ਵਿਚ ਘੁਲਣ-ਮਿਲਣ ਲਈ ਰਿਹਾਅ ਕੀਤੇ ਜਾਂਦੇ ਹਨ। ਮੱਧ ਲੰਡਨ ਵਿਚ 29 ਨਵੰਬਰ ਦੇ ਹਮਲੇ ਵਿਚ ਦੋ ਵਿਅਕਤੀਆਂ ਦੀ ਜਾਨ ਚਲੀ ਗਈ ਸੀ। ਪਟੇਲ ਨੇ ਐਤਵਾਰ ਦੇਰ ਰਾਤ ਕਿਹਾ ਕਿ ਅਸੀਂ ਪਹਿਲਾਂ ਜੋ ਕੁਝ ਕਿਹਾ ਹੈ, ਉਸ ਤੋਂ ਇਲਾਵਾ ਸਰਕਾਰ ਕੁਝ ਮੂਲਭੂਤ ਬਦਲਾਵਾਂ ਦਾ ਐਲਾਨ ਕਰੇਗੀ।
ਲੰਡਨ ਦੇ ਇਕ ਭੀੜਭਾੜ ਵਾਲੇ ਰਾਸਤੇ 'ਤੇ ਐਤਵਾਰ ਨੂੰ 20 ਸਾਲਾ ਸੁਰੇਸ਼ ਅੰਮਨ ਫਰਜ਼ੀ ਬੰਬ ਬੰਨ੍ਹ ਕੇ ਪਹੁੰਚਿਆ ਸੀ ਅਤੇ ਉਸ ਨੇ ਦੋ ਲੋਕਾਂ ਨੂੰ ਚਾਕੂ ਮਾਰ ਦਿੱਤਾ। ਬਾਅਦ ਵਿਚ ਪੁਲਸ ਨੇ ਉਸ ਨੂੰ ਮਾਰ ਦਿੱਤਾ। ਉਪ ਸਹਾਇਕ ਕਮਿਸ਼ਨਰ ਲੂਸੀ ਡੀ ਓਰਸੀ ਨੇ ਕਿਹਾ ਕਿ ਅੰਮਨ ਨੂੰ ਗ੍ਰਾਫਿਕ ਅੱਤਵਾਦੀ ਵੀਡੀਓ ਦਾ ਆਨਲਾਈਨ ਪ੍ਰਕਾਸ਼ਨ ਕਰਨ ਨੂੰ ਲੈ ਕੇ ਦੋਸ਼ੀ ਕਰਾਰ ਦਿੱਤਾ ਗਿਆ ਸੀ। ਉਸ ਨੇ ਬੰਬ ਬਣਾਉਣ ਅਤੇ ਚਾਕੂ ਨਾਲ ਹਮਲੇ ਦੇ ਤੌਰ ਤਰੀਕਿਆਂ ਦੀ ਸੂਚੀ ਬਣਾਈ ਹੋਈ ਸੀ।

Sunny Mehra

This news is Content Editor Sunny Mehra