ਬ੍ਰਿਟਿਸ਼ ਸਿੱਖ ਕਾਰੋਬਾਰੀਆਂ ਵੱਲੋਂ ਪਾਕਿ ਗੁਰਦੁਆਰਿਆਂ ਲਈ 500 ਮਿਲੀਅਨ ਪੌਂਡ ਦੀ ਪੇਸ਼ਕਸ਼

06/14/2019 11:59:41 AM

ਲੰਡਨ (ਬਿਊਰੋ)— ਬ੍ਰਿਟੇਨ ਵਿਚ ਸਿੱਖ ਭਾਈਚਾਰੇ ਨੇ ਮਹੱਤਵਪੂਰਣ ਫੈਸਲਾ ਲਿਆ ਹੈ। ਉਨ੍ਹਾਂ ਨੇ ਇਕ ਸਿੱਖ ਕਾਰੋਬਾਰੀ ਪੀਟਰ ਵਿਰਦੀ ਨਾਲ ਮਿਲ ਕੇ ਪਾਕਿਸਤਾਨ ਵਿਚ ਧਾਰਮਿਕ ਟੂਰਿਜ਼ਮ ਅਤੇ ਕਰਤਾਰਪੁਰ ਕੋਰੀਡੋਰ ਜ਼ਰੀਏ ਪ੍ਰਾਜੈਕਟਾਂ ਦੀ ਸੁਰੱਖਿਆ ਲਈ ਪਾਕਿਸਤਾਨ ਵਿਚ ਗੁਰਦੁਆਰਿਆਂ ਦਾ ਨਵਾਂ ਟਰੱਸਟ ਤਿਆਰ ਕਰਨ ਦੀ ਯੋਜਨਾ ਬਣਾਈ ਹੈ। ਲੰਡਨ ਸਥਿਤ ਬੀ ਐਂਡ ਐੱਸ ਪ੍ਰਾਪਰਟੀ ਦੇ ਬਾਨੀ ਪੀਟਰ ਵਿਰਦੀ ਨੇ ਕਿਹਾ,''ਉਨ੍ਹਾਂ ਨੂੰ ਆਪਣੇ ਵਿਰਦੀ ਫਾਊਂਡੇਸ਼ਨ ਅਤੇ ਦੁਨੀਆ ਭਰ ਦੇ ਕਾਰੋਬਾਰੀਆਂ ਤੋਂ ਟਰੱਸਟ ਲਈ ਕਰੀਬ 50 ਕਰੋੜ ਪੌਂਡ ਇਕੱਠੇ ਕਰ ਲੈਣ ਦੀ ਆਸ ਹੈ। ਟਰੱਸਟ ਦਾ ਨਾਮ 'ਸ੍ਰੀ ਗੁਰੂ ਨਾਨਕ ਦੇਵ ਜੀ' ਦੇ ਨਾਮ 'ਤੇ ਰੱਖਿਆ ਜਾਵੇਗਾ।''

PunjabKesari

ਵਿਰਦੀ ਨੇ ਕਿਹਾ ਕਿ ਸੇਵਾ ਕਰਨ ਦਾ ਇਹ ਮੌਕਾ ਪਾ ਕੇ ਮੈਂ ਖੁਦ ਨੂੰ ਖੁਸ਼ਕਿਸਮਤ ਸਮਝਾਂਗਾ। ਯੋਜਨਾ 'ਤੇ ਕੰਮ ਚੱਲ  ਰਿਹਾ ਹੈ ਅਤੇ ਆਉਣ ਵਾਲੇ ਹਫਤਿਆਂ ਤੇ ਮਹੀਨਿਆਂ ਵਿਚ ਭਾਰਤ ਅਤੇ ਪਾਕਿਸਤਾਨ ਦੀਆਂ ਸਰਕਾਰਾਂ ਨਾਲ ਇਕ ਵਫਦ ਮੁਲਾਕਾਤ ਕਰੇਗਾ, ਜਿਸ ਨਾਲ ਪ੍ਰਾਜੈਕਟਾਂ ਨੂੰ ਅੱਗੇ ਲਿਜਾਇਆ ਜਾ ਸਕੇਗਾ। ਇਹ ਪੁੱਛੇ ਜਾਣ 'ਤੇ ਕੀ ਭਾਰਤ-ਪਾਕਿਸਤਾਨ ਵਿਚ ਸਿਆਸੀ ਤਣਾਅ ਇਸ ਵਿਚ ਰੁਕਾਵਟ ਬਣ ਸਕਦਾ ਹੈ ਦੇ ਜਵਾਬ ਵਿਚ ਉਨ੍ਹਾਂ ਕਿਹਾ,''ਇਹ ਧਾਰਮਿਕ ਪਹਿਲ ਹੈ ਅਤੇ ਇਸ ਦਾ ਸਿਆਸਤ ਨਾਲ ਕੁਝ ਲੈਣਾ-ਦੇਣਾ ਨਹੀ। ਇਹ ਖਾਸ ਹੈ ਕਿ ਅਸੀਂ ਧਰਮ ਨੂੰ ਰਾਜਨੀਤੀ ਨਾਲ ਨਾ ਜੋੜੀਏ। ਸਿੱਖਾਂ ਦੇ ਕਈ ਪ੍ਰਮੁੱਖ ਧਾਰਮਿਕ ਸਥਲ ਪਾਕਿਸਤਾਨ ਵਿਚ ਹਨ ਅਤੇ ਇਹ ਜ਼ਰੂਰੀ ਹੈ ਕਿ ਉਨ੍ਹਾਂ ਦੀ ਸੁਰੱਖਿਆ ਲਈ ਅਸੀਂ ਇਕੱਠੇ ਹੋਈਏ।''


Vandana

Content Editor

Related News